ਦਿਲਜੀਤ ਦੋਸਾਂਝ ਨੇ ਆਖਿਰ ਕਿਉਂ ਮਾਪਿਆਂ ਤੇ ਪਰਿਵਾਰ ਤੋਂ ਬਣਾਈ ਸੀ ਦੂਰੀ ? ਗਾਇਕ ਨੇ ਨਿੱਜੀ ਜ਼ਿੰਦਗੀ ਬਾਰੇ ਕੀਤੇ ਕਈ ਖੁਲਾਸੇ

ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫਿਲਮ 'ਅਮਰ ਸਿੰਘ ਚਮਕੀਲਾ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਦਿਲਜੀਤ ਦੋਸਾਂਝ ਇੱਕ ਪੌਡਕਾਸਟ ਦੌਰਾਨ ਫਿਲਮ ਚਮਕੀਲਾ ਸਣੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਕਈ ਗੱਲਾਂ ਸ਼ੇਅਰ ਕਰਦੇ ਨਜ਼ਰ ਆਏ। ਗਾਇਕ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਆਪਣੇ ਪਰਿਵਾਰ ਤੋਂ ਵੱਖ ਕਿਉਂ ਰਹਿੰਦੇ ਹਨ।

By  Pushp Raj April 5th 2024 12:50 PM

Diljit Dosanjh shares his personal life: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh)  ਇਨ੍ਹੀਂ ਦਿਨੀਂ ਆਪਣੀ ਫਿਲਮ 'ਅਮਰ ਸਿੰਘ ਚਮਕੀਲਾ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਦਿਲਜੀਤ ਦੋਸਾਂਝ ਇੱਕ ਪੌਡਕਾਸਟ ਦੌਰਾਨ ਫਿਲਮ ਚਮਕੀਲਾ ਸਣੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਕਈ ਗੱਲਾਂ ਸ਼ੇਅਰ ਕਰਦੇ ਨਜ਼ਰ ਆਏ।  ਗਾਇਕ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਆਪਣੇ ਪਰਿਵਾਰ ਤੋਂ ਵੱਖ ਕਿਉਂ ਰਹਿੰਦੇ ਹਨ। 

ਦੱਸ ਦਈਏ ਕਿ ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਮਸ਼ਹੂਰ ਯੂਟਿਊਬਰ ਅਤੇ ਸੋਸ਼ਲ ਮੀਡੀਆ ਇੰਨਫਿਊਲੈਂਸਰ ਦੇ ਰਣਵੀਰ ਇਲਹਾਬਾਦੀਆ ਦੇ ਨਾਲ ਪੋਡਕਾਸਟ ਵਿੱਚ ਨਜ਼ਰ ਆਏ। ਇਸ ਦੌਰਾਨ ਦਿਲਜੀਤ ਦੋਸਾਂਝ ਨੇ ਦੱਸਿਆ ਕਿ ਉਹ ਬਹੁਤ ਮਾਣ ਮਹਿਸੂਸ ਕਰਦੇ ਹਨ ਕਿ ਉਹ ਇੰਨ੍ਹੇ ਦਿਗਜ਼ ਗਾਇਕ ਦੀ ਜੀਵਨੀ ਉੱਤੇ ਕੰਮ ਕਰ ਰਹੇ ਹਨ। 

View this post on Instagram

A post shared by THE STUDIO SOP (@studio_sop19)

ਦਿਲਜੀਤ ਦੋਸਾਂਝ ਨੇ ਆਪਣੀ ਫਿਲਮ ਦੇ ਸੈੱਟ ਬਾਰੇ ਕਈ ਗੱਲਾਂ ਸ਼ੇਅਰ ਕੀਤੀਆਂ ਹਨ, ਇਸ ਦੇ ਨਾਲ-ਨਾ ਦਿਲਜੀਤ ਦੋਸਾਂਝ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਕਈ ਖਾਸ ਗੱਲਾਂ ਸ਼ੇਅਰ ਕਰਦੇ ਹੋਏ ਨਜ਼ਰ ਆਏ। ਗਾਇਕ ਨੇ ਦੱਸਿਆ ਕਿ ਉਹ ਜਦੋਂ ਮਹਿਜ਼ 11 ਸਾਲਾਂ ਦੇ ਸਨ ਤਾਂ ਉਹ ਆਪਣੇ ਮਾਪਿਆਂ ਤੋਂ ਵੱਖ ਹੋ ਗਏ, ਤੇ ਇਸ ਦੇ ਪਿੱਛੇ ਦੀ ਵਜ੍ਹਾ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। 

ਮਾਪਿਆਂ ਤੋਂ ਕਿਉਂ ਬਣਾਈ ਦੂਰੀ?

