ਦਿਲਜੀਤ ਦੋਸਾਂਝ ਨੇ Crypto Arena ਵਿਖੇ ਹੋਏ ਲਾਈਵ ਕੰਸਰਟ ਦੌਰਾਨ ਲਗਾਈਆਂ ਖੂਬ ਰੌਣਕਾਂ, ਵੀਡੀਓ ਹੋਈ ਵਾਇਰਲ

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਲਗਾਤਾਰ ਆਪਣੇ DIL-LUMINATI 2024 ਨੂੰ ਲੈ ਕੇ ਦੇਸ਼ ਵਿਦੇਸ਼ ਦੀਆਂ ਸੁਰਖੀਆਂ 'ਚ ਛਾਏ ਹੋਏ ਹਨ। ਹਾਲ ਹੀ 'ਚ ਦਿਲਜੀਤ ਦੇ Los Angles ਵਿਖੇ ਹੋਏ ਸ਼ੋਅ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਦਿਲਜੀਤ ਦੋਸਾਂਝ ਦੇ ਨਾਲ ਅਮਰੀਕੀ ਰੈਪਰ ਸਵੀਟੀ ਪਰਫਾਰਮ ਕਰਦੀ ਨਜ਼ਰ ਆਈ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੇ ਹਨ।

By  Pushp Raj July 12th 2024 07:45 PM

Diljit Dosanjh Viral Video : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਲਗਾਤਾਰ ਆਪਣੇ  DIL-LUMINATI 2024 ਨੂੰ ਲੈ ਕੇ ਦੇਸ਼ ਵਿਦੇਸ਼ ਦੀਆਂ ਸੁਰਖੀਆਂ 'ਚ ਛਾਏ ਹੋਏ ਹਨ। ਹਾਲ ਹੀ 'ਚ ਦਿਲਜੀਤ ਦੇ Los Angles ਵਿਖੇ ਹੋਏ ਸ਼ੋਅ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਦਿਲਜੀਤ ਦੋਸਾਂਝ ਦੇ ਨਾਲ ਅਮਰੀਕੀ ਰੈਪਰ ਸਵੀਟੀ ਪਰਫਾਰਮ ਕਰਦੀ ਨਜ਼ਰ ਆਈ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੇ ਹਨ।


ਦੱਸ ਦਈਏ ਕਿ ਦਿਲਜੀਤ ਦੋਸਾਂਝ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਆਪਣੇ ਫੈਨਜ਼ ਨਾਲ ਲਾਈਵ ਹੋ ਕੇ ਗੱਲਬਾਤ ਕਰਦੇ ਹਨ ਤੇ ਅਕਸਰ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਕੇ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟ ਸ਼ੇਅਰ ਕਰਦੇ ਹਨ। 

View this post on Instagram

A post shared by DILJIT DOSANJH (@diljitdosanjh)


ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ।ਦਿਲਜੀਤ ਦੋਸਾਂਝ ਆਪਣਾ ਪਹਿਲਾ ਸ਼ੋਅ 11 ਜੁਲਾਈ ਨੂੰ Crypto Arena ਵਿਖੇ ਪਰਫਾਰਮ ਕੀਤਾ। ਗਾਇਕ ਨੇ ਹਾਲ ਹੀ ਵਿੱਚ ਨਵੀਂ ਵੀਡੀਓ ਸਾਂਝੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦਾ Los Angeles ਤੇ Crypto Arena  ਵਿੱਚ ਇਹ ਸ਼ੋਅ ਸੋਲਡ ਆਊਟ ਰਿਹਾ। 

ਗਾਇਕ ਨੇ ਆਪਣੇ ਫੈਨਜ਼ ਦਾ ਖਾਸ ਅੰਦਾਜ਼ ਵਿੱਚ ਧੰਨਵਾਦ ਕੀਤਾ ਹੈ। ਇਸ ਦੌਰਾਨ  ਦਿਲਜੀਤ ਦੋਸਾਂਝ ਮਸ਼ਹੂਰ ਅਮਰੀਕੀ ਰੈਪਰ ਸਵੀਟੀ ਨੂੰ ਆਪਣੇ ਤੇ ਆਪਣੇ ਸਰੋਤਿਆਂ ਵੱਲੋਂ ਸਤਿ ਸ਼੍ਰੀ ਅਕਾਲ, ਬੁਲਾਉਂਦੇ ਨੇ ਤਾਂ ਮਗਰੋਂ ਅਮਰੀਕੀ ਰੈਪਰ ਵਿੱਚ ਹੱਥ ਜੋੜ ਕੇ ਸਭ ਨੂੰ ਸਤਿ ਸ਼੍ਰੀ ਅਕਾਲ ਕਹਿ ਕੇ ਜਵਾਬ ਦਿੰਦੀ ਹੋਈ ਨਜ਼ਰ ਆਈ। ਇਸ ਮਗਰੋਂ ਦਿਲਜੀਤ ਉਸ ਨੂੰ ਗਲੇ ਲਗਾਉਂਦੇ ਹਨ ਤੇ ਸਤਿਕਾਰ ਨਾਲ ਉਸ ਦਾ ਧੰਨਵਾਦ ਕਰਦੇ ਨਜ਼ਰ ਆਏ। 

ਦਿਲਜੀਤ ਦੋਸਾਂਝ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਦੇ ਵਿੱਚ ਤੁਸੀਂ ਦਿਲਜੀਤ ਦੋਸਾਂਝ ਨੂੰ ਮਸਤੀ ਕਰਦੇ ਹੋਏ ਵੇਖ ਸਕਦੇ ਹੋ। ਫੈਨਜ਼ ਗਾਇਕ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। 

View this post on Instagram

A post shared by DILJIT DOSANJH (@diljitdosanjh)


ਫੈਨਜ਼ ਨੂੰ ਦੋਸਾਂਝਵਾਲਾ ਤੇ ਸਵੀਟੀ ਦੀ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ। ਲੋਕ ਕਮੈਂਟ ਕਰਕੇ ਇਸ ਵੀਡੀਓ ਉੱਤੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਈ ਫੈਨਜ਼ ਨੇ ਕਮੈਂਟ ਕੀਤਾ , ਵਾਹ ਓਏ ! ਦੋਸਾਂਝਵਾਲਾ, ਪੰਜਾਬੀ ਆ ਗਏ ਓਏ ਤੇ ਪੰਜਾਬੀ ਛਾ ਗਏ ਓਏ। ' ਇੱਕ ਹੋਰ ਫੈਨ ਨੇ ਲਿਖਿਆ, 'The best collab! 🔥🔥' ਇੱਕ ਹੋਰ ਨੇ ਲਿਖਿਆ, 'ਜੋ ਕਿਹਾ ਉਹ ਕਰ ਵਿਖਾਇਆ ਭਾਜੀ ॥ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੁਨੀਆ ਦੀ ਹਰ ਸਟੇਜ ਉੱਤੇ।❤️🙏 @diljitdosanjh।'


Related Post