ਆਈ ਬਸੰਤ ਪਾਲਾ ਉਡੰਤ, ਰੁੱਤ ਪਰਿਵਰਤਨ ਦਾ ਤਿਉਹਾਰ ਬਸੰਤ ਪੰਚਮੀ

By  Shaminder February 7th 2024 03:08 PM

  ਬਸੰਤ ਪੰਚਮੀ (Basant Panchami 2024) ਦੇ ਤਿਉਹਾਰ ਦੀ ਤਿਆਰੀ ਜ਼ੋਰ ਸ਼ੋਰ ਦੇ ਨਾਲ ਚੱਲ ਰਹੀ ਹੈ । ਬਸੰਤ ਨੂੰ ਨਵੀਂ ਰੁੱਤ ਦਾ ਆਗਾਜ਼ ਵੀ ਮੰਨਿਆ ਜਾਂਦਾ ਹੈ ਅਤੇ ਠੰਢ ਦਾ ਸੰਤਾਪ ਝੱਲ ਰਹੇ ਲੋਕਾਂ ਨੂੰ ਠੰਢ ਤੋਂ ਨਿਜ਼ਾਤ ਮਿਲਦੀ ਹੈ।ਇਸੇ ਲਈ ਕਿਹਾ ਵੀ ਜਾਂਦਾ ਹੈ ਕਿ ‘ਆਈ ਬਸੰਤ ਪਾਲਾ ਉਡੰਤ’ ਯਾਨੀ ਕਿ ਇਸੇ ਰੁੱਤ ਦੇ ਆਉਣ ਦੇ ਨਾਲ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਠੰਢ ਘੱਟ ਹੋ ਜਾਂਦੀ ਹੈ।ਕ੍ਰਿਤੀ ਵੀ ਨਵੇਂ ਰੂਪ ‘ਚ ਨਜ਼ਰ ਆਉਂਦੀ ਹੈ।ਕਿਉਂਕਿ ਪੱਤਝੜ ਦੇ ਮੌਸਮ ‘ਚ ਸਾਰੇ ਪੁਰਾਣੇ ਪੱਤੇ ਝੜ ਜਾਂਦੇ ਹਨ ਅਤੇ ਰੁੱਖਾਂ ‘ਤੇ ਨਵੇਂ ਪੱੱਤੇ ਆਉਂਦੇ ਹਨ ਅਤੇ ਹਰ ਪਾਸੇ ਫੁੱਲ ਟਹਿਕਣ ਲੱਗ ਪੈਂਦੇ ਹਨ । ਬਸੰਤ ਰੁੱਤ ਦਾ ਜ਼ਿਕਰ ਲੋਕ ਗੀਤਾਂ ‘ਚ ਵੀ ਆਉਂਦਾ ਹੈ। ਇਸੇ ਲਈ ਤਾਂ ਕਿਹਾ ਵੀ ਜਾਂਦਾ ਹੈ ਕਿ … 
ਪੱਤ ਝੜੇ ਪੁਰਾਣੇ ਵੇ ਰੁੱਤ ਨਵਿਆਂ ਦੀ ਆਈ ਏ
   
ਪਿੱਪਲ ਦੇ ਪੱਤਿਆ ਵੇ 
ਕੇਹੀ ਖੜ-ਖੜ ਲਾਈ ਏ 
ਪੱਤ ਝੜੇ ਪੁਰਾਣੇ, ਵੇ ਰੁੱਤ ਨਵਿਆਂ ਦੀ ਆਈ ਏ
ਇਸੇ ਲਈ ਇਸ ਮਹੀਨੇ ਪ੍ਰਕ੍ਰਿਤੀ ਵੀ ਨਵੇਂ ਰੂਪ ‘ਚ ਨਜ਼ਰ ਆਉਂਦੀ ਹੈ ਤੇ  ਸਰ੍ਹੋਂ  ਦੇ ਖੇਤਾਂ ‘ਚ ਫੁੱਲ ਖਿੜ ਜਾਂਦੇ ਹਨ ।

Basant Panchmi (4).jpg

ਹੋਰ ਪੜ੍ਹੋ : ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਜਾਣੋ ਕਿਵੇਂ ਚੜ੍ਹਿਆ ਸੀ ਦੋਨਾਂ ਦਾ ਪਿਆਰ ਪਰਵਾਨ 

ਬਸੰਤ ਪੰਚਮੀ ਦਾ ਮੇਲਾ

 ਪੰਜਾਬ ‘ਚ ਬਸੰਤ ਪੰਚਮੀ ਦੇ ਮੌਕੇ ‘ਤੇ ਕਈ ਥਾਈਂ ਮੇਲੇ ਲੱਗਦੇ ਹਨ। ਇਸ ਦੇ ਨਾਲ ਪਟਿਆਲਾ ਸਥਿਤ ਗੁਰਦੁਆਰਾ ਦੁੱਖਨਿਵਾਰਨ ਸਾਹਿਬ ਅਤੇ ਛੇਹਰਟਾ ਸਾਹਿਬ ‘ਚ ਵੱਡੀ ਗਿਣਤੀ ‘ਚ ਸੰਗਤਾਂ ਪਹੁੰਚਦੀਆਂ ਹਨ ਅਤ ਗੁਰੁ ਘਰ ‘ਚ ਮੱਥਾ ਟੇਕ ਕੇ ਗੁਰੁ ਘਰ ਦੀਆਂ ਖੁਸ਼ੀਆਂ ਹਾਸਲ ਕਰਦੀਆਂ ਹਨ। 
Basant Panchmi 34.jpg
 

ਪਹਿਨੇ ਜਾਂਦੇ ਹਨ ਪੀਲੇ ਰੰਗ ਦੇ ਕੱਪੜੇ

ਪਹਿਨਣਾ ਪਚਰਨਾ ਪੰਜਾਬੀਆਂ ਦਾ ਸੁਭਾਅ ਹੈ ਅਤੇ ਗੱਲ ਬਸੰਤ ਪੰਚਮੀ ਦੀ ਹੋਵੇ ਤਾਂ ਪੰਜਾਬੀ ਸੱਜ ਸੰਵਰ ਕੇ ਪੀਲੀਆਂ ਦਸਤਾਰਾਂ ਸਿਰਾਂ ਤੇ ਸਜਾਉਂਦੇ ਹਨ ਅਤੇ ਮੁਟਿਆਰਾਂ ਪੀਲੇ ਰੰਗ ਦੇ ਸੂਟ ਪਾਉਂਦੀਆਂ ਹਨ ।ਬੱਚੇ ਇਸ ਦਿਨ ਪਤੰਗ ਵੀ ਚੜਾਉਂਦੇ ਹਨ ਅਤੇ ਇਸ ਮੌਕੇ ਵੱਡੇ ਪੱਧਰ ‘ਤੇ ਪਤੰਗਾਂ ਦੀ ਵਿਕਰੀ ਹੁੰਦੀ ਹੈ।  

ਘਰਾਂ ‘ਚ ਬਣਦੇ ਹਨ ਕਈ ਤਰ੍ਹਾਂ ਦੇ ਪਕਵਾਨ 

 ਬਸੰਤ ਪੰਚਮੀ ਦੇ ਮੌਕੇ ‘ਤੇ ਘਰਾਂ ‘ਚ ਕਈ ਤਰ੍ਹਾਂ ਦੇ ਪਕਵਾਨ ਵੀ ਬਣਾਏ ਜਾਂਦੇ ਹਨ । ਖ਼ਾਸ ਕਰਕੇ ਪੀਲੇ ਰੰਗ ਦਾ ਜਰਦਾ ਅਤੇ ਪੀਲੇ ਰੰਗ ਦਾ ਕੜਾਹ ਵੀ ਬਣਾਇਆ ਜਾਂਦਾ ਹੈ। 

 

Related Post