ਧਰਮਪ੍ਰੀਤ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ ਕਈ ਹਿੱਟ ਗੀਤ, ਕਿਸ ਕਿਸ ਨੂੰ ਯਾਦ ਨੇ ਗਾਇਕ ਦੇ ਗੀਤ

ਗਾਇਕ ਧਰਮਪ੍ਰੀਤ ਇੱਕ ਅਜਿਹਾ ਗਾਇਕ ਸੀ, ਜਿਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ । ਉਨ੍ਹਾਂ ਦੇ ਗੀਤ ਟੁੱਟੇ ਦਿਲਾਂ ਨੂੰ ਦਿਲਾਸਾ ਦਿੰਦੇ ਨੇ ।

By  Shaminder June 11th 2023 06:32 PM

ਗਾਇਕ ਧਰਮਪ੍ਰੀਤ (Dharmpreet)ਇੱਕ ਅਜਿਹਾ ਗਾਇਕ ਸੀ, ਜਿਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ । ਉਨ੍ਹਾਂ ਦੇ ਗੀਤ ਟੁੱਟੇ ਦਿਲਾਂ ਨੂੰ ਦਿਲਾਸਾ ਦਿੰਦੇ ਨੇ । ਬੀਤੇ ਦਿਨੀਂ ਉਨ੍ਹਾਂ ਦੀ ਬਰਸੀ ਸੀ । ਇਸ ਮੌਕੇ ਇੱਕ ਵਾਰ ਮੁੜ ਤੋਂ ਉਨ੍ਹਾਂ ਦੇ ਫੈਨਸ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਗਏ । 


ਹੋਰ ਪੜ੍ਹੋ : ਖ਼ਾਨ ਸਾਹਿਬ ਨੇ ਮਾਪਿਆਂ ਨੂੰ ਗਿਫਟ ਕੀਤਾ ਨਵਾਂ ਘਰ, ਪੂਰਾ ਪਰਿਵਾਰ ਪੱਬਾਂ ਭਾਰ

ਮੋਗਾ ‘ਚ ਹੋਇਆ ਸੀ ਧਰਮਪ੍ਰੀਤ ਦਾ ਜਨਮ 

 ਗਾਇਕ ਧਰਮਪ੍ਰੀਤ ਦਾ ਜਨਮ ਮੋਗਾ ਦੇ ਪਿੰਡ ਬਿਲਾਸਪੁਰ ‘ਚ ਹੋਇਆ ਸੀ । ਨੌ ਜੁਲਾਈ 1973 ਨੂੰ ਜਨਮੇ ਧਰਮਪ੍ਰੀਤ ਦਾ ਅਸਲੀ ਨਾਂਅ ਭੁਪਿੰਦਰ ਧਰਮਾ ਸੀ ਪਰ ਇੰਡਸਟਰੀ ‘ਚ ਉਹ ਧਰਮਪ੍ਰੀਤ ਦੇ ਨਾਂਅ ਨਾਲ ਮਸ਼ਹੂਰ ਹੋਏ ਸਨ ।ਧਰਮਪ੍ਰੀਤ ਨੇ ਆਪਣੀ ਸਕੂਲ ਦੀ ਪੜ੍ਹਾਈ ਮੋਗਾ ਤੋਂ ਕੀਤੀ ਅਤੇ 1993 ‘ਚ ਪਹਿਲੀ ਕੈਸੇਟ ‘ਖਤਰਾ ਹੈ’ ਕੱਢੀ ਸੀ ।


