ਚੰਨੀ ਕਲਾਕਾਰ ਨੇ ਦਿਲਜੀਤ ਦੋਸਾਂਝ ਦੇ ਸਟਾਈਲ ਨੂੰ ਕੀਤਾ ਕਾਪੀ, ਤਸਵੀਰਾਂ ਵੇਖ ਫੈਨਸ ਨੇ ਕੀਤੇ ਇਸ ਤਰ੍ਹਾਂ ਦੇ ਕਮੈਂਟਸ
ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਹਨ । ਸੋਸ਼ਲ ਮੀਡੀਆ ‘ਤੇ ਉਹ ਇਨ੍ਹੀਂ ਦਿਨੀਂ ਸਰਗਰਮ ਹਨ ਅਤੇ ਲਗਾਤਾਰ ਆਪਣੀ ਪੰਜਾਬ ਫੇਰੀ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ । ਹਰ ਕੋਈ ਉਨ੍ਹਾਂ ਦੇ ਸਟਾਈਲ ਨੂੰ ਕਾਪੀ ਕਰਦਾ ਹੈ। ਹੁਣ ਅਦਾਕਾਰ ਤੇ ਸੋਸ਼ਲ ਮੀਡੀਆ ਸਟਾਰ ਚੰਨੀ ਕਲਾਕਾਰ ਨੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।
ਦਿਲਜੀਤ ਦੋਸਾਂਝ (Diljit Dosanjh) ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਹਨ । ਸੋਸ਼ਲ ਮੀਡੀਆ ‘ਤੇ ਉਹ ਇਨ੍ਹੀਂ ਦਿਨੀਂ ਸਰਗਰਮ ਹਨ ਅਤੇ ਲਗਾਤਾਰ ਆਪਣੀ ਪੰਜਾਬ ਫੇਰੀ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ । ਹਰ ਕੋਈ ਉਨ੍ਹਾਂ ਦੇ ਸਟਾਈਲ ਨੂੰ ਕਾਪੀ ਕਰਦਾ ਹੈ। ਹੁਣ ਅਦਾਕਾਰ ਤੇ ਸੋਸ਼ਲ ਮੀਡੀਆ ਸਟਾਰ ਚੰਨੀ ਕਲਾਕਾਰ ਨੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਜਿਸ ‘ਚ ਉਹ ਬਿਲਕੁਲ ਦਿਲਜੀਤ ਦੋਸਾਂਝ ਵਾਲੀ ਲੁੱਕ ‘ਚ ਨਜ਼ਰ ਆ ਰਹੇ ਹਨ ।ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਚੰਨੀ ਚਿੱਟੇ ਰੰਗ ਦੇ ਕੁੜਤੇ ਚਾਦਰੇ ‘ਚ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਚੰਨੀ ਕਲਾਕਾਰ ਦੇ ਪਿਤਾ ਗੁਰਦੁਆਰਾ ਸਾਹਿਬ ‘ਚ ਕਰਦੇ ਹਨ ਕੀਰਤਨ, ਜਾਣੋ ਕਿਉਂ ਬਣੇ ਅਦਾਕਾਰ
ਫੈਨਸ ਨੇ ਵੀ ਇਨ੍ਹਾਂ ਤਸਵੀਰਾਂ ‘ਤੇ ਖੂਬ ਕਮੈਂਟ ਕੀਤੇ ਹਨ । ਇਕ ਫੈਨ ਨੇ ਲਿਖਿਆ ‘ਦਿਲਜੀਤ ਕੁੱਟੂ ਤੈਨੂੰ ਪੰਜਾਬ ਆਇਆ ਹੋਇਆ ਲੀੜੇ ਲਾਹ ਉਹਦੇ’। ਇਸ ਦੇ ਨਾਲ ਹੀ ਇੱਕ ਹੋਰ ਨੇ ਲਿਖਿਆ ‘ਬੈਸਟ ਆਫ ਲੱਕ ਚੰਨੀ ਕਲਾਕਾਰ ਜੀ’।ਇੱਕ ਹੋਰ ਨੇ ਮਜ਼ਾਕ ਕਰਦੇ ਹੋਏ ਲਿਖਿਆ ‘ਭਰਾਵਾ ਦਸਤਾਨਾ ਨਾ ਗੁਆ ਲਈ, ਇਸਦੀ ਸਿਆਲ ‘ਚ ਵੀ ਲੋੜ ਆ’।ਇੱਕ ਹੋਰ ਯੂਜ਼ਰ ਨੇ ਲਿਖਿਆ ‘ਸਭ ਤੋਂ ਖਤਰਨਾਕ ਹੁੰਦਾ ਹੈ ਸੁਫ਼ਨਿਆਂ ਦਾ ਮਰ ਜਾਣਾ’ ।
_8074307f11153440b4519f57970cdd15_1280X720.webp)
ਮਿਹਨਤ ਮਜ਼ਦੂਰੀ ਕਰਦਾ ਹੈ ਚੰਨੀ ਕਲਾਕਾਰ
ਚੰਨੀ ਕਲਾਕਾਰ ਖੇਤਾਂ ‘ਚ ਮਿਹਨਤ ਮਜ਼ਦੂਰੀ ਕਰਦਾ ਹੋਇਆ ਅਕਸਰ ਨਜ਼ਰ ਆਉਂਦਾ ਹੈ ਅਤੇ ਆਪਣੇ ਕੰਮ ਕਾਜ ਦੇ ਵੀਡੀਓ ‘ਚ ਵੀ ਉਹ ਅਦਾਕਾਰੀ ਕਰਦਾ ਹੋਇਆ ਨਜ਼ਰ ਆਉਂਦਾ ਹੈ। ਚੰਨੀ ਦੀ ਅਦਾਕਾਰੀ ਨੂੰ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਚੰਨੀ ਭਾਵੇਂ ਅੰਗਰੇਜ਼ੀ ਗੀਤ ਹੋਣ, ਹਿੰਦੀ ਫ਼ਿਲਮਾਂ ਹੋਣ ਜਾਂ ਫਿਰ ਪੰਜਾਬੀ ਫ਼ਿਲਮਾਂ ਹਰ ਡਾਇਲੌਗ ‘ਤੇ ਉਹ ਲਿਪਸਿੰਕ ਕਰਦਾ ਹੋਇਆ ਦਿਖਾਈ ਦਿੰਦਾ ਹੈ।