ਪੰਜਾਬ ‘ਚ ਆਏ ਹੜ੍ਹ ਵਹਾਅ ਕੇ ਲੈ ਗਏ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ, ਭਾਵੁਕ ਹੋਏ ਲੋਕਾਂ ਨੇ ਬਿਆਨ ਕੀਤਾ ਦਰਦ

ਪੰਜਾਬ ‘ਚ ਆਏ ਹੜ੍ਹਾਂ ਨੇ ਲੋਕਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ ।ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਤਬਾਹ ਹੋ ਚੁੱਕੀ ਹੈ । ਹਜ਼ਾਰਾਂ ਏਕੜ ‘ਚ ਖੜੀਆਂ ਫਸਲਾਂ ਬੁਰੀ ਤਰ੍ਹਾਂ ਨਸ਼ਟ ਹੋ ਗਈਆਂ ਹਨ । ਵੱਡੀ ਗਿਣਤੀ ‘ਚ ਜਾਨ ਮਾਲ ਦਾ ਨੁਕਸਾਨ ਹੋਇਆ ਹੈ । ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਵਾਇਰਲ ਹੋ ਰਹੇ ਹਨ ।

By  Shaminder July 15th 2023 06:30 PM -- Updated: July 16th 2023 07:32 AM

ਪੰਜਾਬ ‘ਚ ਆਏ ਹੜ੍ਹਾਂ (Punjab Flood) ਨੇ ਲੋਕਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ ।ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਤਬਾਹ ਹੋ ਚੁੱਕੀ ਹੈ । ਹਜ਼ਾਰਾਂ ਏਕੜ ‘ਚ ਖੜੀਆਂ ਫਸਲਾਂ ਬੁਰੀ ਤਰ੍ਹਾਂ ਨਸ਼ਟ ਹੋ ਗਈਆਂ ਹਨ । ਵੱਡੀ ਗਿਣਤੀ ‘ਚ ਜਾਨ ਮਾਲ ਦਾ ਨੁਕਸਾਨ ਹੋਇਆ ਹੈ । ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਵਾਇਰਲ ਹੋ ਰਹੇ ਹਨ । ਜਿਨ੍ਹਾਂ ‘ਚ ਲੋਕ ਆਪਣੀ ਆਪ-ਬੀਤੀ ਸੁਣਾਉਂਦੇ ਹੋਏ ਭਾਵੁਕ ਹੋ ਰਹੇ ਹਨ ।


View this post on Instagram

A post shared by UNIQUE_TALKS03 (@unique_talks03)


ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਇੱਕ ਕਿਸਾਨ ਆਪਣੀ ਫ਼ਸਲ ਦੇ ਬਾਰੇ ਦੱਸਦਾ ਹੋਇਆ ਭਾਵੁਕ ਹੋ ਰਿਹਾ ਹੈ । ਵੀਡੀਓ ‘ਚ ਇਹ ਕਿਸਾਨ ਕਹਿ ਰਿਹਾ ਹੈ ਕਿ ਕਹਿੰਦੇ ਕਿ ਕਿਸਾਨਾਂ  ਕੋਲ ਬੜਾ ਕੁਝ ਹੈ, ਕੁਝ ਨਹੀਂ ਹੈ ਕਿਸਾਨਾਂ ਕੋਲ। ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਵੀ ਵਾਇਰਲ ਹੋ ਰਿਹਾ ਹੈ ।


View this post on Instagram

A post shared by Babbu Maan (@babbumaaninsta)


ਜਿਸ ‘ਚ ਇੱਕ ਮਹਿਲਾ ਰੋਂਦੀ ਹੋਈ ਦੱਸ ਰਹੀ ਹੈ ਕਿ ‘ਫਸਲ ਦੇ ਨਾਲ ਹੀ ਜੱਟ ਹੁੰਦਾ ਹੈ ਅਤੇ ਜੇ ਫਸਲ ਹੀ ਨਾ ਰਹੀ ਜੱਟ ਵੀ ਨਹੀਂ ਰਹਿੰਦਾ । ਬਰਸਾਤ ਦੇ ਕਾਰਨ ਪੰਜਾਬ ਦੇ ਕਈ ਸ਼ਹਿਰਾਂ ‘ਚ ਹੜ੍ਹ ਆ ਗਏ ਹਨ । ਜਿਸ ‘ਚ ਪਟਿਆਲਾ, ਮਾਨਸਾ, ਫਿਰੋਜ਼ਪੁਰ, ਚੰਡੀਗੜ੍ਹ, ਮੋਹਾਲੀ ਸਣੇ ਕਈ ਇਲਾਕੇ ਹੜ੍ਹਾਂ ਦੀ ਲਪੇਟ ‘ਚ ਹਨ । ਪਾਕਿਸਤਾਨ ਦੇ ਵੱਲੋਂ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ ਤਾਂ ਕਿ ਦਰਿਆਵਾਂ ਦਾ ਵਾਧੂ ਪਾਣੀ ਛੱਡਿਆ ਜਾ ਸਕੇ । 





ਹੋਰ ਪੜ੍ਹੋ 


Related Post