ਬੱਬੂ ਮਾਨ ਨੇ ਆਪਣੇ ਆਸਟ੍ਰੇਲੀਆ ਸ਼ੋਅ ਦੌਰਾਨ ਕਿਸਾਨਾਂ ਲਈ $11000 ਦੀ ਆਰਥਿਕ ਮਦਦ ਦਾ ਕੀਤਾ ਐਲਾਨ

ਬੱਬੂ ਮਾਨ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਆਪਣੇ ਆਸਟ੍ਰੇਲੀਆ ਵਿਖੇ ਮਿਊਜ਼ਿਕਲ ਦੌਰੇ 'ਤੇ ਹਨ। ਇਸ ਦੌਰਾਨ ਗਾਇਕ ਨੇ ਕਿਸਾਨਾਂ ਲਈ 11 ਹਜ਼ਾਰ ਡਾਲਰ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ।

By  Pushp Raj July 29th 2024 02:38 PM

Babbu Maan donate 11 thousand Dollars For Formers :  ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਆਪਣੇ ਆਸਟ੍ਰੇਲੀਆ ਵਿਖੇ ਮਿਊਜ਼ਿਕਲ ਦੌਰੇ 'ਤੇ ਹਨ। ਇਸ ਦੌਰਾਨ ਗਾਇਕ ਨੇ ਕਿਸਾਨਾਂ ਲਈ 11 ਹਜ਼ਾਰ ਡਾਲਰ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ। 

ਦੱਸ ਦਈਏ ਕਿ ਬੱਬੂ ਮਾਨ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਸ਼ਾਇਰੀ ਤੇ ਨਿੱਤ ਨਵੇਂ ਪ੍ਰੋਜੈਕਟਸ ਦੇ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ।

View this post on Instagram

A post shared by Babbu Maan (@babbumaaninsta)

ਇਨ੍ਹੀਂ ਦਿਨੀਂ ਬੱਬੂ ਮਾਨ ਆਪਣੇ ਮਿਊਜ਼ਿਕਲ ਸ਼ੋਅ ਲਈ ਆਸਟ੍ਰੇਲੀਆ ਗਏ ਹਨ। ਇਸ ਦੌਰਾਨ ਗਾਇਕ ਦੀ ਇੱਕ ਵੀਡੀਓ ਉਨ੍ਹਾਂ ਦੇ ਇੰਸਟਾਗ੍ਰਾਮ ਉੱਤੇ ਸਾਂਝੀ ਕੀਤੀ ਗਈ ਹੈ। ਜਿਸ ਨੂੰ ਫੈਨਜ਼ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। 

ਇਸ ਵਿਚਾਲੇ ਬੱਬੂ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਬੱਬੂ ਮਾਨ ਆਪਣੇ ਲਾਈਵ ਸ਼ੋਅ ਦੇ ਦੌਰਾਨ ਕਿਸਾਨਾਂ ਲਈ ਇੱਕ ਖਾਸ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਹਨ। 

ਗਾਇਕ ਬੱਬੂ ਮਾਨ ਨੇ ਆਪਣੇ ਇਸ ਸ਼ੋਅ ਦੌਰਾਨ ਆਸਟ੍ਰੇਲੀਆ ਦੇ ਕਿਸਾਨ ਭਰਾਵਾਂ ਲਈ 11 ਹਜ਼ਾਰ ਡਾਲਰ ਦੀ ਆਰਥਿਕ ਮਦਦ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਗਾਇਕ ਨੇ ਪੰਜਾਬ ਦੇ ਕਿਸਾਨਾਂ ਮਜ਼ਦੂਰ ਯੂਨੀਅਨ ਜ਼ਿੰਦਬਾਦ ਦੇ ਨਾਅਰੇ ਲਾਉਂਦੇ ਹੋਏ ਨਜ਼ਰ ਆਏ। 

ਫੈਨਜ਼ ਬੱਬੂ ਮਾਨ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਗਾਇਕ ਦੀ ਸਾਦਗੀ ਦੀ ਤਰੀਫ ਕਰ ਰਹੇ ਹਨ ਕਿ ਗਾਇਕ ਵਿਦੇਸ਼ ਦੀ ਧਰਤੀ ਉੱਤੇ ਵੀ ਆਪਣੇ ਕਿਸਾਨ ਭਰਾਵਾਂ ਨੂੰ ਨਹੀਂ ਭੁੱਲੇ। ਗਾਇਕ ਦੇ ਇਸ ਐਲਾਨ ਮਗਰੋਂ ਉਨ੍ਹਾਂ ਦੀ ਚਾਰੇ ਪਾਸੇ ਤਰੀਫਾਂ ਹੋ ਰਹੀਆਂ ਹਨ।

View this post on Instagram

A post shared by SirfPanjabiyat Media Networks | Rahul Bector (@sirfpanjabiyat)


ਹੋਰ ਪੜ੍ਹੋ : ਜਾਵੇਦ ਅਖਤਰ ਦਾ ਟਵਿੱਟਰ ਅਕਾਊਂਟ ਹੋਇਆ ਹੈਕ, ਮਸ਼ਹੂਰ ਗੀਤਕਾਰ ਨੇ ਫੈਨਜ਼ ਨੂੰ ਦਿੱਤੀ ਖਾਸ ਸਲਾਹ

ਦੱਸਣਯੋਗ ਹੈ ਕਿ  ਦਿੱਲੀ ਵਿੱਚ ਪੰਜਾਬ ਦੇ ਕਿਸਾਨਾਂ ਵੱਲੋਂ ਕੀਤੇ ਗਏ ਕਿਸਾਨ ਅੰਦੋਲਨ  ਦੇ ਦੌਰਾਨ ਬੱਬੂ ਮਾਨ ਨੇ ਬਣ ਚੜ੍ਹ ਕੇ ਹਿੱਸਾ ਲਿਆ ਤੇ ਉਹ ਹਮੇਸ਼ਾਂ ਤੋਂ ਕਿਸਾਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰਦੇ ਨਜ਼ਰ ਆਏ ਹਨ। ਗਾਇਕ ਕਈ ਕਿਸਾਨੀ ਸੰਗਠਨਾਂ  ਦੇ ਨਾਲ ਮਿਲ ਕੇ ਕਿਸਾਨਾਂ ਦੇ ਹੱਕ ਵਿੱਚ ਕੰਮ ਕਰਦੇ ਹਨ। 

Related Post