ਅਨਮੋਲ ਕਵਾਤਰਾ ਨੂੰ ਮਿਲਿਆ ਭਗਤ ਪੂਰਨ ਸਿੰਘ ਰਾਜ ਅਵਾਰਡ, ਸਮਾਜ ਸੇਵੀ ਨੇ ਵੀਡੀਓ ਸ਼ੇਅਰ ਕਰਕੇ ਸਮਰਥਕਾਂ ਦਾ ਕੀਤਾ ਧੰਨਵਾਦ

ਮਸ਼ਹੂਰ ਸਮਾਜ ਸੇਵੀ ਅਨਮੋਲ ਕਵਾਤਰਾ ਅਕਸਰ ਲੋੜਵੰਦ ਲੋਕਾਂ ਦੀ ਮਦਦ ਕਰਨ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਮੁੜ ਅਨਮੋਲ ਕਵਾਤਰਾ ਸੁਰਖੀਆਂ 'ਚ ਛਾਏ ਹੋਏ ਹਨ। ਸਮਾਜ ਸੇਵੀ ਅਨਮੋਲ ਕਵਾਤਰਾ ਨੂੰ 'ਭਗਤ ਪੂਰਨ ਸਿੰਘ' ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਸਮਾਜ ਸੇਵੀ ਨੇ ਆਪਣੇ ਸੁਪਰੋਟਰਸ ਦਾ ਧੰਨਵਾਦ ਕੀਤਾ ਹੈ।

By  Pushp Raj July 19th 2023 10:00 AM -- Updated: July 19th 2023 09:35 AM

Anmol Kwatra received Bhagat Puran Singh  Award:  ਮਸ਼ਹੂਰ ਸਮਾਜ ਸੇਵੀ ਅਨਮੋਲ ਕਵਾਤਰਾ ਅਕਸਰ ਲੋੜਵੰਦ ਲੋਕਾਂ ਦੀ ਮਦਦ ਕਰਨ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਮੁੜ ਅਨਮੋਲ ਕਵਾਤਰਾ ਸੁਰਖੀਆਂ 'ਚ ਛਾਏ ਹੋਏ ਹਨ। ਸਮਾਜ ਸੇਵੀ ਅਨਮੋਲ ਕਵਾਤਰਾ ਨੂੰ 'ਭਗਤ ਪੂਰਨ ਸਿੰਘ' ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਸਮਾਜ ਸੇਵੀ ਨੇ ਆਪਣੇ ਸੁਪਰੋਟਰਸ ਦਾ ਧੰਨਵਾਦ ਕੀਤਾ ਹੈ। 


ਅਨਮੋਲ ਕਵਾਤਰਾ ਨੂੰ ਹਾਲ ਹੀ 'ਚ ਭਗਤ ਪੂਰਨ ਸਿੰਘ ਰਾਜ ਪੁਰਸਕਾਰ 2023 ਨਾਲ ਸਨਮਾਨਤ ਕੀਤਾ ਗਿਆ ਹੈ। ਅਨਮੋਲ ਨੂੰ ਇਹ ਐਵਾਰਡ ਉਸ ਵੱਲੋਂ ਸਮਾਜ ਸੇਵਾ ਦੇ ਖੇਤਰ 'ਚ ਪਾਏ ਗਏ ਵਡਮੁੱਲੇ ਯੋਗਦਾਨ ਲਈ ਪ੍ਰਦਾਨ ਕੀਤਾ ਗਿਆ ਹੈ। ਇਸ ਦੀ ਇੱਕ ਤਸਵੀਰ ਕਵਾਤਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤੀ ਸੀ। 

ਅਨਮੋਲ ਕਵਾਤਰਾ ਬੀਤੇ ਕਈ ਦਿਨਾਂ ਤੋਂ ਲਗਾਤਾਰ ਪੰਜਾਬ 'ਚ ਹੜ੍ਹ ਪੀੜਤਾਂ ਦੀ ਮਦਦ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਵੀਡੀਓ ਤੇ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋਈਆਂ ਹਨ। ਅਨਮੋਲ ਨੇ ਜਿੱਥੇ ਅਵਾਰਡ ਮਿਲਣ ਦੀ ਖੁਸ਼ੀ ਜ਼ਾਹਿਰ ਕੀਤੀ ਹੈ , ਉੱਥੇ ਆਪਣੇ ਫੈਨਜ਼ ਤੇ ਸਪੋਰਟ ਕਰਨ ਵਾਲਿਆਂ ਨੂੰ ਧੰਨਵਾਦ ਵੀ ਕਿਹਾ। 

View this post on Instagram

A post shared by Ek Zaria (@officialekzaria)


ਹੋਰ ਪੜ੍ਹੋ:  Sukhwinder Singh Birthday: Jai Ho ਤੋਂ ਲੈ ਕੇ Kar Har Maidaan Fateh ਤੱਕ ਸੁਣੋ ਸੁਖਵਿੰਦਰ ਸਿੰਘ ਦੇ ਇਹ ਟੌਪ 10 ਗੀਤ, ਜੋ ਅੱਜ ਵੀ ਨੇ ਸਰੋਤਿਆਂ ਦੀ ਪਹਿਲੀ ਪਸੰਦ

ਇਸ ਦੇ ਨਾਲ ਹੀ ਸਮਾਜ ਸੇਵੀ ਪੰਜਾਬੀ ਵਾਸੀਆਂ ਨੂੰ ਹੜ੍ਹ ਦੇ ਇਨ੍ਹਾਂ ਮੁਸ਼ਕਲ ਹਲਾਤਾਂ ਦੇ ਦੌਰਾਨ ਇੱਕ-ਦੂਜੇ ਦਾ ਸਹਾਰਾ ਬਣ ਲੋੜਵੰਦ ਲੋਕਾਂ ਦੀ ਮਦਦ ਕਰਨ ਦੀ ਅਪੀਲ ਵੀ ਕੀਤੀ ਹੈ। 

ਦੱਸ ਦਈਏ ਕਿ ਅਨਮੋਲ ਕਵਾਤਰਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਮਾਡਲ ਰਹੇ  ਹੈ। ਉਸ ਨੇ ਸਮਾਜ ਸੇਵਾ ਲਈ ਆਪਣਾ ਕਰੀਅਰ ਛੱਡ ਦਿੱਤਾ। ਇਸ ਦੇ ਨਾਲ ਨਾਲ ਅਨਮੋਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦਾ ਹੈ। ਉਸ ਦੀ ਸੋਸ਼ਲ ਮੀਡੀਆ 'ਤੇ ਮਿਲੀਅਨਜ਼ ਦੇ ਵਿੱਚ ਫੈਨ ਫਾਲੋਇੰਗ ਹੈ।

View this post on Instagram

A post shared by Ek Zaria (@officialekzaria)


Related Post