ਤਸਵੀਰ 'ਚ ਨਜ਼ਰ ਆਰਹੀ ਬੱਚੀ 90 ਦੇ ਦਹਾਕੇ 'ਚ ਬਤੌਰ ਮਾਡਲ ਪੰਜਾਬੀ ਇੰਡਸਟਰੀ ਦੀ 'ਤੇ ਕਰਦੀ ਸੀ ਰਾਜ,ਕੀ ਤੁਸੀਂ ਪਛਾਣਿਆ?
ਆਏ ਦਿਨ ਸੋਸ਼ਲ ਮੀਡੀਆ ਉੱਤੇ ਕਿਸੇ ਨਾਂ ਕਿਸੇ ਸਟਾਰ ਦੀ ਬਚਪਨ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਫੈਨਜ਼ ਆਪਣੇ ਚਹੇਤੇ ਅਦਾਕਾਰ ਤੇ ਗਾਇਕ ਬਾਰੇ ਵੱਧ ਤੋਂ ਵੱਧ ਜਾਣਕਾਰੀ ਲੈਣ ਚਾਹੁੰਦੇ ਹਨ। ਤਸਵੀਰ 'ਚ ਜੋ ਬੱਚੀ ਤੁਸੀਂ ਦੇਖ ਰਹੇ ਹੋ, ਇਹ 90 ਦੇ ਦਹਾਕਿਆਂ 'ਚ ਪੰਜਾਬੀ ਇੰਡਸਟਰੀ 'ਤੇ ਰਾਜ ਕਰਦੀ ਸੀ। ਇਹੀ ਨਹੀਂ ਇਸ ਮਾਡਲ ਤੇ ਅਦਾਕਾਰਾ ਦੇ ਸਿਰ ਮਿਸ ਪਟਿਆਲਾ ਦਾ ਤਾਜ ਵੀ ਸੱਜ ਚੁੱਕਿਆ ਹੈ।
ਇਹੀ ਨਹੀਂ ਇਸ ਅਦਾਕਾਰਾ ਤੇ ਮਾਡਲ ਦੀ ਤੁਲਨਾ ਰਾਣੀ ਮੁਖਰਜੀ ਨਾਲ ਹੁੰਦੀ ਸੀ। ਇਹ ਮਾਡਲ ਆਪਣੇ ਸਮੇਂ 'ਚ 200 ਤੋਂ ਵੱਧ ਪੰਜਾਬੀ ਗੀਤਾਂ 'ਚ ਨਜ਼ਰ ਆ ਚੁੱਕੀ ਹੈ। ਕੀ ਤੁਸੀਂ ਇਸ ਮਾਡਲ ਤੇ ਅਦਾਕਾਰਾ ਨੂੰ ਪਛਾਣਿਆ? ਜੇਕਰ ਨਹੀਂ ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਅਦਾਕਾਰ ਕੌਣ ਹੈ।
View this post on Instagram
ਇਹ ਪੰਜਾਬੀ ਮਾਡਲ ਕੋਈ ਹੋਰ ਨਹੀਂ, ਬਲਕਿ ਹਰ ਕਿਸੇ ਦੀ ਚਹੇਤੀ ਅਦਾਕਾਰਾ ਕਮਲ ਖੰਗੂੜਾ ਹੈ। ਕਮਲਦੀਪ ਕੌਰ ਖੰਗੂੜਾ ਨੂੰ ਤੁਸੀਂ ਪੁਰਾਣੇ ਪੰਜਾਬੀ ਗੀਤਾਂ `ਚ ਕਾਫ਼ੀ ਦੇਖਿਆ ਹੋਵੇਗਾ। ਇੱਕ ਸਮਾਂ ਸੀ ਜਦੋਂ ਇਹ ਮਾਡਲ ਪੰਜਾਬੀ ਇੰਡਸਟਰੀ 'ਤੇ ਰਾਜ ਕਰਦੀ ਸੀ। ਖੰਗੂੜਾ ਨੇ ਆਪਣੀ ਖੂਬਸੂਰਤੀ ਤੇ ਟੈਲੇਂਟ ਨਾਲ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਸੀ। ਕਮਲਦੀਪ ਦੀ ਖੂਬਸੂਰਤੀ ਦਾ ਜਾਦੂ ਅੱਜ ਵੀ ਬਰਕਰਾਰ ਹੈ।
ਕਮਲ ਖੰਗੂੜਾ ਦੀ ਜ਼ਿੰਦਗੀ ਬਾਰੇ
