ਅਮਰ ਨੂਰੀ ਨੇ ਆਪਣੇ ਪੁੱਤਰ ਅਲਾਪ ਸਿਕੰਦਰ ਦੇ ਨਾਲ ਧਾਰਮਿਕ ਗੀਤ ਗਾ ਗੁਰੁ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਕੁਰਬਾਨੀ ਨੂੰ ਕੀਤਾ ਯਾਦ
ਦਸਮ ਪਾਤਸ਼ਾਹ ਗੁਰੁ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਨੇ ਦੇਸ਼ ਅਤੇ ਕੌਮ ਦੀ ਖਾਤਿਰ ਆਪਣਾ ਸਭ ਕੁਝ ਨਿਊਛਾਵਰ ਕਰ ਦਿੱਤਾ ।ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੀਂਹਾਂ ‘ਚ ਚਿਣਵਾ ਦਿੱਤਾ ਗਿਆ ਸੀ । ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ । ਗਾਇਕਾ ਅਮਰ ਨੂਰੀ (Amar Noori)ਤੇ ਉਨ੍ਹਾਂ ਦੇ ਪੁੱਤਰ ਅਲਾਪ ਸਿਕੰਦਰ ਨੇ ਵੀ ਧਾਰਮਿਕ ਗੀਤ ਗਾ ਕੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕੀਤਾ ਹੈ ।
/ptc-punjabi/media/post_attachments/nZgBEsEt3MoDi1M5Jeex.webp)
ਹੋਰ ਪੜ੍ਹੋ : ਵਿੱਕੀ ਕੌਸ਼ਲ ਨੇ ਦੋਸਤ ਅੰਗਦ ਬੇਦੀ ਦੇ ਨਾਲ ਸੁਰਜੀਤ ਬਿੰਦਰਖੀਆ ਦੇ ਗੀਤ ‘ਤੇ ਕੀਤੀ ਮਸਤੀ,ਵੇਖੋ ਵੀਡੀਓ
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਮਰ ਨੂਰੀ ਨੇ ਲਿਖਿਆ ‘ਸਰਬੰਸ ਦਾਨੀ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸਮੁੱਚੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਤੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ’।
/ptc-punjabi/media/media_files/3XKMAoiQPX4LJ46gMNvi.jpg)
ਅਮਰ ਨੂਰੀ ਦਾ ਵਰਕ ਫ੍ਰੰਟ
ਅਮਰ ਨੂਰੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।ਗੀਤਾਂ ਦੇ ਨਾਲ ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਉਹ ਅਦਾਕਾਰੀ ਵੀ ਕਰ ਚੁੱਕੇ ਹਨ । ਅਮਰ ਨੂਰੀ ਅਤੇ ਸਰਦੂਲ ਸਿਕੰਦਰ ਨੇ ਇੱਕਠਿਆਂ ਵੀ ਕਈ ਗੀਤ ਗਾਏ ਹਨ ਅਤੇ ਇਹ ਜੋੜੀ ਕਾਫੀ ਮਕਬੂਲ ਹੈ।
View this post on Instagram
ਗਾਇਕੀ ਦੇ ਖੇਤਰ ‘ਚ ਆਉਣ ਕਾਰਨ ਹੀ ਦੋਵੇਂ ਇੱਕ ਦੂਜੇ ਦੇ ਕਰੀਬ ਆਏ ਸਨ । ਜਿਸ ਤੋਂ ਬਾਅਦ ਦੋਵਾਂ ਦਾ ਵਿਆਹ ਹੋਇਆ ।ਸਰਦੂਲ ਸਿਕੰਦਰ ਕਿਡਨੀ ਦੀ ਬੀਮਾਰੀ ਦੇ ਨਾਲ ਪੀੜਤ ਸਨ, ਪਰ ਅਮਰ ਨੂਰੀ ਨੇ ਸਰਦੂਲ ਸਿਕੰਦਰ ਦੀ ਜਾਨ ਬਚਾਉਣ ਦੇ ਲਈ ਆਪਣੀ ਕਿਡਨੀ ਉਨ੍ਹਾਂ ਨੂੰ ਦਾਨ ਵੀ ਕੀਤੀ ਸੀ ।ਇਹ ਜੋੜੀ ਪਾਲੀਵੁੱਡ ਦੀਆਂ ਮਸ਼ਹੂਰ ਜੋੜੀਆਂ ਚੋਂ ਇੱਕ ਹੈ ।ਜਿਸ ਦੇ ਪਿਆਰ ਦੀਆਂ ਮਿਸਾਲਾਂ ਲੋਕ ਦਿੰਦੇ ਹਨ ।