Mehtab Virk Birthday: ਗਾਇਕ ਮਹਿਤਾਬ ਵਿਰਕ ਦਾ ਅੱਜ ਹੈ ਜਨਮਦਿਨ, ਜਾਣੋ ਸੰਗੀਤ 'ਚ ਮਹਿਤਾਬ ਨੇ ਕਿੰਝ ਹਾਸਿਲ ਕੀਤੀ ਕਾਮਯਾਬੀ

ਮਸ਼ਹੂਰ ਪੰਜਾਬੀ ਗਾਇਕ ਮਹਿਤਾਬ ਵਿਰਕ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਗਾਇਕ ਨੇ ਹੁਣ ਤੱਕ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਹਨ। ਅੱਜ ਗਾਇਕ ਦੇ ਜਨਮਦਿਨ ਦੇ ਮੌਕੇ ਫੈਨਜ਼ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।

By  Pushp Raj May 10th 2023 06:46 PM

Happy Birthday Mehtab Virk: 'ਹਾਰ ਜਾਨੀ ਆ', 'ਆਪਣੀ ਬਣਾ ਲੈ', 'ਜੱਟ ਕਮਲਾ', 'ਤਾਰਾ', 'ਝਿੜਕਾਂ', 'ਨੌਟੀ ਮੁੰਡਾ', 'ਮੇਰੀ ਮਾਂ', 'ਪ੍ਰਪੋਜ਼ਲ', 'ਕੜਾ ਵਰਸੇਜ਼ ਕੰਗਣਾ' ਤੇ 'ਸੁਣੋ ਸਰਦਾਰ ਜੀ' ਇਹ ਉਹ ਗਾਣੇ ਹਨ ਜਿਹੜੇ ਗਾਇਕ ਮਹਿਤਾਬ ਵਿਰਕ ਦਾ ਨੇ ਗਾਏ ਹਨ । ਛੋਟੀ ਉਮਰ ਦੇ ਇਸ ਗਾਇਕ ਨੇ ਇਹਨਾਂ ਗਾਣਿਆਂ ਦੇ ਨਾਲ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਚੰਗਾ ਨਾਂ ਬਣਾ ਲਿਆ ਹੈ । ਮਹਿਤਾਬ ਵਿਰਕ ਆਪਣੀ ਆਵਾਜ਼ ਦੇ ਦਮ ਤੇ ਲੱਖਾਂ ਸਰੋਤਿਆਂ ਦੇ ਦਿਲਾਂ 'ਚ ਧੜਕਨ ਬਣ ਗਏ ਹਨ। 


ਉਸ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਮਹਿਤਾਬ ਵਿਰਕ ਦਾ ਜਨਮ ਕਰਨਾਲ ਦੇ ਪਿੰਡ ਰੁਗਸਾਣਾ ਦੇ ਰਹਿਣ ਵਾਲੇ ਪਿਤਾ ਮਰਹੂਮ ਹਰਦੀਪ ਸਿੰਘ ਵਿਰਕ ਅਤੇ ਮਾਤਾ ਕੁਲਦੀਪ ਕੌਰ ਦੇ ਘਰ ਹੋਇਆ। ਬਚਪਨ ਤੋਂ ਹੀ ਆਪਣੀ ਗਾਇਕੀ ਦੀ ਕਲਾ ਸਦਕਾ ਉਹ ਸਕੂਲੀ ਪੜ੍ਹਾਈ ਦੌਰਾਨ ਸਭ ਦੇ ਚਹੇਤੇ ਬਣੇ ਰਹੇ। ਇਸ ਦੇ ਨਾਲ ਹੀ ਕਾਲਜ ਪੜ੍ਹਦੇ ਸਮੇਂ ਉਨ੍ਹਾਂ ਨੇ ਕਈ ਮਾਣ-ਸਨਮਾਨ ਵੀ ਹਾਸਲ ਕੀਤੇ।

ਮਹਿਤਾਬ ਵਿਰਕ ਹੁਣ ਤੱਕ ਕਈ ਗਾਣੇ ਪੰਜਾਬੀ ਗੀਤਾਂ ਰਾਹੀਂ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ। ਉਨ੍ਹਾਂ ਦਾ ਲਗਭਗ ਹਰ ਗਾਣਾ ਹਿੱਟ ਰਿਹਾ ਹੈ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ 'ਤਵੀਤ', 'ਕਿਸਮਤ', 'ਪੰਜਾਬਣ', 'ਗੁੱਲੀ ਡੰਡਾ' ਆਦਿ ਆਉਂਦੇ ਹਨ ।


ਹੋਰ ਪੜ੍ਹੋ: ਫ਼ਿਲਮ 'ਜੋਗੀਰਾ ਸਾਰਾ ਰਾ ਰਾ ' ਤੋਂ ਰਿਲੀਜ਼ ਹੋਇਆ ਗੀਤ 'ਬਬੂਆ', ਵੇਖੋ ਨਵਾਜ਼ੁਦੀਨ ਸਿੱਦਕੀ ਤੇ ਨੇਹਾ ਦਾ ਮਸਤੀ ਭਰਿਆ ਅੰਦਾਜ਼

ਮਹਿਤਾਬ ਵਿਰਕ ਦੇ ਉਸਤਾਦ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਬਲਦੇਵ ਕਾਕੜੀ ਤੋਂ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ ਸਨ। ਸੰਗੀਤ ਦੇ ਨਾਲ -ਨਾਲ ਉਨ੍ਹਾਂ ਨੇ ਪੜ੍ਹਾਈ ਵੀ ਜਾਰੀ ਰੱਖੀ। ਹਾਲ ਹੀ ਵਿੱਚ ਗਾਇਕ ਆਪਣੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਵਿੱਚ ਵੀ ਕਮਾਲ ਵਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਬੀਤੇ ਸਾਲ ਗਾਇਕ ਫ਼ਿਲਮ ਨੀ ਮੈਂ ਸੱਸ ਕੁੱਟੜੀ ਵਿੱਚ ਨਜ਼ਰ ਆਏ ਸਨ, ਇਸ ਫ਼ਿਲਮ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਗਾਇਕ  ਲੋਕਾਂ ਵੱਲੋਂ ਮਿਲੇ ਹੁਲਾਰੇ ਅਤੇ ਹਾਸਲ ਕੀਤੀ ਸਫਲਤਾ ਤੋਂ ਬਹੁਤ  ਖੁਸ਼ ਹਨ।


Related Post