ਕਮਲ ਖੰਗੂੜਾ ਦਾ ਜਨਮ 17 ਦਸੰਬਰ ਨੂੰ ਪਟਿਆਲਾ `ਚ ਹੋਇਆ ਸੀ। ਉਸ ਨੂੰ ਬਚਪਨ ਤੋਂ ਹੀ ਮਾਡਲਿੰਗ ਤੇ ਐਕਟਿੰਗ ਦਾ ਸ਼ੌਕ ਸੀ। ਸਾਲ 2008 `ਚ ਕਮਲ ਖੰਗੂੜਾ ਦੇ ਸਿਰ 'ਤੇ ਮਿਸ ਪਟਿਆਲਾ ਦਾ ਤਾਜ ਸਜਿਆ। ਇਸ ਦੇ ਨਾਲ ਨਾਲ ਉਹ 200 ਤੋਂ ਵੱਧ ਪੰਜਾਬੀ ਗੀਤਾਂ ਵਿੱਚ ਬਤੌਰ ਮਾਡਲ ਨਜ਼ਰ ਆ ਚੁੱਕੀ ਹੈ।
ਕਮਲ ਖੰਗੂੜਾ ਬੇਹੱਦ ਖੂਬਸੂਰਤ ਹੈ। ਖਾਸ ਕਰਕੇ ਉਨ੍ਹਾਂ ਦੀਆਂ ਅੱਖਾਂ ਸਭ ਨੂੰ ਦੀਵਾਨਾ ਬਣਾਉਂਦੀਆਂ ਹਨ। ਕਮਲ ਖੰਗੂੜਾ ਬਾਰੇ ਇਹ ਕਿਹਾ ਜਾਂਦਾ ਸੀ ਕਿ ਉਨ੍ਹਾਂ ਦੀ ਸ਼ਕਲ ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨਾਲ ਕਾਫ਼ੀ ਮਿਲਦੀ ਹੈ। ਉਨ੍ਹਾਂ ਦੀ ਖੂਬਸੂਰਤੀ ਦੇ ਲੱਖਾਂ ਦੀਵਾਨੇ ਹਨ।
ਕਮਲਦੀਪ ਦੇ ਪਰਿਵਾਰ `ਚ ਉਨ੍ਹਾਂ ਦੇ ਮਾਤਾ ਪਿਤਾ ਤੇ ਦੋ ਭਰਾ ਹਨ। ਕਮਲਦੀਪ ਦੀ ਆਪਣੀ ਮਾਂ ਨਾਲ ਚੰਗੀ ਬਾਂਡਿੰਗ ਹੈ। ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਅਕਸਰ ਆਪਣੀ ਮਾਂ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
View this post on Instagram
ਹੋਰ ਪੜ੍ਹੋ: ਨਗਰ ਕੀਰਤਨ ਦੌਰਾਨ ਸਿੱਧੂ ਮੂਸੇਵਾਲਾ ਵੱਲੋਂ ਗਾਈ 'ਵਾਰ' ਸੁਣ ਭਾਵੁਕ ਹੋਏ ਗਾਇਕ ਦੇ ਮਾਪੇ, ਵੇਖੋ ਵੀਡੀਓ
ਕਮਲ ਖੰਗੂੜਾ ਆਪਣੇ ਕਰੀਅਰ ਦੇ ਟੌਪ 'ਤੇ ਸੀ, ਜਦੋਂ ਉਸ ਨੇ ਵਿਆਹ ਕਰਨ ਦਾ ਫ਼ੈਸਲਾ ਲਿਆ। ਦੱਸ ਦਈਏ ਕਿ ਕਮਲ ਖੰਗੂੜਾ ਨੇ ਵਿੱਕੀ ਸ਼ੇਰਗਿੱਲ ਨਾਲ 19 ਅਕਤੂਬਰ 2014 `ਚ ਵਿਆਹ ਕੀਤਾ ਸੀ। ਇਸ ਤੋਂ ਬਾਅਦ ਉਹ ਕੈਨੇਡਾ `ਚ ਸੈਟਲ ਹੋ ਗਈ। ਕਮਲ ਖੰਗੂੜਾ ਅੱਜ ਵੀ ਪੰਜਾਬੀ ਇੰਡਸਟਰੀ `ਚ ਮਾਡਲ ਤੇ ਗਾਇਕ ਵਜੋਂ ਸਰਗਰਮ ਹੈ। ਇਸ ਦੇ ਨਾਲ ਨਾਲ ਉਨ੍ਹਾਂ ਨੇ ਕਈ ਮਿਊਜ਼ਿਕ ਵੀਡੀਓਜ਼ ਵੀ ਡਾਇਰੈਕਟ ਕੀਤੇ ਹਨ।