ਸਿੱਧੂ ਮੂਸੇਵਾਲਾ ਦਾ ਗੀਤ ਲਗਾ ਕੇ ਡਾਕਟਰ ਨੇ ਕੀਤਾ ਬੱਚੇ ਦਾ ਆਪ੍ਰੇਸ਼ਨ, ਵੀਡੀਓ ਹੋਈ ਵਾਇਰਲ

ਅਕਸਰ ਹੀ ਤੁਸੀਂ ਡਾਕਟਰਾਂ ਨੂੰ ਵੱਖ-ਵੱਖ ਥੈਰੇਪੀ ਦਾ ਇਸਤੇਮਾਲ ਕਰਕੇ ਮਰੀਜ਼ਾਂ ਦਾ ਇਲਾਜ ਕਰਦਿਆਂ ਵੇਖਿਆ ਹੋਵੇਗਾ। ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਡਾਕਟਰ ਆਪਰੇਸ਼ਨ ਦੇ ਦੌਰਾਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਲਗਾ ਕੇ ਇੱਕ ਬੱਚੇ ਦਾ ਆਪਰੇਸ਼ਨ ਕਰਦੇ ਹੋਏ ਨਜ਼ਰ ਆ ਰਹੇ ਹਨ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ

By  Pushp Raj April 9th 2024 09:00 AM -- Updated: April 9th 2024 03:11 PM

Viral Video: ਅਕਸਰ ਹੀ ਤੁਸੀਂ ਡਾਕਟਰਾਂ ਨੂੰ ਵੱਖ-ਵੱਖ ਥੈਰੇਪੀ ਦਾ ਇਸਤੇਮਾਲ ਕਰਕੇ ਮਰੀਜ਼ਾਂ ਦਾ ਇਲਾਜ ਕਰਦਿਆਂ ਵੇਖਿਆ ਹੋਵੇਗਾ। ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਡਾਕਟਰ ਆਪਰੇਸ਼ਨ ਦੇ ਦੌਰਾਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਲਗਾ ਕੇ ਇੱਕ ਬੱਚੇ ਦਾ ਆਪਰੇਸ਼ਨ ਕਰਦੇ ਹੋਏ ਨਜ਼ਰ ਆ ਰਹੇ ਹਨ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ 


ਸਿੱਧੂ ਮੂਸੇਵਾਲਾ ਦਾ ਗੀਤ ਲਗਾ ਕੇ ਡਾਕਟਰ ਨੇ ਕੀਤਾ ਬੱਚੇ ਦਾ ਆਪ੍ਰੇਸ਼ਨ

ਅਜਿਹਾ ਹੀ ਇੱਕ ਅਨੋਖਾ ਮਾਮਲਾ ਲੁਧਿਆਣਾ ਦੇ ਜਗਰਾਉਂ ਸ਼ਹਿਰ ਤੋਂ ਸਾਹਮਣੇ ਆਇਆ ਹੈ।  ਇੱਥੋਂ ਦੇ ਇੱਕ ਹਸਪਤਾਲ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਜਿਸ 'ਚ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਸੁਣਾ ਕੇ ਡਾਕਟਰ ਇੱਕ ਬੱਚੇ ਦਾ ਇਲਾਜ ਕਰਦੇ ਨਜ਼ਰ ਆ ਰਹੇ ਹਨ। 

