ਪੰਜਾਬੀ ਇੰਡਸਟਰੀ ਤੋਂ ਇੱਕ ਹੋਰ ਮੰਦਭਾਗੀ ਖ਼ਬਰ, ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਪਰਗਣ ਤੇਜੀ ਦਾ ਦਿਹਾਂਤ

ਪੰਜਾਬੀ ਇੰਡਸਟਰੀ ਤੋਂ ਇੱਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ । ਖ਼ਬਰ ਇਹ ਹੈ ਕਿ ਤਵਿਆਂ ਦੇ ਯੁੱਗ ‘ਚ ਆਪਣੇ ਗੀਤਾਂ ਦੇ ਨਾਲ ਪੰਜਾਬੀਆਂ ਨੂੰ ਨਚਾਉਣ ਵਾਲੇ ਪਰਗਣ ਤੇਜੀ ਦਾ ਦਿਹਾਂਤ ਹੋ ਗਿਆ ਹੈ ।

By  Shaminder November 29th 2023 10:46 AM

ਪੰਜਾਬੀ ਇੰਡਸਟਰੀ ਤੋਂ ਇੱਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ । ਖ਼ਬਰ ਇਹ ਹੈ ਕਿ ਤਵਿਆਂ ਦੇ ਯੁੱਗ ‘ਚ ਆਪਣੇ ਗੀਤਾਂ ਦੇ ਨਾਲ ਪੰਜਾਬੀਆਂ ਨੂੰ ਨਚਾਉਣ ਵਾਲੇ ਪਰਗਣ ਤੇਜੀ (Pargan Teji)  ਦਾ ਦਿਹਾਂਤ ਹੋ ਗਿਆ ਹੈ । ਉਹ 1960ਦੇ ਦਹਾਕੇ ‘ਚ ਪੰਜਾਬੀ ਇੰਡਸਟਰੀ ‘ਚ ਸਰਗਰਮ ਸਨ ਅਤੇ ਉਨ੍ਹਾਂ ਨੇ ਅਨੇਕਾਂ ਹੀ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ ਸੀ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ ।

 ਹੋਰ ਪੜ੍ਹੋ :  ਪੰਜਾਬੀ ਇੰਡਸਟਰੀ ਤੋਂ ਦੁੱਖਦਾਇਕ ਖ਼ਬਰ, ਯੂ.ਕੇ. ‘ਚ ਰਹਿਣ ਵਾਲੇ ਗਾਇਕ ਮਨਜੀਤ ਕੋਂਡਲ ਦਾ ਦਿਹਾਂਤ, ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਜਤਾਇਆ ਦੁੱਖ

ਕਪੂਰਥਲਾ ਦੇ ਰਹਿਣ ਵਾਲੇ ਸਨ ਪਰਗਣ ਤੇਜੀ 

ਪਰਗਣ ਤੇਜੀ ਕਪੂਰਥਲਾ ਦੇ ਪਿੰਡ ਬੇਗੋਵਾਲ ਦੇ ਰਹਿਣ ਵਾਲੇ ਸਨ ਅਤੇ ਪੰਜਵੀਂ ਜਮਾਤ ਤੱਕ ਉਨ੍ਹਾਂ ਨੇ ਪਿੰਡ ਬੇਗੋਵਾਲ ‘ਚ ਹੀ ਪੜ੍ਹਾਈ ਪੂਰੀ ਕੀਤੀ ਅਤੇ ਇਸ ਤੋਂ ਬਾਅਦ ਹਾਈ ਸਕੂਲ ਅਤੇ ਫਿਰ ਕਾਲਜ ‘ਚ ਵੀ ਦਾਖਲਾ ਲਿਆ ਅਤੇ ਇੱਥੋਂ ਹੀ ਉਨ੍ਹਾਂ ਨੂੰ ਗਾਉਣ ਦਾ ਸ਼ੌਂਕ ਪੈਦਾ ਹੋਇਆ । ਮਿਲਖੀ ਰਾਮ ਅਤੇ ਹੋਰ ਕਈ ਕਲਾਕਾਰਾਂ ਦੀ ਮੌਜੂਦਗੀ ‘ਚ ਉਨ੍ਹਾਂ ਨੂੰ ਗਾਉਣ ਦਾ ਮੌਕਾ ਮਿਲਿਆ ।


ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ । ਜਿਸ ‘ਚ ਚਿੱਟਿਆਂ ਦੰਦਾਂ ਦਾ ਹਾਸਾ,ਸ਼ਗਨਾਂ ਦੀ ਰਾਤ, ਨਾਲੇ ਮੁੰਡੇ ਰੰਨਾਂ ਭਾਲਦੇ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਸਨ ।  ਰੰਨਾਂ ਭਾਲਦੇ ਗੀਤ ‘ਚ ਉਨ੍ਹਾਂ ਨੇ ਭਰੂਣ ਹੱਤਿਆ ਦੇ ਖਿਲਾਫ ਵੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਸੀ ।


ਜਿਸ ਦੇ ਬੋਲ ਸਪੱਸ਼ਟ ਭਰੂਣ ਹੱਤਿਆ ਵਰਗੀ ਕੁਰੀਤੀ ਨੂੰ ਬਿਆਨ ਕਰਦੇ ਸਨ । ‘ਨਾਲੇ ਮੁੰਡੇ ਰੰਨਾਂ ਭਾਲਦੇ ਨਾਲੇ ਕੁੜੀਆਂ ਜੰਮਣ ਤੋਂ ਡਰਦੇ’ ਇਸ ਗੀਤ ਨੂੰ ਬਹੁਤ ਹੀ ਜ਼ਿਆਦਾ ਪਿਆਰ ਸਰੋਤਿਆਂ ਵੱਲੋਂ ਮਿਲਿਆ ਸੀ । 




Related Post