ਗਾਇਕ ਭੁਪਿੰਦਰ ਗਿੱਲ ਦੇ ਘਰ ਦਾ ਹੋਇਆ ਬੁਰਾ ਹਾਲ, ਮੀਂਹ ਰੁਕਣ ਤੋਂ ਬਾਅਦ ਵੀ ਬੁਰੇ ਹਾਲਾਤ

ਪੰਜਾਬ ‘ਚ ਆਏ ਹੜ੍ਹਾਂ ਦੇ ਕਾਰਨ ਹਾਲਾਤ ਬੁਰੇ ਹੋ ਗਏ ਹਨ । ਲੋਕਾਂ ਦੇ ਘਰਾਂ ‘ਚ ਹੜ੍ਹਾਂ ਕਾਰਨ ਪਾਣੀ ਆ ਗਿਆ ਹੈ । ਬੀਤੇ ਦਿਨ ਗਾਇਕ ਭੁਪਿੰਦਰ ਗਿੱਲ ਦੇ ਘਰ ‘ਚ ਵੀ ਪਾਣੀ ਦਾਖਲ ਹੋ ਗਿਆ ਹੈ ।ਜਿਸ ਤੋਂ ਬਾਅਦ ਗਾਇਕ ਭੁਪਿੰਦਰ ਗਿੱਲ ਦੇ ਘਰ ‘ਚ ਵੀ ਗੋਡੇ ਗੋਡੇ ਪਾਣੀ ਪਹੁੰਚ ਚੁੱਕਿਆ ਹੈ ।

By  Shaminder July 13th 2023 03:20 PM

ਪੰਜਾਬ ‘ਚ ਆਏ ਹੜ੍ਹਾਂ ਦੇ ਕਾਰਨ ਹਾਲਾਤ ਬੁਰੇ ਹੋ ਗਏ ਹਨ । ਲੋਕਾਂ ਦੇ ਘਰਾਂ ‘ਚ ਹੜ੍ਹਾਂ ਕਾਰਨ ਪਾਣੀ ਆ ਗਿਆ ਹੈ । ਬੀਤੇ ਦਿਨ ਗਾਇਕ ਭੁਪਿੰਦਰ ਗਿੱਲ ਦੇ ਘਰ ‘ਚ ਵੀ ਪਾਣੀ ਦਾਖਲ ਹੋ ਗਿਆ ਹੈ ।ਜਿਸ ਤੋਂ ਬਾਅਦ ਗਾਇਕ ਭੁਪਿੰਦਰ ਗਿੱਲ(Bhupinder Gill) ਦੇ ਘਰ ‘ਚ ਵੀ ਗੋਡੇ ਗੋਡੇ ਪਾਣੀ ਪਹੁੰਚ ਚੁੱਕਿਆ ਹੈ । ਹਾਲਾਂਕਿ ਬਰਸਤਾਤ ਰੁਕ ਗਈ ਹੈ । ਪਰ ਇਸ ਦੇ ਬਾਵਜੂਦ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ । ਗਾਇਕ ਭੁਪਿੰਦਰ ਗਿੱਲ ਨੇ ਵੀ ਇੱਕ ਵੀਡੀਓ ਸਾਂਝਾ ਕੀਤਾ ਹੈ ।


ਹੋਰ ਪੜ੍ਹੋ : ਜੌਰਡਨ ਸੰਧੂ ਨੇ ਪਤਨੀ ਦੇ ਨਾਲ ਰੋਮਾਂਟਿਕ ਤਸਵੀਰ ਕੀਤੀ ਸਾਂਝੀ, ਕਿਹਾ ‘ਮੇਰੇ ਬਰਥਡੇ ਨੂੰਬ ਖ਼ਾਸ ਬਨਾਉਣ ਲਈ ਬਹੁਤ ਸ਼ੁਕਰੀਆ’

ਜਿਸ ‘ਚ ਗਾਇਕ ਨੇ ਆਪਣੇ ਘਰ ਦੇ ਮੌਜੂਦਾ ਹਾਲਾਤ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ । ਗਾਇਕ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਦਾ ਘਰ ਪਾਣੀ ਪਾਣੀ ਹੋ ਚੁੱਕਿਆ ਹੈ ਅਤੇ ਘਰੋਂ ਨਿਕਲਣ ਦੇ ਲਈ ਕੋਈ ਵੀ ਰਸਤਾ ਨਹੀਂ ਬਚਿਆ ਹੈ । 


ਬੀਤੇ ਦਿਨੀਂ ਪਤਨੀ ਨੇ ਸਾਂਝਾ ਕੀਤਾ ਸੀ ਵੀਡੀਓ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਾਇਕ ਦੀ ਪਤਨੀ ਨੇ ਵੀ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਉਹ ਪਾਣੀ ਚੋਂ ਨਿਕਲ ਕੇ ਘਰ ਤੋਂ ਬਾਹਰ ਜਾਂਦੀ ਹੋਈ ਦਿਖਾਈ ਦਿੱਤੀ ਸੀ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਸੀ ਕਿ ਇਹ ਬਿਪਤਾ ਉਸ ਕੁਦਰਤ ਨੇ ਪਾਈ ਹੈ ਅਤੇ ਸਾਰੇ ਰਲ ਮਿਲ ਕੇ ਇਸ ਦੇ ਨਾਲ ਨਜਿੱਠਾਂਗੇ।


ਦੱਸ ਦਈਏ ਕਿ ਤਿੰਨ ਚਾਰ ਦਿਨ ਲਗਾਤਾਰ ਬਰਸਾਤਾਂ ਹੋਣ ਦੇ ਕਾਰਨ ਪੰਜਾਬ ‘ਚ ਦਰਿਆਵਾਂ ‘ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਜਿਸ ਕਾਰਨ ਪਾਣੀ ਨੇ ਹੜ੍ਹ ਦਾ ਰੂਪ ਧਾਰਨ ਕਰ ਲਿਆ ਹੈ ਤੇ ਲੋਕਾਂ ਦੇ ਘਰਾਂ ‘ਚ ਪਾਣੀ ਵੜ ਚੁੱਕਿਆ ਹੈ । 

View this post on Instagram

A post shared by BHUPINDER GILL (@imbhupinder_gill)



Related Post