ਦਰਅਸਲ ਡਾਕਟਰਾਂ ਵੱਲੋਂ  ਬੱਚੇ ਦੀ ਲੱਤ 'ਤੇ ਪਲਾਸਟਰ ਲਗਾਇਆ ਜਾ ਰਿਹਾ ਹੈ। ਵਾਇਰਲ ਵੀਡੀਓ ਵਿੱਚ ਡਾਕਟਰ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਇੱਕ ਮਸ਼ਹੂਰ  ਗੀਤ 'ਜੱਟ ਦੀ ਮਸ਼ੂਕ ਬੀਬਾ ਰਾਸ਼ੀਆ ਤੋ' ਲਗਾ  ਕੇ ਬੱਚੇ ਦੀ ਲੱਤ ਉੱਤੇ ਪਲਾਸਟਰ ਲਗਾਉਂਦੇ ਹੋਏ ਚਲਾਇਆ ਤਾਂ ਜੋ ਬੱਚਾ ਸੰਗੀਤ ਵਿੱਚ ਖੋ ਜਾਵੇ ਅਤੇ ਉਹ ਡਰੇ ਨਾਂ। ਜਦੋਂ ਡਾਕਟਰ ਨੇ ਇਹ ਗੀਤ ਚਲਾਇਆ ਤਾਂ ਬੱਚੇ ਦੇ ਨਾਲ-ਨਾਲ ਹਸਪਤਾਲ ਸਟਾਫ਼ ਵੀ ਨੱਚਣ ਲੱਗ ਪਿਆ। ਇਸ ਵਾਇਰਲ ਵੀਡੀਓ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਇਹ ਵੀਡੀਓ  ਸੁਖਵੀਨ ਹਸਪਤਾਲ ਜਗਰਾਓਂ ਦੇ ਆਰਥੋਪੀਡਿਕ ਡਿਪਾਰਟਮੈਂਟ ਦੀ ਹੈ।  ਇੱਥੋਂ ਦੇ ਆਰਥੋਪੀਡਿਕ ਮਾਹਰ ਡਾਕਟਰ ਦਿਵਯਾਂਸ਼ੂ ਗੁਪਤਾ ਨੇ ਦੱਸਿਆ ਕਿ ਇੱਕ ਸੜਕ ਹਾਦਸੇ ਦੌਰਾਨ ਜ਼ਖਮੀ ਹੋਏ ਬੱਚੇ ਦਾ ਨਾਮ ਸੁਖਦਰਸ਼ਨ ਸਿੰਘ ਹੈ। ਉਸ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ। ਉਸ ਦੇ ਪਿਤਾ ਗੁਰਪ੍ਰੇਮ ਸਿੰਘ ਦਿਵਿਆਂਗ ਹਨ। ਬੱਚੇ ਦੀ ਲੱਤ ਕਾਰ ਦੇ ਹੇਠਾਂ ਆ ਜਾਣ ਕਾਰਨ ਉਸ ਨੂੰ ਫ੍ਰੈਕਚਰ ਹੋ ਗਿਆ ਹੈ। ਦਾਦੀ ਬੱਚੇ ਨੂੰ ਸਿਵਲ ਹਸਪਤਾਲ ਜਗਰਾਉਂ ਲੈ ਕੇ ਗਈ, ਜਿੱਥੋਂ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ।

ਬੱਚੇ ਨੂੰ ਸਿਵਲ ਹਸਪਤਾਲ ਤੋਂ ਫਰੀਦਕੋਟ ਲਿਜਾਣ ਦੀ ਬਜਾਏ ਦਾਦੀ ਨੇ ਹੈਲਪਿੰਗ ਹੈੱਡ ਸੁਸਾਇਟੀ ਨਾਂਅ ਦੀ ਇੱਕ ਐਨਜੀਓ ਨਾਲ  ਸੰਪਰਕ ਕੀਤਾ। ਇਸ ਐਨਜੀਓ ਨੇ ਉਨ੍ਹਾਂ ਦੀ ਮਦਦ ਕੀਤੀ। ਸੁਸਾਇਟੀ ਦੇ ਮੁੱਖੀ  ਉਮੇਸ਼ ਛਾਬੜਾ ਨੇ ਇਹ ਮਾਮਲਾ ਸੁਖਵੀਨ ਹਸਪਤਾਲ ਜਗਰਾਉਂ ਨੂੰ ਸੌਂਪ ਦਿੱਤਾ। ਜਿੱਥੇ ਬੱਚੇ ਦੀ ਲੱਤ ਦਾ ਆਪਰੇਸ਼ਨ ਕੀਤਾ ਜਾਣਾ ਸੀ। ਆਪ੍ਰੇਸ਼ਨ ਤੋਂ ਪਹਿਲਾਂ ਬੱਚਾ ਡਰਿਆ ਹੋਇਆ ਸੀ। ਇਸ ਦੌਰਾਨ ਡਾਕਟਰ ਨੇ ਬੱਚੇ ਦੇ ਡਰ ਨੂੰ ਦੂਰ ਕਰਨ ਲਈ ਮੂਸੇਵਾਲਾ ਦਾ ਗੀਤ ਵਜਾਇਆ।


