Watch Video: ਕੀ ਹੋਵੇਗਾ ਸਿੱਧੂ ਮੂਸੇਵਾਲੇ ਦਾ ਛੋਟੇ ਭਰਾ ਦਾ ਨਾਂ ? ਪਿਤਾ ਬਲਕੌਰ ਸਿੰਘ ਨੇ ਕੀਤਾ ਖੁਲਾਸਾ
Balkaur Singh reveals name of Sidhu Moosewala Brother : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਮੁੜ ਇੱਕ ਵਾਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਸਿੰਘ ਦੇ ਘਰ ਨਿੱਕੇ ਸਿੱਧੂ ਮੂਸੇਵਾਲੇ ਨੇ ਜਨਮ ਲਿਆ ਹੈ। ਹਾਲ ਹੀ 'ਚ ਬਾਪੂ ਬਲਕੌਰ ਸਿੰਘ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਨਿੱਕੇ ਭਰਾ ਦਾ ਨਾਂ ਕੀ ਹੋਵੇਗਾ ?
View this post on Instagram
ਕੀ ਹੋਵੇਗਾ ਨਿੱਕੇ ਸਿੱਧੂ ਦਾ ਨਾਂ ?
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ (Balkaur Singh) ਅਤੇ ਮਾਤਾ ਚਰਨ ਕੌਰ ਨੇ ਆਪਣੇ ਘਰ ਬੇਟੇ ਦਾ ਸਵਾਗਤ ਕੀਤਾ ਹੈ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਦਸਿਆ ਕਿ 'ਨਿੱਕੇ ਸਿੱਧੂ' ਦਾ ਨਾਂਅ ਵੀ ਸ਼ੁਭਦੀਪ ਸਿੰਘ ਰੱਖਿਆ ਗਿਆ ਹੈ। ਉਨ੍ਹਾਂ ਕਿਹਾ, 'ਮੇਰਾ ਜੋ ਗਿਆ ਸੀ, ਉਹੀ ਵਾਪਸ ਆਇਆ ਹੈ' ਸਾਨੂੰ ਜਿਉਣ ਦਾ ਸਹਾਰਾ ਮਿਲ ਗਿਆ ਹੈ। '
ਮਾਤਾ ਚਰਨ ਕੌਰ ਦੀ ਸਿਹਤ ਬਾਰੇ ਉਨ੍ਹਾਂ ਦਸਿਆ ਕਿ ਫਿਲਹਾਲ ਉਨ੍ਹਾਂ ਨੂੰ ਕੁੱਝ ਦਿਨਾਂ ਲਈ ਡਾਕਟਰੀ ਨਿਗਰਾਨੀ ਵਿਚ ਰੱਖਿਆ ਜਾਵੇਗਾ। ਸ਼ੁਭਦੀਪ ਸਿੰਘ ਦਾ ਕਰੀਬ ਇਕ ਹਫ਼ਤੇ ਤੱਕ ਘਰ ਵਿੱਚ ਸਵਾਗਤ ਹੋ ਸਕਦਾ ਹੈ। ਵਧਾਈਆਂ ਦੇਣ ਵਾਲੇ ਲੋਕਾਂ ਦਾ ਧੰਨਵਾਦ ਕਰਦਿਆਂ ਬਲਕੌਰ ਸਿੰਘ ਕਿਹਾ ਕਿ ਇਸ ਖੁਸ਼ੀ ਪਿੱਛੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੀ ਲੋਕਾਂ ਵਿੱਚ ਨਾਰਾਜ਼ਗੀ ਹੈ।
ਬਾਪੂ ਬਲਕੌਰ ਸਿੰਘ ਨੇ ਕਿਹਾ ਜਾਰੀ ਰਹੀ ਪੁੱਤ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਜੰਗ
ਇਸ ਦੇ ਨਾਲ ਹੀ ਬਲਕੌਰ ਸਿੰਘ ਨੇ ਦਸਿਆ ਕਿ ਉਹ ਅਪਣੇ ਮਰਹੂਮ ਪੁੱਤਰ ਸਿੱਧੂ ਮੂਸੇਵਾਲਾ ਦੇ ਇਨਸਾਫ ਲਈ ਲਗਾਤਾਰ ਲੜਾਈ ਲੜਦੇ ਰਹਿਣਗੇ। ਸਿਆਸਤ ਵਿਚ ਆਉਣ ਸਬੰਧੀ ਸਵਾਲ ਦੇ ਜਵਾਬ ਵਿਚ ਬਲਕੌਰ ਸਿੰਘ ਨੇ ਕਿਹਾ ਉਨ੍ਹਾਂ ਨੇ ਰਾਜਨੀਤੀ ਨੂੰ ਕਦੇ ਨਹੀਂ ਨਕਾਰਿਆ ਪਰ ਇਸ ਸਮੇਂ ਉਨ੍ਹਾਂ ਦੀ ਤਰਜੀਹ ਅਪਣੇ ਪੁੱਤ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣਾ ਹੈ।
View this post on Instagram
ਹੋਰ ਪੜ੍ਹੋ : Google Doodle: ਗੂਗਲ ਨੇ ਨਵਰੋਜ਼ ਦਾ ਡੂਡਲ ਬਣਾ ਕੇ ਕੀਤਾ ਪਾਰਸੀ ਨਵੇਂ ਸਾਲ ਦਾ ਸਵਾਗਤ
ਮਰਹੂਮ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਬਾਰੇ ਬਲਕੌਰ ਸਿੰਘ ਨੇ ਦਸਿਆ ਕਿ ਪ੍ਰਸ਼ੰਸਕਾਂ ਨੂੰ ਜਲਦ ਹੀ ਨਵਾਂ ਗੀਤ ਸੁਣਨ ਨੂੰ ਮਿਲੇਗਾ। ਬਲਕੌਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਿਰਫ਼ ਉਨ੍ਹਾਂ ਲੋਕਾਂ ਨੂੰ ਵੋਟ ਦਿਤੀ ਜਾਵੇ, ਜੋ ਉਨ੍ਹਾਂ ਦੇ ਹੱਕ ਵਿਚ ਖੜ੍ਹੇ ਹੋਣ ਅਤੇ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ।