ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਲਈ ਬੁਆਏਫ੍ਰੈਂਡ ਰੌਕੀ ਜੈਸਵਾਲ ਨੇ ਬਣਾਇਆ ਫੇਵਰਟ ਖਾਣਾ, ਵੇਖੋ ਵੀਡੀਓ
ਹਿਨਾ ਖਾਨ ਇਨ੍ਹੀਂ ਦਿਨੀਂ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ। ਹਰ ਕੋਈ ਹਿਨਾ ਨੂੰ ਕੈਂਸਰ ਨਾਲ ਲੜਨ ਲਈ ਉਤਸ਼ਾਹਿਤ ਕਰ ਰਿਹਾ ਹੈ। ਇਸ ਮੁਸ਼ਕਲ ਦੌਰ ਦੇ ਵਿੱਚ ਹਿਨਾ ਖਾਨ ਦੇ ਨਾਲ ਉਨ੍ਹਾਂ ਦੇ ਬੁਆਏਫ੍ਰੈਂਡ ਰੌਕੀ ਜੈਸਵਾਲ ਵੀ ਉਸ ਦਾ ਭਰਪੂਰ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਹਨ। ਰੌਕੀ ਨੇ ਹਿਨਾ ਖਾਨ ਲਈ ਉਸ ਦਾ ਪਸੰਦੀਦਾ ਖਾਣਾ ਬਣਾਇਆ।
Rocky jaiswal prepares favourite food For Hina Khan : ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ। ਹਰ ਕੋਈ ਹਿਨਾ ਨੂੰ ਕੈਂਸਰ ਨਾਲ ਲੜਨ ਲਈ ਉਤਸ਼ਾਹਿਤ ਕਰ ਰਿਹਾ ਹੈ। ਇਸ ਮੁਸ਼ਕਲ ਦੌਰ ਦੇ ਵਿੱਚ ਹਿਨਾ ਖਾਨ ਦੇ ਨਾਲ ਉਨ੍ਹਾਂ ਦੇ ਬੁਆਏਫ੍ਰੈਂਡ ਰੌਕੀ ਜੈਸਵਾਲ ਵੀ ਉਸ ਦਾ ਭਰਪੂਰ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਹਨ।
ਦੱਸਣਯੋਗ ਹੈ ਕਿ ਹਿਨਾ ਖਾਨ ਤੇ ਰੌਕੀ ਜੈਸਵਾਲ ਬੀਤੇ ਕਈ ਸਾਲਾਂ ਤੋਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਹਨ। ਹਿਨਾ ਨੂੰ ਕੈਂਸਰ ਹੋਣ ਬਾਰੇ ਪਤਾ ਲੱਗਣ ਮਗਰੋਂ ਰੌਕੀ ਹਿਨਾ ਦਾ ਹਰ ਤਰੀਕੇ ਨਾਲ ਸਾਥ ਦਿੰਦੇ ਤੇ ਉਸ ਦਾ ਭਰਪੂਰ ਧਿਆਨ ਰੱਖਦੇ ਹੋਏ ਨਜ਼ਰ ਆ ਰਹੇ ਹਨ।
ਇਸ ਵਿਚਾਲੇ ਰੌਕੀ ਜੈਸਵਾਲ ਨੇ ਆਪਣੀਆਂ ਤਿੰਨ ਤਸਵੀਰਾਂ ਪੋਸਟ ਕੀਤੀਆਂ ਅਤੇ ਲਿਖਿਆ - "ਜਦੋਂ ਉਹ ਮੁਸਕਰਾਉਂਦੀ ਹੈ, ਤਾਂ ਰੋਸ਼ਨੀ ਹੋਰ ਵੀ ਚਮਕਦਾਰ ਹੋ ਜਾਂਦੀ ਹੈ... ਜਦੋਂ ਉਹ ਖੁਸ਼ ਹੁੰਦੀ ਹੈ, ਤਾਂ ਜ਼ਿੰਦਗੀ ਸਾਰਥਕ ਹੋ ਜਾਂਦੀ ਹੈ...। ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਰੌਕੀ ਨੇ ਹਿਨਾ ਖਾਨ ਲਈ ਉਸ ਦਾ ਪਸੰਦੀਦਾ ਖਾਣਾ ਬਣਾਇਆ।
ਰੌਕੀ ਜੈਸਵਾਲ ਨੇ ਆਪਣੀ ਪੋਸਟ ਵਿੱਚ ਅੱਗੇ ਲਿਖਿਆ, 'ਜਦੋਂ ਉਹ ਮੇਰੇ ਨਾਲ ਹੁੰਦੀ ਹੈ... ਮੈਂ ਬਹੁਤ ਜਿਉਂਦੀ ਹੈ ਤੇ ਖੁਸ਼ ਹੁੰਦੀ ਹੈ... ਜਦੋਂ ਮੈਂ ਉਸ ਦੇ ਨਾਲ ਹੁੰਦਾ ਹਾਂ... ਹੋਰ ਕੁਝ ਵੀ ਮਾਇਨੇ ਨਹੀਂ ਰੱਖਦਾ।'' ਇਸ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਹਿਨਾ ਖਾਨ ਨੇ ਕਮੈਂਟ ਕੀਤਾ, ''ਤੁਸੀਂ'' ਅਤੇ ਇਸ ਨਾਲ ਦਿਲ ਵਾਲੀ ਇਮੋਜੀ ਸ਼ੇਅਰ ਕੀਤਾ ਹੈ ।
ਹੋਰ ਪੜ੍ਹੋ : ਅਨੰਤ ਅੰਬਾਨੀ ਨੇ ਸ਼ਾਹਰੁਖ ਖਾਨ ਤੇ ਰਣਵੀਰ ਸਿੰਘ ਸਣੇ ਆਪਣੇ ਦੋਸਤਾਂ ਨੂੰ ਗਿਫਟ ਕੀਤੀ ਖਾਸ ਘੜੀ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ
ਇਸ ਪੋਸਟ 'ਤੇ ਰੌਕੀ ਜੈਸਵਾਲ ਦੇ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਦੀ ਤਾਰੀਫ ਕੀਤੀ ਹੈ। ਜਿਸ ਤਰ੍ਹਾਂ ਨਾਲ ਉਹ ਇਸ ਮੁਸ਼ਕਲ ਹਾਲਾਤ 'ਚ ਹਿਨਾ ਦਾ ਸਾਥ ਦੇ ਰਹੀ ਹੈ, ਉਸ ਨੂੰ ਪਰਫੈਕਟ ਲਾਈਫ ਪਾਰਟਨਰ ਕਿਹਾ ਜਾਂਦਾ ਹੈ। ਇਸ ਪੋਸਟ 'ਤੇ 'ਤੁਹਾਨੂੰ ਉਸਦੀ ਦੇਖਭਾਲ ਕਰਦੇ ਦੇਖ ਕੇ ਬਹੁਤ ਖੁਸ਼ੀ ਹੋਈ', 'ਤੁਹਾਡੇ ਵਰਗਾ ਸਾਥੀ ਮਿਲਣਾ ਉਹ ਸੱਚਮੁੱਚ ਖੁਸ਼ਕਿਸਮਤ ਹੈ' ਵਰਗੀਆਂ ਟਿੱਪਣੀਆਂ ਪ੍ਰਾਪਤ ਹੋਈਆਂ। ਹਿਨਾ ਨੇ ਕੁਝ ਦਿਨ ਪਹਿਲਾਂ ਆਪਣੇ ਵਾਲ ਕੱਟੇ ਸਨ। ਉਨ੍ਹਾਂ ਨੇ ਵੀਡੀਓ ਸ਼ੇਅਰ ਕੀਤਾ ਹੈ। ਫਿਲਹਾਲ ਹਰ ਕੋਈ ਹਿਨਾ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਿਹਾ ਹੈ।