ਭੁਪਿੰਦਰ ਬੱਬਲ ਨੇ ਗਾਇਕ ਅੰਮ੍ਰਿਤ ਮਾਨ ਨਾਲ ਕੀਤੀ ਮੁਲਕਾਤ, ਤਸਵੀਰਾਂ ਸ਼ੇਅਰ ਕਰ ਆਪਣੇ ਨਵੇਂ ਪ੍ਰੋਜੈਕਟ ਕੀਤਾ ਐਲਾਨ

ਗੀਤ ਅਰਜਨ ਵੈਲੀ ਨਾਲ ਫੇਮ ਹਾਸਲ ਕਰਨ ਵਾਲੇ ਮਸ਼ਹੂਰ ਗਾਇਕ ਭੁਪਿੰਦਰ ਬੱਬਲ ਨੇ ਹਾਲ ਹੀ ਵਿੱਚ ਗਾਇਕ ਅੰਮ੍ਰਿਤ ਮਾਨ ਨਾਲ ਮੁਲਾਕਾਤ ਕੀਤੀ ਹੈ। ਭੁਪਿੰਦਰ ਬੱਬਲ ਨੇ ਗਾਇਕ ਅੰਮ੍ਰਿਤ ਮਾਨ ਨਾਲ ਤਸਵੀਰਾਂ ਸ਼ੇਅਰ ਕਰਦਿਆਂ ਆਪਣੇ ਨਵੇਂ ਪ੍ਰੋਜੈਕਟ ਦਾ ਐਲਾਨ ਵੀ ਕੀਤਾ ਹੈ।

By  Pushp Raj April 6th 2024 06:51 PM

Bhupinder Babbal and Amrit Mann : ਗੀਤ ਅਰਜਨ ਵੈਲੀ ਨਾਲ ਫੇਮ ਹਾਸਲ ਕਰਨ ਵਾਲੇ ਮਸ਼ਹੂਰ ਗਾਇਕ ਭੁਪਿੰਦਰ ਬੱਬਲ ਨੇ ਹਾਲ ਹੀ ਵਿੱਚ ਗਾਇਕ ਅੰਮ੍ਰਿਤ ਮਾਨ ਨਾਲ ਮੁਲਾਕਾਤ ਕੀਤੀ ਹੈ। ਭੁਪਿੰਦਰ ਬੱਬਲ ਨੇ ਗਾਇਕ ਅੰਮ੍ਰਿਤ ਮਾਨ ਨਾਲ ਤਸਵੀਰਾਂ ਸ਼ੇਅਰ ਕਰਦਿਆਂ ਆਪਣੇ ਨਵੇਂ ਪ੍ਰੋਜੈਕਟ ਦਾ ਐਲਾਨ ਵੀ ਕੀਤਾ ਹੈ। 

ਦੱਸ ਦਈਏ ਕਿ ਭੁਪਿੰਦਰ ਬੱਬਲ ਫਿਲਮ ਐਨੀਮਲ ਵਿੱਚ ਗੀਤ 'ਅਰਜਨ ਵੈਲੀ' ਗਾ ਕਾਫੀ ਮਸ਼ਹੂਰ ਹੋ ਗਏ। ਗਾਇਕ ਦੇ ਇਸ ਗੀਤ ਲਈ ਉਨ੍ਹਾਂ ਨੂੰ ਬੈਸਟ ਪਲੇਅਬੈਕ ਸਿੰਗਰ ਦਾ ਅਵਾਰਡ ਵੀ ਮਿਲਿਆ। 


ਭੁਪਿੰਦਰ ਬੱਬਲ ਨੇ ਗਾਇਕ ਅੰਮ੍ਰਿਤ ਮਾਨ ਨਾਲ ਕੀਤੀ ਮੁਲਕਾਤ

View this post on Instagram

A post shared by Bhupinder Babbal (@bhupinderbabbal)


ਹਾਲ ਹੀ ਵਿੱਚ ਭੁਪਿੰਦਰ ਬੱਬਲ ਨੇ ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ ਨਾਲ  ਮੁਲਾਕਾਤ ਕੀਤੀ। ਭੁਪਿੰਦਰ ਬੱਬਲ ਨੇ ਅੰਮ੍ਰਿਤ ਮਾਨ ਨਾਲ ਆਪਣੀ ਇਸ ਖਾਸ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਅਕਾਊਂਟ ਉੱਤੇ ਵੀ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅੰਮ੍ਰਿਤ ਦੇ ਨਾਲ ਆਪਣੇ ਨਵੇਂ ਪ੍ਰੋਜੈਕਟ ਦਾ ਐਲਾਨ ਕੀਤਾ ਹੈ। 

ਭੁਪਿੰਦਰ ਬੱਬਲ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ, 'R u guys Xcited for this Collab @amritmaan106 🎯।'
View this post on Instagram

A post shared by Raymant Marwah (@raymantmarwah)



ਹੋਰ ਪੜ੍ਹੋ : ਮੁਸ਼ਕਲਾਂ 'ਚ ਘਿਰੇ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ, ਨੋਇਡਾ ਪੁਲਿਸ ਨੇ ਐਲਵਿਸ਼ ਦੇ ਖਿਲਾਫ਼ ਦਾਖਲ ਕੀਤੀ ਚਾਰਜਸ਼ੀਟ

ਹਾਲਾਂਕਿ ਦੋਹਾਂ ਗਾਇਕਾਂ ਵੱਲੋਂ ਅਜੇ ਤੱਕ ਨਵੇਂ ਪ੍ਰੋਜੈਕਟ ਬਾਰੇ ਕੋਈ ਖਾਸ ਜਾਣਕਾਰੀ ਤੇ ਇਸ ਨਾਲ ਸਬੰਧਤ ਕੋਈ ਡਿਟੇਲਸ ਨਹੀਂ ਸਾਂਝੀ ਕੀਤੀ ਗਈ ਹੈ, ਪਰ ਦੋਹਾਂ ਗਾਇਕਾਂ ਦੇ ਫੈਨਜ਼ ਉਨ੍ਹਾਂ ਦੀ ਇਸ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਉਨ੍ਹਾਂ ਦੇ ਨਵੇਂ ਪ੍ਰੋਜੈਕਟ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। 

Related Post