ਦਿਲਜੀਤ ਦੋਸਾਂਝ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਇੱਕ ਸਮਾਂ ਅਜਿਹਾ ਆਇਆ ਸੀ, ਜਦੋਂ ਉਨ੍ਹਾਂ ਦੇ ਮਾਪਿਆਂ ਨਾਲ ਦੂਰੀ ਬਣਾ ਲਈ ਸੀ। ਰਣਵੀਰ ਇਲਾਹਬਾਦੀਆ ਨਾਲ ਕੀਤੇ ਗਏ ਇੰਟਰਵਿਊ 'ਚ ਦਿਲਜੀਤ ਦੋਸਾਂਝ  ਨੇ ਕਿਹਾ- ਮੇਰੇ ਮਾਤਾ-ਪਿਤਾ ਨੇ ਮੈਨੂੰ ਮੇਰੇ ਬਚਪਨ 'ਚ ਮੇਰੇ ਮਾਮੇ ਨਾਲ ਬਿਨਾਂ ਪੁੱਛੇ ਹੀ ਭੇਜ ਦਿੱਤਾ ਸੀ। ਗਾਇਕ ਨੇ ਅੱਗੇ ਕਿਹਾ- ਮੇਰੇ ਮਾਤਾ-ਪਿਤਾ ਨੇ ਬਚਪਨ ਵਿੱਚ ਹੀ ਮੇਰੇ ਭਵਿੱਖ ਦੀ ਯੋਜਨਾ ਬਨਾਉਣੀ ਸ਼ੁਰੂ ਕਰ ਦਿੱਤੀ ਸੀ। ਇਸ ਲਈ ਉਨ੍ਹਾਂ ਨੇ ਮੈਨੂੰ ਮੇਰੇ ਮਾਮੇ ਨਾਲ ਲੁਧਿਆਣਾ ਸ਼ਹਿਰ ਭੇਜ ਦਿੱਤਾ। ਗਾਇਕ ਨੇ ਕਿਹਾ ਕਿ ਜਦੋਂ ਮੈਂ ਆਪਣਾ ਪਿੰਡ ਛੱਡਿਆ ਤਾਂ ਮੈਂ ਸਿਰਫ 11 ਸਾਲਾਂ ਦਾ ਸੀ।