ਇਹ ਕੈਸੇਟ ਜ਼ਿਆਦਾ ਤਾਂ ਨਹੀਂ ਚੱਲੀ ਪਰ ਧਰਮਪ੍ਰੀਤ ਦੀ ਪਛਾਣ ਇੰਡਸਟਰੀ ‘ਚ ਬਣ ਗਈ ਸੀ ।ਗਾਇਕ ਹਰਦੇਵ ਮਾਹੀਨੰਗਲ ਨੇ ਧਰਮਪ੍ਰੀਤ ਦੀ ਮੁਲਾਕਾਤ ਗਾਇਕ ਭਿੰਦਰ ਡੱਬਵਾਲੀ ਦੇ ਕਰਵਾਈ ਸੀ ।ਦੋਵੇਂ ਜਲਦ ਹੀ ਦੋਸਤ ਬਣ ਗਏ ਸਨ ਅਤੇ 1997 ‘ਚ ਧਰਮਪ੍ਰੀਤ ਦੀ ਕੈਸੇਟ ਆਈ ਜਿਸ ਦੀਆਂ ਪੱਚੀ ਲੱਖ ਦੇ ਕਰੀਬ ਕਾਪੀਆਂ ਰਾਤੋ ਰਾਤ ਵਿਕ ਗਈਆਂ ਸਨ । 


ਕਈ ਕੈਸੇਟਾਂ ਕੱਢੀਆਂ ਸਨ ਧਰਮਪ੍ਰੀਤ ਨੇ 

ਧਰਮਪ੍ਰੀਤ ਨੇ 12 ਸੋਲੋ ਤੇ 6 ਡਿਊਟ ਕੈਸੇਟਾਂ ਕੱਢੀਆਂ ਸਨ । ਇੰਡਸਟਰੀ ‘ਚ ਉਹ ਮੰਨਿਆ ਪ੍ਰਮੰਨਿਆ ਚਿਹਰਾ ਬਣ ਚੁੱਕਿਆ ਸੀ । ਉਸ ਦੀਆਂ ਹਿੱਟ ਕੈਸੇਟਾਂ ਦੀ ਗੱਲ ਕਰੀਏ ਤਾਂ ਉਹ ਅਣਗਿਣਤ ਸਨ । ਪਰ ਇੱਥੇ ਉਨ੍ਹਾਂ ਦੀਆਂ ਕੁਝ ਕੁ ਕੈਸੇਟਾਂ ਦਾ ਜ਼ਿਕਰ ਕਰਾਂਗੇ । ਜਿਸ ‘ਚ ਦਿਲ ਤੋੜਤਾ, ਟੁੱਟੇ ਦਿਲ ਨਹੀਂ ਜੁੜਦੇ, ਡਰ ਲੱਗਦਾ ਵਿਛੜਨ ਤੋਂ, ਏਨਾ ਕਦੇ ਵੀ ਨਹੀਂ ਰੋਏ, ਦਿਲ ਕਿਸੇ ਹੋਰ ਦਾ, ਸਾਉਣ ਦੀਆਂ ਝੜੀਆਂ, ਕਲਾਸ ਫੈਲੋ, ਸਨ । ਇਸ ਤੋਂ ਇਲਾਵਾਂ ਉਹਨਾਂ ਨੇ ਧਾਰਮਿਕ ਕੈਸੇਟਾਂ ਵੀ ਕੱਢੀਆਂ ਜਿਨ੍ਹਾਂ ਵਿੱਚ ਪੜ੍ਹ ਸਤਿਗੁਰੂ ਦੀ ਬਾਣੀ, ਜੇ ਰੱਬ ਮਿਲ ਜਾਵੇ ਮੁੱਖ  ਤੌਰ ‘ਤੇ ਸ਼ਾਮਿਲ ਸਨ  ।


ਧਰਮਪ੍ਰੀਤ ਨੇ ਕੀਤੀ ਸੀ ਖੁਦਕੁਸ਼ੀ 

ਧਰਮਪ੍ਰੀਤ ਨੇ ਅੱਠ ਜੂਨ 2015 ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ । ਉਨ੍ਹਾਂ ਨੇ ਖੁਦਕੁਸ਼ੀ ਕਰ ਲਈ ਸੀ ਅਤੇ ਸੰਗੀਤ ਦੀ ਦੁਨੀਆ ਦਾ ਇਹ ਸਿਤਾਰਾ ਹਮੇਸ਼ਾ ਲਈ ਸਾਡੇ ਤੋਂ ਦੂਰ ਹੋ ਗਿਆ ਸੀ । 





 



Related Post