Karan Aujla: ਕਰਨ ਔਜਲਾ ਤੇ ਅਵਰੀਤ ਸਿੰਘ ਸਿੱਧੂ ਵਿਚਾਲੇ ਛਿੜੀ ਬਹਿਸ, ਗੀਤ 'ਮਾਂ ਬੋਲਦੀ' ਨੂੰ ਲੈ ਕੇ ਹੋਏ ਆਹਮੋ-ਸਾਹਮਣੇ

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ (Karan Aujla ) ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤ 'ਮਾਂ ਬੋਲਦੀ' ਨੂੰ ਲੈ ਸੁਰਖੀਆਂ ਵਿੱਚ ਬਣੇ ਹੋਏ ਹਨ। ਹਾਲਾਂਕਿ ਇਸ ਗੀਤ ਵਿਵਾਦਾਂ ਦੇ ਵਿੱਚ ਆ ਗਿਆ ਹੈ। ਕਰਨ ਔਜਲਾ ਦੇ ਇਸ ਗੀਤ ਨੂੰ ਲੈ ਇੱਕ ਹੋਰ ਬਹਿਸ ਵੀ ਛਿੜੀ ਆਖਿਰ ਗਾਇਕ ਨੇ ਇਹ ਗੀਤ ਆਪਣੇ ਯੂਟਿਊਬ ਚੈਨਲ ਉੱਪਰ ਕਿਉਂ ਨਹੀਂ ਪੇਸ਼ ਕੀਤਾ। ਹਾਲਾਂਕਿ ਇਸ ਦਾ ਕਾਰਨ ਦੱਸਦੇ ਹੋਏ ਗਾਇਕ ਵੱਲੋਂ ਬਿਆਨ ਵੀ ਦਿੱਤਾ ਗਿਆ ਹੈ।

By  Pushp Raj August 28th 2023 03:54 PM

Karan Aujla Statement On Maa Boldi Song: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ (Karan Aujla ) ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤ 'ਮਾਂ ਬੋਲਦੀ'  ਨੂੰ ਲੈ ਸੁਰਖੀਆਂ ਵਿੱਚ ਬਣੇ ਹੋਏ ਹਨ। ਹਾਲਾਂਕਿ ਇਸ ਗੀਤ ਵਿਵਾਦਾਂ ਦੇ ਵਿੱਚ ਆ ਗਿਆ ਹੈ। ਕਰਨ ਔਜਲਾ  ਦੇ ਇਸ ਗੀਤ ਨੂੰ ਲੈ ਇੱਕ ਹੋਰ ਬਹਿਸ ਵੀ ਛਿੜੀ ਆਖਿਰ ਗਾਇਕ ਨੇ ਇਹ ਗੀਤ ਆਪਣੇ ਯੂਟਿਊਬ ਚੈਨਲ ਉੱਪਰ ਕਿਉਂ ਨਹੀਂ ਪੇਸ਼ ਕੀਤਾ। ਹਾਲਾਂਕਿ ਇਸ ਦਾ ਕਾਰਨ ਦੱਸਦੇ ਹੋਏ ਗਾਇਕ ਵੱਲੋਂ ਬਿਆਨ ਵੀ ਦਿੱਤਾ ਗਿਆ ਹੈ। 

View this post on Instagram

A post shared by Karan Aujla (@karanaujla_official)


ਕਰਨ ਔਜਲਾ ਨੇ ਲਾਈਵ ਆ ਇਸ ਬਾਰੇ ਪੂਰੀ ਗੱਲ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ, ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਹ ਗੀਤ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜ਼ਲੀ ਭੇਟ ਕਰਨ ਲਈ ਬਣਾਇਆ ਸੀ। ਉਨ੍ਹਾਂ ਕਿਹਾ ਕੀ ਮੈਂ ਇਹ ਗੀਤ ਮੂਸੇਵਾਲਾ ਦੇ ਪਰਿਵਾਰ ਨੂੰ ਵੀ ਭੇਜਿਆ ਗਿਆ ਸੀ।  

ਦੱਸ ਦੇਈਏ ਕਿ ਕਰਨ ਔਜਲਾ ਦੇ ਇਸ ਸਪੱਸ਼ਟੀਕਰਨ ਤੋਂ ਬਾਅਦ ਗਾਇਕ ਅਵਰੀਤ ਸਿੰਘ ਸਿੱਧੂ (Avreet Singh Sidhu) ਨੇ ਮੁੜ ਸਵਾਲ ਚੁੱਕੇ ਹਨ। ਉਸ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਵੀਡੀਓ ਚੱਲ ਰਹੀ ਹੈ, ਜਿਸ ਵਿੱਚ ਮਾਸਕ ਲਗਾਏ ਕਰਨ ਔਜਲਾ ਪੰਜਾਬ ਦਾ ਬਦਨਾਮ ਸ਼ਾਰਪ ਸ਼ੂਟਰ ਕਾਲੀ ਨਾਲ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਕਰਨ ਔਜਲਾ ਨੂੰ ਕਿਹਾ ਕਿ ਅਸੀ ਤੁਹਾਨੂੰ ਗੀਤ ਬਾਰੇ ਨਹੀਂ ਬਲਕਿ ਇਸ ਵੀਡੀਓ ਬਾਰੇ ਪੁੱਛਿਆ...