ਇਸ ਤੋਂ ਪਹਿਲਾਂ ਵੀ ਡਾਕਟਰ ਇਸ ਤਰ੍ਹਾਂ ਦਾ ਇਲਾਜ ਕਰ ਚੁੱਕੇ ਹਨ

ਡਾ: ਦਿਵਯਾਂਸ਼ੂ ਨੇ ਕਿਹਾ ਕਿ ਮਰੀਜ਼ ਦਾ ਇਲਾਜ ਉਸ ਦੀ ਸਟੇਜ ਦੇ ਹਿਸਾਬ ਨਾਲ ਕਰਨਾ ਚਾਹੀਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਡਾਕਟਰ ਦਿਵਯਾਂਸ਼ੂ ਇਲਾਜ ਦੌਰਾਨ ਕੁਝ ਨਵਾਂ ਕਰਦੇ ਰਹੇ ਹਨ, ਤਾਂ ਜੋ ਮਰੀਜ਼ ਨੂੰ ਆਪ੍ਰੇਸ਼ਨ ਦੌਰਾਨ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਬੱਚਾ ਹੁਣ ਤੰਦਰੁਸਤ ਹੈ। ਕੁਝ ਹੀ ਦਿਨਾਂ ਵਿਚ ਉਹ ਤੁਰਨਾ ਸ਼ੁਰੂ ਕਰ ਦੇਵੇਗਾ।

 

 ਹੋਰ ਪੜ੍ਹੋ : ਜਲਦ ਆ ਰਿਹਾ ਹੈ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ, ਗਾਇਕ ਸੰਨੀ ਮਾਲਟਨ ਨੇ ਫੈਨਜ਼ ਨਾਲ ਸ਼ੇਅਰ ਕੀਤੀ ਖੁਸ਼ਖਬਰੀ


ਅੱਜ ਵੀ ਲੋਕਾਂ ਦੇ ਦਿਲਾਂ 'ਚ ਜਿਉਂਦੇ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ 

 ਪੰਜਾਬ ਦੇ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਇਸ ਦੁਨੀਆਂ ਵਿੱਚ ਨਹੀਂ ਰਹੇ। ਪਰ ਅੱਜ ਵੀ ਉਨ੍ਹਾਂ ਦੀ ਦਿਵਾਨਗੀ ਪੰਜਾਬ ਵਿੱਚ ਹੀ ਨਹੀਂ ਸਗੋਂ ਵਿਦੇਸ਼ਾ ਤੱਕ ਹੈ। ਉਨ੍ਹਾਂ ਦੇ ਗੀਤ ਪੰਜਾਬੀ ਇੰਡਸਟਰੀ ਦੇ ਲਈ ਟ੍ਰੈਂਡਿੰਗ ਸਨਸਨੀ ਸੀ। ਸਿੱਧੂ ਮੂਸੇਵਾਲਾ ਨੂੰ ਕੈਨੇਡਾ ਅਤੇ ਅਮਰੀਕਾ ਵਿੱਚ ਰਹਿੰਦੇ ਭਾਰਤੀਆਂ ਵਿੱਚ ਬਹੁਤ ਸੁਣਿਆ ਜਾਂਦਾ ਹੈ। 29 ਮਈ 2022 ਨੂੰ ਗੋਲਡੀ ਬਰਾੜ ਗੈਂਗ ਨੇ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਸੀ। ਇਸ 29 ਸਾਲਾ ਗਾਇਕ ਦੇ ਕਤਲ ਨੇ ਚਾਰੇ ਪਾਸੇ ਸਨਸਨੀ ਫੈਲ ਦਿੱਤੀ ਸੀ। ਕਤਲ ਦੀ ਜਾਂਚ ਜਾਰੀ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਇਸ ਗਾਇਕ ਦੀ ਮੌਤ ਨੂੰ ਕਰੀਬ ਦੋ ਸਾਲ ਹੋ ਗਏ ਹਨ ਪਰ ਅੱਜ ਵੀ ਉਨ੍ਹਾਂ ਦਾ ਗੀਤ ਲੋਕਾਂ ਦੀ ਜ਼ੁਬਾਨ ‘ਤੇ ਹੈ।


Related Post