Annhi Dea Mazaak Ae: ਐਮੀ ਵਿਰਕ ਸਟਾਰਰ ਫ਼ਿਲਮ 'ਅੰਨੀ ਦਿਆ ਮਜ਼ਾਕ ਐ' ਦਾ ਟ੍ਰੇਲਰ ਹੋਇਆ ਰਿਲੀਜ਼, ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ 'ਅੰਨੀ ਦਿਆ ਮਜ਼ਾਕ ਐ'

ਐਮੀ ਵਿਰਕ ਅਤੇ ਪਰੀ ਪੰਧੇਰ ਜਲਦ ਹੀ ਆਪਣੀ ਫ਼ਿਲਮ 'ਅੰਨੀ ਦਿਆ ਮਜ਼ਾਕ ਐ' ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਹਾਲ ਹੀ 'ਚ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

By  Pushp Raj April 7th 2023 05:34 PM

Annhi Dea Mazaak Ae trailer: ਮਸ਼ਹੂਰ ਪੰਜਾਬੀ ਗਾਇਕ ਐਮੀ ਵਿਰਕ ਆਪਣੀ ਗਾਇਕੀ ਦੇ ਨਾਲ-ਨਾਲ ਹੁਣ ਅਦਾਕਾਰੀ ਦੇ ਖ਼ੇਤਰ ਵਿੱਚ ਵੀ ਕੰਮ ਕਰ ਰਹੇ ਹਨ। ਜਲਦ ਹੀ ਐਮੀ ਵਿਰਕ ਦੀ ਨਵੀਂ ਫ਼ਿਲਮ 'ਅੰਨੀ ਦਿਆ ਮਜ਼ਾਕ ਐ' ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਰਿਲੀਜ਼ ਤੋਂ ਪਹਿਲਾਂ ਫ਼ਿਲਮ ਮੇਕਰਸ ਨੇ ਇਸ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ ਜਿਸ ਨੂੰ ਵੇਖ ਕੇ ਫੈਨਜ਼ ਹੱਸ-ਹੱਸ ਲੋਟਪੋਟ ਹੋ ਗਏ ਹਨ। 


ਦੱਸ ਦਈਏ ਕਿ ਇਹ ਫ਼ਿਲਮ ਆਮਤੌਰ 'ਤੇ ਬੋਲੇ ਜਾਣ ਵਾਲੇ ਇੱਕ ਡਾਇਲਾਗ 'ਤੇ ਬਣੀ ਹੋਈ ਹੈ। ਇਹ ਡਾਇਲਾਗ ਪੰਜਾਬੀ ਇੰਡਸਟਰੀ ਵਿੱਚ ਮਸ਼ਹੂਰ ਅਤੇ ਵਿਆਪਕ ਤੌਰ 'ਤੇ ਵਰਤਿਆ ਜਾਣ ਵਾਲਾ ਡਾਇਲਾਗ ਹੈ ਅਤੇ ਇੱਥੋਂ ਤੱਕ ਕਿ ਅਸੀਂ ਇਸ ਨੂੰ ਮੀਮਜ਼ ਰਾਹੀਂ ਸੋਸ਼ਲ ਮੀਡੀਆ 'ਤੇ ਟ੍ਰੈਂਡਿੰਗ ਵਿੱਚ ਦੇਖਿਆ ਹੈ। ਐਮੀ ਵਿਰਕ ਦੇ ਨਾਲ ਨਾਸਿਰ ਚਿਨਯੋਤੀ ਅਤੇ ਇਫਤਿਖਾਰ ਠਾਕੁਰ ਦੇ ਸੁਮੇਲ ਕਾਰਨ ਇਹ ਇੱਕ ਦਿਲਚਸਪ ਤੇ ਹਾਸੇ ਨਾਲ ਭਰਪੂਰ ਫ਼ਿਲਮ ਸਾਬਿਤ ਹੋਵੇਗੀ। 

