ਸਰਗੁਨ ਮਹਿਤਾ ਤੇ ਰਵੀ ਦੁਬੇ ਦੇ ਨਾਲ ਅੰਕਿਤਾ ਲੋਖੰਡੇ ਦੇ ਸਿਕਓਰਿਟੀ ਗਾਰਡ ਨੇ ਕੀਤੀ ਬਦਤਮੀਜ਼ੀ, ਵੀਡੀਓ ਹੋਇਆ ਵਾਇਰਲ
ਸਰਗੁਨ ਮਹਿਤਾ (Sargun mehta) ਅਤੇ ਰਵੀ ਦੁਬੇ (Ravi Dubey) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਦੋਵੇਂ ਜਣੇ ਸਿਕਓਰਿਟੀ ਗਾਰਡ ਦੇ ਨਾਲ ਉਲਝਦੇ ਦਿਖਾਈ ਦੇ ਰਹੇ ਹਨ । ਦਰਅਸਲ ਇਹ ਵੀਡੀਓ ਹੋਲੀ ਪਾਰਟੀ (Holi Party)ਦੇ ਦੌਰਾਨ ਦਾ ਹੈ । ਜਿਸ ‘ਚ ਆਦਾਕਾਰਾ ਆਪਣੇ ਪਤੀ ਰਵੀ ਦੁਬੇ ਦੇ ਨਾਲ ਗਈ ਸੀ,ਪਰ ਇਸੇ ਦੌਰਾਨ ਅੰਕਿਤਾ ਦਾ ਬਾਡੀਗਾਰਡ ਉਸ ਨੂੰ ਪਛਾਣ ਨਾ ਸਕਿਆ ਅਤੇ ਅੰਦਰ ਜਾਣ ਤੋਂ ਰੋਕਿਆ । ਇਸ ਦੌਰਾਨ ਰਵੀ ਦੁਬੇ ਦੀ ਉਸ ਦੇ ਨਾਲ ਬਹਿਸ ਵੀ ਹੋਈ ।ਜਿਸ ਤੋਂ ਬਾਅਦ ਰਵੀ ਅਤੇ ਸਰਗੁਨ ਨੇ ਆਪਣੀ ਪਛਾਣ ਵੀ ਦੱਸੀ । ਜਿਸ ਤੋਂ ਬਾਅਦ ਦੋਵਾਂ ਨੂੰ ਪਾਰਟੀ ‘ਚ ਜਾਣ ਲਈ ਐਂਟਰੀ ਮਿਲੀ ।
/ptc-punjabi/media/media_files/Y66A5IbYkYuShP6rCdkV.jpg)
ਸਰਗੁਨ ਨੂੰ ਬਾਂਹੋਂ ਫੜ੍ਹ ਕੇ ਪਾਰਟੀ ਚੋਂ ਵਾਪਸ ਗਿਆ ਰਵੀ ਦੁਬੇ
ਸਰਗੁਨ ਮਹਿਤਾ ਅਤੇ ਰਵੀ ਦੁਬੇ ਨੂੰ ਪਾਰਟੀ ‘ਚ ਐਂਟਰੀ ਤਾਂ ਮਿਲ ਗਈ । ਪਰ ਰਵੀ ਦੁਬੇ ਨੇ ਬੇਇੱਜ਼ਤੀ ਮਹਿਸੂਸ ਕੀਤੀ ਅਤੇ ਪਾਰਟੀ ਚੋਂ ਜਾਣਾ ਹੀ ਠੀਕ ਸਮਝਿਆ । ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਸਰਗੁਨ ਮਹਿਤਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ, ਜਦੋਂਕਿ ਰਵੀ ਦੁਬੇ ਵੀ ਟੀਵੀ ਇੰਡਸਟਰੀ ਦਾ ਮੰਨਿਆਂ ਪ੍ਰਮੰਨਿਆ ਚਿਹਰਾ ਹਨ ।ਸਰਗੁਨ ਮਹਿਤਾ ਨੇ ਪਤੀ ਦੇ ਨਾਲ ਹੋਲੀ ਪਾਰਟੀ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ ।
/ptc-punjabi/media/media_files/Z1mylv3gyS3ZJLCOFtDI.jpg)
ਜਿਨ੍ਹਾਂ ‘ਚ ਇਸ ਜੋੜੀ ਦਾ ਰੋਮਾਂਟਿਕ ਅੰਦਾਜ਼ ਨਜ਼ਰ ਆਇਆ ਸੀ। ਹਾਲ ਹੀ ‘ਚ ਸਰਗੁਨ ਮਹਿਤਾ ਦੀ ਫ਼ਿਲਮ ‘ਜੱਟ ਨੂੰ ਚੁੜੇਲ ਟੱਕਰੀ’ ਰਿਲੀਜ਼ ਹੋਈ ਹੈ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਗਿੱਪੀ ਗਰੇਵਾਲ ਤੇ ਰੂਪੀ ਗਿੱਲ ਨਜ਼ਰ ਆਏ ਸਨ । ਇਸ ਫ਼ਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਬਾਕਸ ਆਫਿਸ ‘ਤੇ ਇਹ ਫ਼ਿਲਮ ਵਧੀਆ ਕਮਾਈ ਕਰ ਰਹੀ ਹੈ। ਇਸ ਤੋਂ ਪਹਿਲਾਂ ਸਰਗੁਨ ਦੀ ਫ਼ਿਲਮ ਸੌਂਕਣ ਸੌਂਕਣੇ ਨੇ ਵੀ ਕਮਾਈ ਦੇ ਰਿਕਾਰਡ ਤੋੜੇ ਸਨ ।