ਅਵਰੀਤ ਸਿੱਧੂ ਨੇ ਕਰਨ ਔਜਲਾ ਨੂੰ ਘੇਰਿਆ 

ਅਵਰੀਤ ਸਿੱਧੂ ਨੇ ਪੋਸਟ ਸਾਂਝੀ ਕਰ ਕੈਪਸ਼ਨ ਵਿੱਚ ਲਿਖਿਆ, ਬਹੁਤ ਬੰਦੇ ਕਹਿ ਰਹੇ ਬਾਈ ਕਰਨ ਨੇ ਜਵਾਬ ਦਿੱਤਾ ਪਹਿਲੀ ਗੱਲ ਉਹਦੇ ਲਈ ਕੋਈ Hate ਨਹੀਂ ਹਾਂ ਇੱਕ ਗੱਲ ਕਹਿਣੀ ਵੀ ਗਾਣਾ ਤਾ ਮੈਨੂੰ ਪਤਾ ਤੂੰ Laddi kangarh ਨੂੰ ਭੇਜਿਆਂ ਸੀ ਮੇਰੇ ਕੋਲ ਵੀ ਸੀ ਗਾਣਾ 21/6/2022 ਦਾ ਸੀ ਸਭ ਗੱਲਾਂ ਛੱਡ ਗਾਣਾ ਕੀਤਾ ਜਾ ਨਹੀਂ ਕੀਤਾ ਜੇ ਤੂੰ ਆਪਣੇ ਚੈਨਲ ਤੇ ਕਰਦਾ ਬਿਨਾ ਕਮਾਈ ਤੋਂ ਲੋਕਾਂ ਨੇ ਚੰਗਾ ਹੀ ਕਹਿਣਾ ਸੀ ਬਾਕੀ ਹੁਣ ਵੀ ਜੇ ਇਹਨਾਂ ਦੁੱਖ ਹੈ ਸਾਰਿਆਂ ਨੂੰ ਸਾਡੇ ਭਰਾ ਦਾ ਤਾਂ ਬਾਈ ਇੱਕ ਪੋਸਟ ਪਾਉ ਨਹੀਂ ਇਹ ਸਭ ਚੀਜ਼ਾ ਛੱਡ ਦਿਉ ਇੱਕ ਪੋਸਟ #justiceforsidhumoosewala 

View this post on Instagram

A post shared by Karan Aujla (@karanaujla_official)


ਹੋਰ ਪੜ੍ਹੋ: Neeraj Chopra: ਨੀਰਜ ਚੋਪੜਾ ਬਣੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਐਥਲੀਟ  

ਉਸ ਨੇ ਅੱਗੇ ਲਿਖਦੇ ਹੋਏ ਕਿਹਾ ਤੈਨੂੰ ਪੁੱਛਿਆ ਤਾਂ ਕਾਲੀ ਸ਼ੂਟਰ ਵਾਲੀ ਵੀਡੀਉ ਬਾਰੇ ਸੀ ਉਹਦਾ ਵੀ ਦੇ ਦਿੰਦਾ ਜਵਾਬ ਬਾਕੀ ਜੇ ਸਾਡੀ ਗੱਲ ਦਾ ਜਵਾਬ ਦੇ ਸਕਦਾ ਸੀ ਇੱਕ ਵਾਰ ਸਿੱਧੂ ਬਾਈ ਦੇ ਇਨਸਾਫ ਲਈ ਬੋਲ ਦਿੰਦਾ ਹਾਂ ਇਸਦੀ ਗੱਲ ਹੋਈ ਸੀ ਸਿੱਧੂ ਬਾਈ ਯੂਕੇ ਸੀ ਉਸ ਟਾਇਮ ਉਹ ਟਾਇਮ ਹੋਈ ਸੀ ਪਰ ਇਹ ਜੇ ਲਾਇਵ ਵਿੱਚ ਜਵਾਬ ਦੇ ਸਕਦਾ ਤਾਂ ਕੁਝ ਗੱਲਾਂ ਨੇ ਜੇ ਇਹ ਜਵਾਬ ਦੇ ਦਿਉ ਤਾਂ ਮੈਨੂੰ ਦੱਸ ਦੇਵਾ ਜਨਤਕ ਲੋਕਾਂ ਸਾਹਮਣੇ ਮੈਂ ਸਾਬਿਤ ਕਰਦਾ ਵੀ ਹਜ਼ੇ ਵੀ ਗੱਲਾਂ ਕਰਦਾ ਬਿਸਨੋਈ ਦੇ ਬੰਦਿਆ ਨਾਲ ਜੇ ਇਹ ਕਹਿੰਦਾ ਨਹੀਂ ਕਰਦਾ ਤਾਂ ਦੱਸ ਬਾਈ ਮੈਂ ਇਹਨੂੰ ਨਫਰਤ ਨਹੀਂ ਕਰਦਾ ਬਸ ਇਹ ਗੱਲਾਂ ਗੋਲਮੋਲ ], ਕਰ ਜਾਂਦਾ ਲਾਈਵ ਵਿੱਚ ਸਾਡੇ ਬਾਰੇ ਬੋਲਕੇ ਬਾਅਦ ਵਿੱਚ ਇੱਕ ਚੀਜ਼ ਕਹਿ ਦਿੰਦਾ ਵੀ ਇਨਸਾਫ ਮਿਲਣਾ ਚਾਹੀਦਾ ਮੂੰਹ ਵਿੱਚੋਂ ਬੋਲਣਾ ਹੀ ਸੀ ਬਾਕੀ ਕੰਮ ਕਰ ਬਾਈ ਆਪਣਾ ਬਸ ਕਾਲੀ ਵਾਲੀ ਗੱਲ ਦਾ ਜਵਾਬ ਦੇਈ ਵੀ ਹੁਣ ਤੇਰੇ ਲਿੰਕ ਮੰਨ ਲਈਏ ਅਸੀਂ ਜੇ ਤੂੰ ਇਹ ਗੱਲ ਬਾਰੇ ਨਾ ਬੋਲਿਆ ਕੁਝ ?


Related Post