ਦੋਵੇਂ ਪਾਕਿਸਤਾਨੀ ਅਭਿਨੇਤਾ ਆਪਣੀ ਕਾਮੇਡੀ ਟਾਈਮਿੰਗ ਲਈ ਪਹਿਲਾਂ ਹੀ ਮਸ਼ਹੂਰ ਹਨ ਅਤੇ ਉਨ੍ਹਾਂ ਨਾਲ  ਅਦਾਕਾਰ ਐਮੀ ਵਿਰਕ ਮਿਲ ਗਏ ਜਿਸ ਨਾਲ ਇਹ ਇੱਕ ਵਧੀਆ ਤਿਕੜੀ ਬਣ ਗਈ ਹੈ।  ਹਾਸਿਆਂ ਦੇ ਬਾਦਸ਼ਾਹਾਂ ਦੀ ਕੁਦਰਤੀ ਕਾਮੇਡੀ ਨੇ ਨਿਰਮਾਤਾਵਾਂ  ਅਤੇ ਉਹਨਾਂ ਦਰਸ਼ਕਾਂ ਨੂੰ ਹੱਸਣ ਵਾਲਾ ਇੱਕ ਹੋਰ ਮੌਕਾ ਦਿੱਤਾ ਹੈ।


ਇਸ ਫ਼ਿਲਮ ਦੇ ਟ੍ਰੇਲਰ ਤੋਂ ਸਾਫ ਹੈ ਕਿ ਫ਼ਿਲਮ ਕਾਮੇਡੀ ਨਾਲ ਭਰਪੂਰ ਹੋਵੇਗੀ। ਵਿਲੱਖਣ ਚੁਟਕਲੇ, ਮਜ਼ੇਦਾਰ ਡਾਇਲਾਗ, ਅਤੇ ਹਾਸੇ- ਮਜ਼ਾਕ ਨਾਲ ਭਰਪੂਰ ਇਹ ਫ਼ਿਲਮ ਦਰਸ਼ਕਾਂ ਦਾ ਚੰਗਾ ਮਨੋਰੰਜਨ ਕਰੇਗੀ। ਐਮੀ ਵਿਰਕ ਅਤੇ ਪਰੀ ਪੰਧੇਰ ਦੇ ਰੋਮਾਂਟਿਕ ਸਟੋਰੀ ਵੀ ਨਜ਼ਰ ਆਵੇਗੀ। 


ਹੋਰ ਪੜ੍ਹੋ: ਮਸ਼ਹੂਰ DJ Goddess ਸਿੱਧੂ ਮੂਸੇ ਵਾਲਾ ਦੀ ਹਵੇਲੀ ਪਹੁੰਚੀ ਅਤੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਦੇ ਪੈਰ ਛੁੰਹਦੀ ਆਈ ਨਜ਼ਰ

ਐਮੀ ਵਿਰਕ ਅਤੇ ਪਰੀ ਪੰਧੇਰ ਮੁੱਖ ਭੂਮਿਕਾ ਵਿੱਚ ਹਨ। ਸਟਾਰ ਕਾਸਟ ਵਿੱਚ ਨਾਸਿਰ ਚਿਨਯੋਤੀ, ਇਫਤਿਖਾਰ ਠਾਕੁਰ, ਨਿਰਮਲ ਰਿਸ਼ੀ, ਹਰਦੀਪ ਗਿੱਲ, ਅਮਰ ਨੂਰੀ, ਦੀਦਾਰ ਗਿੱਲ ਅਤੇ ਗੁਰਦੀਪ ਗਰੇਵਾਲ ਸ਼ਾਮਲ ਹਨ। ਫ਼ਿਲਮ ਰਾਕੇਸ਼ ਧਵਨ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਇਹ ਫ਼ਿਲਮ 21 ਅਪ੍ਰੈਲ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ ਤੇ ਦਰਸ਼ਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 


Related Post