ਦਰਸ਼ਨ ਔਲਖ ਨੇ ਆਪਣੀ ਭੈਣ ਦਾ ਵੀਡੀਓ ਕੀਤਾ ਸਾਂਝਾ, ਘਰ ‘ਚ ਪੰਜੀਰੀ ਬਣਾਉੇਂਦੇ ਆਏ ਨਜ਼ਰ
ਅਦਾਕਾਰ ਦਰਸ਼ਨ ਔਲਖ (Darshan Aulakh) ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਅਦਾਕਾਰ ਹਨ । ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਜਿੱਥੇ ਆਪਣੇ ਆਉਣ ਵਾਲੇ ਪ੍ਰੋਜੈਕਟ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਭੈਣ ਜੀ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਦੇ ਭੈਣ ਜੀ ਪੰਜੀਰੀ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਦਰਸ਼ਨ ਔਲਖ ਨੇ ਲਿਖਿਆ ‘ਮੇਰੇ ਪਿਆਰੇ ਭੈਣ ਜੀ’।
/ptc-punjabi/media/post_attachments/2a89cb7d4c1a919b4756e609a7e917e48c6eb39cb5c19fcdfa0a0639fd23db46.webp)
ਹੋਰ ਪੜ੍ਹੋ : ਮਨਕਿਰਤ ਔਲਖ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਕੀਤਾ ਯਾਦ
ਦਰਸ਼ਨ ਔਲਖ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਦੀ ਬੈਕਗਰਾਊਂਡ ‘ਚ ਰਾਜਵੀਰ ਜਵੰਦਾ ਦਾ ਗੀਤ ਚੱਲ ਰਿਹਾ ਹੈ ਅਤੇ ਵੀਡੀਓ ‘ਤੇ ਫੈਨਸ ਵੀ ਆਪੋ ਆਪਣਾ ਪ੍ਰਤੀਕਰਮ ਦਿੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਇਨ੍ਹਾਂ ਪਲਾਂ ਨੂੰ ਬੇਸ਼ਕੀਮਤੀ ਦੱਸ ਰਹੇ ਹਨ ।ਦਰਸ਼ਨ ਔਲਖ ਨੇ ਬੀਤੇ ਦਿਨੀਂ ਆਪਣੇ ਬੇਟੇ ਦੇ ਨਾਲ ਵੀ ਤਸਵੀਰਾਂ ਸ਼ੇਅਰ ਕੀਤੀਆਂ ਸਨ ।
ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ‘ਚ ਵੀ ਕੀਤਾ ਕੰਮ
ਦਰਸ਼ਨ ਔਲਖ ਨੇ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ‘ਚ ਵੀ ਕੰਮ ਕੀਤਾ ਹੈ ਅਤੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਉਹ ਕੰਮ ਕਰ ਚੁੱਕੇ ਹਨ । ਜਲਦ ਹੀ ਉਹ ਫ਼ਿਲਮ ਪ੍ਰੋਡਕਸ਼ਨ ਨੰ: 1 ਵਿੱਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ । ਇਸ ਫ਼ਿਲਮ ‘ਚ ਉਹ ਪੁਲਿਸ ਅਫਸਰ ਦੀ ਭੂਮਿਕਾ ‘ਚ ਨਜ਼ਰ ਆਉਣਗੇ ।
View this post on Instagram
ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰੋਜੈਕਟ ‘ਤੇ ਉਹ ਕੰਮ ਕਰ ਰਹੇ ਹਨ ।ਦਰਸ਼ਨ ਔਲਖ ਨੇ ਕਿਸਾਨ ਅੰਦੋਲਨ ‘ਚ ਵੀ ਵਧ ਚੜ੍ਹ ਕੇ ਭਾਗ ਲਿਆ ਸੀ। ਉਹ ਜਿੱਥੇ ਵਧੀਆ ਅਦਾਕਾਰ ਹਨ, ਉੱਥੇ ਹੀ ਵਧੀਆ ਗਾਇਕ ਵੀ ਹਨ । ਉਨ੍ਹਾਂ ਨੇ ਪੰਜਾਬ ਦੇ ਪਾਣੀਆਂ ‘ਤੇ ਗੀਤ ਵੀ ਗਾਇਆ ਸੀ । ਜੋ ਕਿ ਕੁਝ ਸਮਾਂ ਪਹਿਲਾਂ ਰਿਲੀਜ਼ ਹੋਇਆ ਸੀ ।