ਭਾਰੀ ਮੀਂਹ ਕਾਰਨ ਡਰੇਕ ਦੀ 100 ਮਿਲੀਅਨ ਡਾਲਰ ਦੀ ਕੀਮਤ ਵਾਲੇ ਘਰ 'ਚ ਆਇਆ ਹੜ੍ਹ, ਦੇਖੋ ਵੀਡੀਓ

ਮਸ਼ਹੂਰ ਰੈਪਰ ਡਰੇਕ ਇਸ ਸਮੇਂ ਕਾਫੀ ਮੁਸ਼ਕਲਾਂ ਵਿੱਚ ਫਸੇ ਹਨ। ਹਾਲ ਹੀ ਵਿੱਚ ਟੋਰਾਂਟੋ ਵਿਖੇ ਭਾਰੀ ਮੀਂਹ ਕਾਰਨ ਕਈ ਥਾਵਾਂ ਉੱਤੇ ਹੜ੍ਹ ਆਇਆ ਹੈ। ਡਰੇਕ ਨੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦਾ 100 ਮਿਲੀਅਨ ਡਾਲਰ ਦੀ ਕੀਮਤ ਵਾਲਾ ਘਰ ਵੀ ਹੜ੍ਹ ਤੋਂ ਪ੍ਰਭਾਵਤ ਹੈ।

By  Pushp Raj July 17th 2024 07:03 PM

Drake Mansion Flooded due Heavy Rain : ਮਸ਼ਹੂਰ ਰੈਪਰ ਡਰੇਕ ਇਸ ਸਮੇਂ ਕਾਫੀ ਮੁਸ਼ਕਲਾਂ ਵਿੱਚ ਫਸੇ ਹਨ। ਹਾਲ ਹੀ ਵਿੱਚ ਟੋਰਾਂਟੋ   ਵਿਖੇ ਭਾਰੀ ਮੀਂਹ ਕਾਰਨ ਕਈ ਥਾਵਾਂ ਉੱਤੇ ਹੜ੍ਹ ਆਇਆ ਹੈ। ਡਰੇਕ ਨੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦਾ 100 ਮਿਲੀਅਨ ਡਾਲਰ ਦੀ ਕੀਮਤ ਵਾਲਾ ਘਰ ਵੀ ਹੜ੍ਹ ਤੋਂ ਪ੍ਰਭਾਵਤ ਹੈ। 

ਦੱਸ ਦਈਏ ਕਿ ਡਰੇਕ ਅਕਸਰ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀਆਂ ਤਸਵੀਰਾਂ, ਵੀਡੀਓ ਤੇ ਪ੍ਰੋਫੈਸ਼ਨਲ ਪ੍ਰੋਜੈਕਟ ਦੇ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਡਰੇਕ ਨੇ ਇੱਕ ਵੀਡੀਓ ਸਾਂਝਾ ਕਰ ਕੇ ਭਾਰੀ ਮੀਂਹ ਕਾਰਨ ਆਏ ਹੜ੍ਹ ਦੀ ਤਬਾਹੀ ਬਾਰੇ ਜਾਣਕਾਰੀ ਸਾਂਝੀ ਕੀਤੀ।

Drake shares video of his house flooded by the severe rainfall in Toronto:

“This better be Espresso Martini” pic.twitter.com/Jc96Qi7FSH

— Pop Base (@PopBase) July 16, 2024

ਡਰੇਕ ਨੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਰੈਪਰ ਡਰੇਕ ਦੇ 100 ਮਿਲੀਅਨ ਡਾਲਰ ਦੀ ਕੀਮਤ ਵਾਲੇ ਪੂਰੇ ਘਰ ਵਿੱਚ ਪਾਣੀ ਭਰ ਗਿਆ ਹੈ। ਟੋਰਾਂਟੋ  ਦੇ ਵਿੱਚ ਭਾਰੀ ਮੀਂਹ ਤੇ ਤੇਜ਼ ਤੂਫਾਨ ਦੇ ਚੱਲਦੇ ਹਰ ਪਾਸੇ ਕਾਫੀ ਤਬਾਹੀ ਹੋਈ ਹੈ, ਜਿਸ ਦਾ ਮੰਜਰ ਇਸ ਵੀਡੀਓ ਦੇ ਵਿੱਚ ਵੇਖ ਸਕਦੇ ਹੋ। 

ਭਾਰੀ ਮੀਂਹ ਦੇ ਕਾਰਨ 100,000 ਤੋਂ ਵੱਧ ਕੈਨੇਡਾਈ ਨਾਗਰਿਕ ਬਿਨਾਂ ਬਿਜਲੀ ਦੇ ਰਹਿ ਰਹੇ ਹਨ, ਜਦੋਂ ਟੋਰਾਂਟੋ  ਵਿੱਚ ਚਾਰ ਇੰਚ ਬਾਰਿਸ਼ ਨੇ ਸ਼ਹਿਰ ਵਿੱਚ 1941 ਤੋਂ ਹੁਣ ਤੱਕ ਦਾ ਸਭ ਤੋਂ ਵੱਧ ਬਾਰਿਸ਼ ਰਿਕਾਰਡ ਕੀਤਾ ਹੈ। 

View this post on Instagram

A post shared by champagnepapi (@champagnepapi)


 ਹੋਰ ਪੜ੍ਹੋ : ਕਿਮ ਕਾਰਦਾਸ਼ੀਅਨ ਨੇ ਭੈਣ ਨਾਲ ਇਸਕੌਨ ਮੰਦਰ 'ਚ ਕੀਤੀ ਪੂਜਾ ਤੇ ਲੋੜਵੰਦ ਲੋਕਾਂ ਨੂੰ ਖਿਲਾਇਆ ਭੋਜਨ, ਤਸਵੀਰਾਂ ਹੋਈਆਂ ਵਾਇਰਲ 

ਦੱਸਣਯੋਗ ਹੈ ਕਿ ਡਰੇਕ ਪਿਛਲੇ ਤਕਰੀਬਨ 10 ਸਾਲਾਂ ਤੋਂ ਰੈਪ ਇੰਡਸਟਰੀ ਦੀ ਦੁਨੀਆ 'ਤੇ ਰਾਜ ਕਰ ਰਹੇ ਹਨ। ਭਾਰਤ ਵਿੱਚ ਵੀ ਉਨ੍ਹਾਂ ਦੀ ਵੱਡੀ ਫੈਨ ਫਾਲੋਇੰਗ ਹੈ। ਡਰੇਕ ਉਸ ਸਮੇਂ ਸੁਰਖੀਆਂ ਵਿੱਚ ਆਇਆ ਜਦੋਂ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਆਪਣੇ ਲਾਈਵ ਸ਼ੋਅ ਦੌਰਾਨ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦੇ ਇਸ ਅੰਦਾਜ਼ ਨੇ ਪੰਜਾਬੀਆਂ ਦਾ ਦਿਲ ਜਿੱਤ ਲਿਆ। ਹਾਲਾਂਕਿ ਇਸ ਦੌਰਾਨ ਡਰੇਕ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਟੀ-ਸ਼ਰਟ ਪਹਿਨੇ ਹੋਏ ਨਜ਼ਰ ਆਏ। ਜਿਸ ਦੇ ਕਈ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋਏ ਹਨ। 



Related Post