Guess: ਤਸਵੀਰ 'ਚ ਨਜ਼ਰ ਆ ਰਹੀਆਂ ਇਹ ਦੋ ਪਿਆਰੀਆਂ ਬੱਚੀਆਂ ਨੇ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਅਭਿਨੇਤਰੀਆਂ, ਕੀ ਤੁਸੀਂ ਪਛਾਣਿਆ !

ਆਏ ਦਿਨ ਕਿਸੇ ਨਾਂ ਕਿਸੇ ਸੈਲੀਬ੍ਰਿਟੀ ਦੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅੱਜ ਅਸੀਂ ਤੁਹਾਨੂੰ ਪੰਜਾਬੀ ਫ਼ਿਲਮ ਇੰਡਸਟਰੀ ਦੀ ਦੋ ਮਸ਼ਹੂਰ ਅਭਿਨੇਤਰਿਆਂ ਦੇ ਬਚਪਨ ਦੀਆਂ ਤਸਵੀਰਾਂ ਵਿਖਾਉਣ ਜਾ ਰਹੇ ਹਾਂ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

By  Pushp Raj April 7th 2023 08:00 AM

 Two little girls became famous actresses of Pollywood : ਪੰਜਾਬੀ ਮਨੋਰੰਜਨ ਜਗਤ ਦੀ ਗੱਲ ਕਰੀਏ ਤਾਂ ਪੰਜਾਬੀ ਫ਼ਿਲਮ ਇੰਡਸਟਰੀ ਤੇ ਮਿਊਜ਼ਿੰਕ ਇੰਡਸਟਰੀ ਦਿਨੋਂ ਦਿਨ ਉਚਾਈਆਂ 'ਤੇ ਜਾ ਰਹੀ ਹੈ। ਕਿਉਂਕਿ ਪੰਜਾਬੀ ਇੰਡਸਟਰੀ 'ਚ ਮਲਟੀ ਟੇਲੈਂਟ ਕਲਾਕਾਰ ਹਨ, ਜੋ ਆਪਣੀ ਗਾਇਕੀ ਤੇ ਅਦਾਕਾਰੀ ਨਾਲ ਪੰਜਾਬੀ ਸਿਨੇਮਾ ਨੂੰ ਬੁਲੰਦੀਆਂ ਤੱਕ ਲਿਜਾ ਰਹੇ ਹਨ। 


ਪੰਜਾਬੀ ਫ਼ਿਲਮ ਇੰਡਸਟਰੀ ‘ਚ ਆਏ ਦਿਨ ਨਵੇਂ ਚਿਹਰੇ ਨਜ਼ਰ ਆ  ਰਹੇ ਹਨ। ਇੱਥੋਂ ਤੱਕ ਕੀ ਕਈ ਪੰਜਾਬੀ ਕਲਾਕਾਰਾਂ ਨੂੰ ਬਾਲੀਵੁੱਡ ਵਿੱਚ ਚੰਗੀ ਕਾਮਯਾਬੀ ਮਿਲੀ ਹੈ ਤੇ ਕਈ ਬਾਲੀਵੁੱਡ ਸਿਤਾਰੇ ਵੀ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਪੰਜਾਬੀ ਇੰਡਸਟਰੀ ਦੇ ਗਾਇਕ ਵੀ ਅਦਾਕਾਰੀ ਦੇ ਖੇਤਰ ‘ਚ ਅੱਗੇ ਆ ਰਹੇ ਹਨ ਅਤੇ ਉਨ੍ਹਾਂ ਨੂੰ ਕਾਮਯਾਬੀ ਵੀ ਮਿਲੀ ਹੈ

ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੀ ਦੋ ਅਜਿਹੀਆਂ ਹੀ ਅਭਿਨੇਤਰਿਆਂ ਦੇ ਬਚਪਨ  ਦੀਆਂ ਤਸਵੀਰਾਂ ਵਿਖਾਉਣ ਜਾ ਰਹੇ ਹਾਂ । ਜੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਅੱਜ ਦੋਹਾਂ ਚੋਂ ਇੱਕ ਅਭਿਨੇਤਰੀ ਨੇ ਇਹ ਤਸਵੀਰਾਂ ਆਪਣੇ  ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ । 

View this post on Instagram

A post shared by Rubina Bajwa (@rubina.bajwa)


ਦਰਅਸਲ ਇਹ ਤਸਵੀਰਾਂ ਪੰਜਾਬੀ ਫ਼ਿਲਮ ਇੰਡਸਟਰੀ ਦੀ ਦੋ ਮਸ਼ਹੂਰ ਅਭਿਨੇਤਰਿਆਂ ਤੇ ਸਕੀ ਭੈਣਾਂ ਨੀਰੂ ਬਾਜਵਾ ਤੇ ਰੁਬੀਨਾ ਬਾਜਵਾ ਦੀਆਂ ਹਨ। ਹਾਲ ਹੀ ਵਿੱਚ ਰੁਬੀਨਾ ਬਾਜਵਾ ਨੇ ਆਪਣੇ ਪਿਤਾ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਆਪਣਾ ਤੇ ਆਪਣੀ ਭੈਣ ਦੇ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ। 

ਰੁਬੀਨਾ ਬਾਜਵਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਪਿਤਾ ਦੇ ਜਨਮਦਿਨ ਉੱਤੇ ਖ਼ਾਸ ਪੋਸਟ  ਸਾਂਝੀ ਕੀਤੀ ਹੈ। ਇਸ 'ਚ ਉਸ ਨੇ ਪਿਤਾ ਨਾਲ ਆਪਣੀ ਤੇ ਭੈਣ ਨੀਰੂ ਬਾਜਵਾ ਦੀ ਬਚਪਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਦੋਵੇਂ ਭੈਣਾਂ ਪਿਤਾ ਦੇ ਨਾਲ ਇੱਕਠੇ ਤਸਵੀਰ ਖਿਚਵਾਉਂਦੇ ਹੋਏ ਬੇਹੱਦ ਕਿਊਟ ਨਜ਼ਰ ਆ ਰਹੀਆਂ ਹਨ। 


ਹੋਰ ਪੜ੍ਹੋ: Adipurush: ਹਨੁੰਮਾਨ ਜਯੰਤੀ 'ਤੇ ਫ਼ਿਲਮ 'ਆਦਿਪੁਰਸ਼' ਦਾ ਨਵਾਂ ਪੋਸਟਰ ਹੋਇਆ ਰਿਲੀਜ਼, ਬਜਰੰਗ ਬਲੀ ਦੇ ਕਿਰਦਾਰ 'ਚ ਨਜ਼ਰ ਆਏ ਦੇਵਦੱਤ

ਨੀਰੂ ਤੇ ਰੂਬੀਨਾ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਦੋਵੇਂ ਭੈਣਾਂ ਪੰਜਾਬੀ ਫ਼ਿਲਮ ਇੰਡਸਟਰੀ ਦੀਆਂ ਖੂਬਸੂਰਤ ਅਭਿਨੇਤਰਿਆਂ ਹਨ। ਜਿੱਥੇ ਇੱਕ ਪਾਸੇ ਹਾਲ ਹੀ 'ਚ ਨੀਰੂ ਬਾਜਵਾ ਆਪਣੀ ਫ਼ਿਲਮ 'ਚੱਲ ਜਿੰਦੀਏ' ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਉੱਥੇ ਹੀ ਦੂਜੇ ਪਾਸੇ ਰੁਬੀਨਾ ਬਾਜਵਾ ਵੀ ਇਨ੍ਹੀਂ ਦਿਨੀਂ ਪੰਜਾਬ ਵਿੱਚ ਆਪਣੀ ਨਵੀਂ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ। 


Related Post