ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਈ ਮਰਹੂਮ ਗਾਇਕ ਦੀ ਮਾਂ ਚਰਨ ਕੌਰ

ਸਿੱਧੂ ਮੂਸੇਵਾਲਾ ਜੋ ਇੱਕ ਸਾਲ ਪਹਿਲਾਂ ਬੇਵਕਤੀ ਆਪਣੇ ਪਰਿਵਾਰ ਨੂੰ ਛੱਡ ਕੇ ਚਲੇ ਗਏ ਸਨ । ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਮਾਪੇ ਜਿੰਦਾ ਲਾਸ਼ ਬਣ ਕੇ ਰਹਿ ਗਏ ਹਨ । ਮਾਂ ਚਰਨ ਕੌਰ ਅਕਸਰ ਆਪਣੇ ਪੁੱਤਰ ਦੀਆਂ ਯਾਦਾਂ ‘ਚ ਗੁਆਚੇ ਰਹਿੰਦੇ ਹਨ ਅਤੇ ਹਰ ਦਿਨ, ਹਰ ਪਲ ਮਰਦੇ ਰਹਿੰਦੇ ਹਨ ।

By  Shaminder September 8th 2023 04:13 PM

ਸਿੱਧੂ ਮੂਸੇਵਾਲਾ (Sidhu Moose wala) ਜੋ ਇੱਕ ਸਾਲ ਪਹਿਲਾਂ ਬੇਵਕਤੀ ਆਪਣੇ ਪਰਿਵਾਰ ਨੂੰ ਛੱਡ ਕੇ ਚਲੇ ਗਏ ਸਨ । ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਮਾਪੇ ਜਿੰਦਾ ਲਾਸ਼ ਬਣ ਕੇ ਰਹਿ ਗਏ ਹਨ । ਮਾਂ ਚਰਨ ਕੌਰ ਅਕਸਰ ਆਪਣੇ ਪੁੱਤਰ ਦੀਆਂ ਯਾਦਾਂ ‘ਚ ਗੁਆਚੇ ਰਹਿੰਦੇ ਹਨ ਅਤੇ ਹਰ ਦਿਨ, ਹਰ ਪਲ ਮਰਦੇ ਰਹਿੰਦੇ ਹਨ ।ਇੱਕ ਪਲ ਦੇ ਲਈ ਵੀ ਉਨ੍ਹਾਂ ਦੇ ਦਿਲ ਚੋਂ ਪੁੱਤਰ ਦੀ ਯਾਦ ਨਹੀਂ ਨਿਕਲੀ ।

ਹੋਰ ਪੜ੍ਹੋ :  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਏ ਅਦਾਕਾਰ ਅਨੁਪਮ ਖੇਰ, ਤਸਵੀਰਾਂ ਹੋ ਰਹੀਆਂ ਵਾਇਰਲ

ਸਿੱਧੂ ਮੂਸੇਵਾਲਾ ਦੀ ਮਾਂ ਨੇ ਕਈ ਪੋਸਟਾਂ ਆਪਣੇ ਪੁੱਤਰ ਨੂੰ ਲੈ ਕੇ ਪਾਈਆਂ ਹਨ ਅਤੇ ਲਗਾਤਾਰ ਆਪਣੇ ਪੁੱਤਰ ਦੇ ਲਈ ਇਨਸਾਫ ਦੀ ਮੰਗ ਕਰ ਰਹੀ ਹੈ । 

View this post on Instagram

A post shared by Balkaur Singh (@sardarbalkaursidhu)


ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਗਈ ਤਸਵੀਰ 

ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਨਵੀਂ ਤਸਵੀਰ ਸਾਂਝੀ ਕੀਤੀ ਗਈ ਹੈ । ਜਿਸ ‘ਚ ਸਿੱਧੂ ਮੂਸੇਵਾਲਾ ਸੈਲਫੀ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।


ਜਿਸ ‘ਚ ਬਲਕੌਰ ਸਿੱਧੂ ਆਪਣੇ ਪੁੱਤਰ ਦੇ ਕਤਲ ਦੇ ਦ੍ਰਿਸ਼ ਨੂੰ ਇੱਕ ਸ਼ਰਟ ‘ਤੇ ਉਕੇਰਿਆ ਗਿਆ ਹੈ ਉਸ ਨੂੰ ਵੇਖਦੇ ਹੋਏ ਨਜ਼ਰ ਆ ਰਹੇ ਹਨ ।  ਇੱਕ ਪਾਸੇ ਸਿੱਧੂ ਮੂਸੇਵਾਲਾ ਦੇ ਕਤਲ ਵਾਲੀ ਜਗ੍ਹਾ ਅਤੇ ਉਸ ਦੀ ਹਵੇਲੀ ਨੂੰ ਦਿਖਾਇਆ ਗਿਆ ਹੈ । ਜਦੋਂਕਿ ਦੂਜੇ ਪਾਸੇ ਜਸਫਿਸ ਫਾਰ ਸਿੱਧੂ ਮੂਸੇਵਾਲਾ ਦਾ ਸਲੋਗਨ ਉਕੇਰਿਆ ਗਿਆ ਹੈ । 




Related Post