ਅਰਮਾਨ ਢਿੱਲੋਂ ਨੇ ਗਾਇਆ ਪਿਤਾ ਕੁਲਵਿੰਦਰ ਢਿੱਲੋਂ ਦਾ ਗੀਤ, ਫੈਨਸ ਨੇ ਕਿਹਾ ‘ਏਦਾਂ ਲੱਗ ਰਿਹਾ ਕੁਲਵਿੰਦਰ ਢਿੱਲੋਂ ਦੁਬਾਰਾ ਸਟੇਜ ਤੇ ਆ ਗਿਆ’
ਅਰਮਾਨ ਢਿੱਲੋਂ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਲਗਾਤਾਰ ਮਨੋਰੰਜਨ ਕਰਦਾ ਆ ਰਿਹਾ ਹੈ । ਇਸ ਤੋਂ ਇਲਾਵਾ ਉਹ ਕਈ ਲਾਈਵ ਸ਼ੋਅਸ ਕਰ ਰਿਹਾ ਹੈ । ਹੁਣ ਉਸ ਨੇ ਆਪਣੇ ਪਿਤਾ ਕੁਲਵਿੰਦਰ ਢਿੱਲੋਂ ਦੇ ਗੀਤ ‘ਕੱਲੀ ਕਿਤੇ ਮਿਲ’ ‘ਤੇ ਪਰਫਾਰਮ ਕੀਤਾ ਹੈ ।
ਅਰਮਾਨ ਢਿੱਲੋਂ (Armaan Dhillon) ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਲਗਾਤਾਰ ਮਨੋਰੰਜਨ ਕਰਦਾ ਆ ਰਿਹਾ ਹੈ । ਇਸ ਤੋਂ ਇਲਾਵਾ ਉਹ ਕਈ ਲਾਈਵ ਸ਼ੋਅਸ ਕਰ ਰਿਹਾ ਹੈ । ਹੁਣ ਉਸ ਨੇ ਆਪਣੇ ਪਿਤਾ ਕੁਲਵਿੰਦਰ ਢਿੱਲੋਂ ਦੇ ਗੀਤ ‘ਕੱਲੀ ਕਿਤੇ ਮਿਲ’ ‘ਤੇ ਪਰਫਾਰਮ ਕੀਤਾ ਹੈ । ਇਸ ਗੀਤ ਦਾ ਸ਼ੋਅ ‘ਚ ਮੌਜੂਦ ਲੋਕਾਂ ਨੇ ਵੀ ਖੂਬ ਅਨੰਦ ਮਾਣਿਆ । ਦਰਸ਼ਕਾਂ ਨੂੰ ਅਰਮਾਨ ਦੀ ਆਵਾਜ਼ ਸੁਣ ਕੇ ਇਕ ਵਾਰ ਤਾਂ ਕੁਲਵਿੰਦਰ ਢਿੱਲੋਂ ਦੀ ਆਵਾਜ਼ ਦਾ ਵੀ ਭੁਲੇਖਾ ਪਿਆ ਅਤੇ ਹਰ ਕੋਈ ਕੁਲਵਿੰਦਰ ਢਿੱਲੋਂ ਨੂੰ ਯਾਦ ਕਰਕੇ ਭਾਵੁਕ ਹੋ ਗਿਆ ।

ਹੋਰ ਪੜ੍ਹੋ : ਆਪਣੇ ਪਿਤਾ ਨੂੰ ਬਹੁਤ ਜ਼ਿਆਦਾ ਮਿਸ ਕਰਦੇ ਹਨ ਅਰਮਾਨ ਢਿੱਲੋਂ, ਗੀਤ ਰਾਹੀਂ ਬਿਆਨ ਕੀਤਾ ਸੀ ਦਿਲ ਦਾ ਦਰਦ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਰਮਾਨ ਢਿੱਲੋਂ ‘ਬੂ ਭਾਬੀਏ’ 'ਐਂ ਕਿਵੇਂ ਫੜ੍ਹਲੂ ਗਲਾਂਮਾਂ ਬੱਲੀਏ' ਸਣੇ ਕਈ ਗੀਤ ਰਿਲੀਜ਼ ਕਰ ਚੁੱਕੇ ਹਨ । ਜਿਨ੍ਹਾਂ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।
_09f30097f3fb58ad30938c5825ed9678_1280X720.webp)
ਕੁਲਵਿੰਦਰ ਢਿੱਲੋਂ ਨੇ ਦਿੱਤੇ ਕਈ ਹਿੱਟ ਗੀਤ
ਕੁਲਵਿੰਦਰ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਕਚਹਿਰੀਆਂ ‘ਚ ਮੇਲੇ ਲੱਗਦੇ, ਕਾਲਜ, ਕੱਲੀ ਕਿਤੇ ਮਿਲ ਸਣੇ ਕਈ ਹਿੱਟ ਗੀਤ ਹਨ । ਪਰ ਬਹੁਤ ਛੋਟੀ ਉਮਰੇ ਕੁਲਵਿੰਦਰ ਢਿੱਲੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ । ਉਨ੍ਹਾਂ ਦਾ ਇੱਕ ਸੜਕ ਹਾਦਸੇ ਦੇ ਦੌਰਾਨ ਦਿਹਾਂਤ ਹੋ ਗਿਆ ਸੀ ।

ਅਰਮਾਨ ਢਿੱਲੋਂ ਉਦੋਂ ਬਹੁਤ ਹੀ ਛੋਟਾ ਸੀ। ਪਰ ਹੁਣ ਅਰਮਾਨ ਆਪਣੇ ਪਿਤਾ ਦੇ ਸੁਫਨਿਆਂ ਨੂੰ ਪੂਰਾ ਕਰ ਰਿਹਾ ਹੈ ਅਤੇ ਗਾਇਕੀ ਦੇ ਖੇਤਰ ‘ਚ ਸਰਗਰਮ ਹੈ ।ਆਪਣੇ ਪਿਤਾ ਵਾਂਗ ਉਹ ਵੀ ਬੁਲੰਦ ਆਵਾਜ਼ ਦਾ ਮਾਲਕ ਹੈ ।