Kawar Chahal Death: ਗਾਇਕ ਕੰਵਰ ਚਾਹਲ ਦਾ ਹੋਇਆ ਦਿਹਾਂਤ, ਅੱਜ ਮਾਨਸਾ ਵਿਖੇ ਹੋਵੇਗਾ ਅੰਤਿਮ ਸੰਸਕਾਰ

ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੀ ਦੁਖਭਰੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪ੍ਰਸਿੱਧ ਪੰਜਾਬੀ ਗਾਇਕ ਕੰਵਰ ਚਾਹਲ ਦਾ ਦਿਹਾਂਤ ਹੋ ਗਿਆ ਹੈ। ਕੰਵਰ ਚਾਹਲ ਸੰਗੀਤ ਜਗਤ ਦਾ ਉੱਭਰਦਾ ਸਿਤਾਰਾ ਸੀ, ਜੋ ਹਮੇਸ਼ਾ ਲਈ ਡੁੱਬ ਗਿਆ ਹੈ।

By  Pushp Raj May 4th 2023 11:11 AM -- Updated: May 4th 2023 11:37 AM

kawar chahal death News: ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਮਸ਼ਹੂਰ ਪੰਜਾਬੀ ਗਾਇਕ ਕੰਵਰ ਚਾਹਲ ਦਾ ਦਿਹਾਂਤ ਹੋ ਗਿਆ ਹੈ। ਪੰਜਾਬੀ ਗਾਇਕ ਕੰਵਰ ਚਾਹਲ ਸੰਗੀਤ ਜਗਤ ਦਾ ਉੱਭਰਦਾ ਸਿਤਾਰਾ ਸੀ, ਜੋ ਹਮੇਸ਼ਾ ਲਈ ਡੁੱਬ ਗਿਆ ਹੈ। 

ਕੰਵਰ ਚਾਹਲ ਦਾ ਪੰਜਾਬੀ ਸੰਗੀਤ ਜਗਤ 'ਚ ਕਾਫ਼ੀ ਨਾਂਅ ਸੀ। ਉਨ੍ਹਾਂ ਵੱਲੋਂ 'ਮਾਝੇ ਦੀ ਜੱਟੀਏ', 'ਗੱਲ ਸੁਣ ਜਾ' ਤੇ 'ਇੱਕ ਵਾਰ' ਵਰਗੇ ਕਈ ਗੀਤ ਗਾਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਨਾਮੀ ਕਲਾਕਾਰਾਂ ਨਾਲ ਵੀ ਗੀਤ ਕੱਢੇ ਸਨ। ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਪੰਜਾਬੀ ਸੰਗੀਤ ਜਗਤ 'ਚ ਸੋਗ ਦੀ ਲਹਿਰ ਛਾਈ ਹੈ।


ਦੱਸਿਆ ਜਾ ਰਿਹਾ ਹੈ ਕਿ ਅੱਜ ਕੋਟੜਾ ਕਲਾਂ ਦੇ ਨੇੜੇ ਭੀਖੀ (ਮਾਨਸਾ) ਵਿਖੇ ਕੰਵਰ ਚਾਹਲ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਕੰਵਰ ਚਾਹਲ ਦੀ ਮੌਤ ਕਿਵੇਂ ਹੋਈ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

 ਹੋਰ ਪੜ੍ਹੋ: ਮਸ਼ਹੂਰ ਪੰਜਾਬੀ ਫ਼ਿਲਮ ਮੇਕਰ ਤੇ ਨਾਵਲਿਸਟ ਬੂਟਾ ਸਿੰਘ ਸ਼ਾਦ ਦਾ ਹੋਇਆ ਦਿਹਾਂਤ, ਪੰਜਾਬੀ ਫ਼ਿਲਮ ਇੰਡਸਟਰੀ 'ਚ ਛਾਈ ਸੋਗ ਲਹਿਰ

ਦੱਸਣਯੋਗ ਹੈ ਕਿ ਬੀਤੇ ਦਿਨੀਂ ਮਸ਼ਹੂਰ ਪੰਜਾਬੀ ਫ਼ਿਲਮ ਮੇਕਰ ਤੇ ਪ੍ਰਸਿੱਧ ਨਾਵਲਕਾਰ ਬੂਟਾ ਸਿੰਘ ਸ਼ਾਦ ਦੇ ਦਿਹਾਂਤ ਦੀ ਖ਼ਬਰ ਵੀ ਸਾਹਮਣੇ ਆਈ ਸੀ , ਇੰਡਸਟਰੀ ਦੇ ਲੋਕ ਅਜੇ  ਸ਼ਾਦ ਦੇ ਦਿਹਾਂਤ ਦੇ ਦੁੱਖ ਤੋਂ ਉਭਰੇ ਨਹੀਂ ਸਨ ਕਿ ਇੱਕ ਹੋਰ ਨੌਜਵਾਨ ਗਾਇਕ ਦੇ ਦਿਹਾਂਤ ਨੇ ਸਭ ਦੇ ਦਿਲਾਂ ਨੂੰ ਵਲੁੰਧਰ ਕੇ ਰੱਖ ਦਿੱਤਾ ਹੈ। ਫੈਨਜ਼ ਵੀ ਆਪਣੇ ਚਹੇਤੇ ਗਾਇਕ ਦੇ  ਦਿਹਾਂਤ ਦੀ ਖ਼ਬਰ ਸੁਣ ਕੇ ਹੈਰਾਨ ਹਨ। 

Related Post