ਲੁਧਿਆਣਾ 'ਚ ਬਿਤਾਏ ਦਿਨਾਂ ਨੂੰ ਯਾਦ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਕਿਹਾ- 'ਮੈਨੂੰ ਯਾਦ ਹੈ ਮੈਂ ਇੱਕ ਕਮਰੇ 'ਚ ਰਹਿੰਦਾ ਸੀ। ਉਸ ਕਮਰੇ ਵਿੱਚ ਟੀਵੀ ਵੀ ਨਹੀਂ ਲਗਾਇਆ ਗਿਆ ਸੀ। ਗਾਇਕ ਨੇ ਕਿਹਾ- 'ਉਸ ਸਮੇਂ ਮੋਬਾਈਲ ਫੋਨ ਵੀ ਨਹੀਂ ਸੀ। ਜੇ ਮੈਂ ਕਦੇ ਆਪਣੇ ਮਾਤਾ-ਪਿਤਾ ਨਾਲ ਗੱਲ ਕਰਨਾ ਚਾਹੁੰਦਾ ਜਾਂ ਉਹ ਮੇਰੇ ਨਾਲ ਗੱਲ ਕਰਨਾ ਚਾਹੁੰਦੇ, ਤਾਂ ਇਸ ਲਈ ਪੈਸੇ ਖਰਚ ਹੋਣਗੇ। ਇਸ ਕਾਰਨ ਮੈਂ ਹੌਲੀ-ਹੌਲੀ ਆਪਣੇ ਮਾਪਿਆਂ ਤੋਂ ਦੂਰ ਹੋਣ ਲੱਗ ਪਿਆ। ਮੈਨੂੰ ਲੁਧਿਆਣੇ ਭੇਜਣ ਤੋਂ ਬਾਅਦ ਉਨ੍ਹਾਂ ਨੇ ਕਦੇ ਨਹੀਂ ਪੁੱਛਿਆ ਕਿ ਮੈਂ ਕਿਹੜੇ ਸਕੂਲ ਵਿੱਚ ਪੜ੍ਹਦਾ ਹਾਂ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿਲਜੀਤ ਨੇ ਆਪਣੀ ਮਾਂ ਲਈ ਚਿੱਠੀ ਲਿਖੀ ਸੀ। ਇਸ ਚਿੱਠੀ 'ਚ ਉਨ੍ਹਾਂ ਨੇ ਕਿਹਾ ਸੀ, 'ਮੈਂ ਜਦੋਂ ਵੀ ਆਪਣੇ ਘਰ ਫੋਨ ਕਰਦਾ ਹਾਂ, ਮੈਂ ਹਮੇਸ਼ਾ ਆਪਣੀ ਮਾਂ ਦਾ ਆਸ਼ੀਰਵਾਦ ਲੈਂਦਾ ਹਾਂ। ਮੈਂ ਉਨ੍ਹਾਂ ਨੂੰ 'ਪੈਰੀ ਪੌਨਾ' ਕਹਿੰਦਾ ਹਾਂ, ਜਵਾਬ 'ਚ ਮਾਂ ਕਹਿੰਦੀ ਹੈ 'ਖੁਸ਼ ਰਹੋ ਪੁੱਤਰ'। ਇਹ ਸੁਣ ਕੇ ਮੇਰੀ ਜ਼ਿੰਦਗੀ ਵਿੱਚੋਂ ਅੱਧੀ ਤਕਲੀਫ਼ ਦੂਰ ਹੋ ਜਾਂਦੀ ਹੈ। ਗਾਇਕ ਨੇ ਕਿਹਾ- ਮੇਰੇ ਲਈ ਸਾਰੇ ਦੇਵਤਿਆਂ ਤੋਂ ਪਹਿਲਾਂ ਮਾਂ ਦਾ ਸਥਾਨ ਹੈ।

View this post on Instagram

A post shared by Dilraj kaur (@mr.singh_diljit)



ਹੋਰ ਪੜ੍ਹੋ: Rashmika mandana B'Day: ਕੁੱਝ ਇਸ ਤਰਾਂ ਨੈਸ਼ਨਲ ਕ੍ਰਸ਼ ਬਣ ਕੇ ਰਸ਼ਮਿਕਾ ਨੇ ਜਿੱਤਿਆ ਫੈਨਜ਼ ਦਾ ਦਿਲ, ਜਾਣੋ ਅਦਾਕਾਰਾ ਦੀ ਕੁੱਲ ਨੈਟਵਰਥ ਬਾਰੇ

ਗਾਇਕ ਦੀ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਸਟਾਰਰ ਫਿਲਮ ‘ਅਮਰ ਸਿੰਘ ਚਮਕੀਲਾ’ ਜਲਦ ਹੀ netflix ‘ਤੇ ਰਿਲੀਜ਼ ਹੋਣ ਵਾਲੀ ਹੈ। ਬੀਤੇ ਦਿਨੀਂ ਫਿਲਮ ਦਾ ਜ਼ਬਰਦਸਤ ਟ੍ਰੇਲਰ ਰਿਲੀਜ਼ ਹੋਇਆ ਹੈ। ਇਸ ਫਿਲਮ ‘ਚ ਪਰਿਣੀਤੀ ਚੋਪੜਾ ਅਤੇ ਦਿਲਜੀਤ ਦੋਸਾਂਝ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣ ਵਾਲੇ ਹਨ।


Related Post