ਪਤੀ ਹਰਭਜਨ ਸਿੰਘ ਦੇ ਨਾਲ ਵੈਕੇਸ਼ਨ ‘ਤੇ ਗੀਤਾ ਬਸਰਾ, ਤਸਵੀਰਾਂ ਕੀਤੀਆਂ ਸਾਂਝੀਆਂ
ਨਵੇਂ ਸਾਲ ਦੀ ਆਮਦ ‘ਚ ਕੁਝ ਘੰਟੇ ਹੀ ਬਚੇ ਹਨ । ਪਰ ਇਸ ਤੋਂ ਪਹਿਲਾਂ ਸੈਲੀਬ੍ਰੇਟੀਜ਼ ਆਪੋ ਆਪਣੇ ਪਰਿਵਾਰਾਂ ਦੇ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਣ ਦੇ ਲਈ ਵਿਦੇਸ਼ ‘ਚ ਪਹੁੰਚ ਚੁੱਕੇ ਹਨ । ਹਰਭਜਨ ਸਿੰਘ (Harbhajan Singh)ਵੀ ਆਪਣੀ ਪਤਨੀ ਗੀਤਾ ਬਸਰਾ ਦੇ ਨਾਲ ਵਿਦੇਸ਼ ‘ਚ ਵੈਕੇਸ਼ਨ ਦੇ ਲਈ ਮੌਜੂਦ ਹਨ । ਜਿੱਥੇ ਉਹ ਪਤਨੀ ਦੇ ਨਾਲ ਸਮਾਂ ਬਿਤਾਉਂਦੇ ਦਿਖਾਈ ਦਿੱਤੇ । ਗੀਤਾ ਬਸਰਾ ਪਤੀ ਹਰਭਜਨ ਸਿੰਘ ਦੇ ਨਾਲ ਸਵੀਮਿੰਗ ਪੂਲ ‘ਚ ਮਸਤੀ ਕਰਦੀ ਹੋਈ ਦਿਖਾਈ ਦਿੱਤੀ ।
/ptc-punjabi/media/post_attachments/xjm2Kv5PTPSQZNwrLprj.jpg)
ਹੋਰ ਪੜ੍ਹੋ : ਹਰਭਜਨ ਮਾਨ ਦਾ ਅੱਜ ਹੈ ਜਨਮ ਦਿਨ, ਗਾਇਕ ਦੀ ਪਤਨੀ ਹਰਮਨ ਮਾਨ ਅਤੇ ਭਰਾ ਗੁਰਸੇਵਕ ਮਾਨ ਨੇ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ
ਜਦੋਂਕਿ ਇੱਕ ਹੋਰ ਵੀਡੀਓ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਜਿਸ ‘ਚ ਉਹ ਰਾਹਤ ਫਤਿਹ ਅਲੀ ਖ਼ਾਨ ਦੇ ਗੀਤਾਂ ਦਾ ਅਨੰਦ ਲੈਂਦੀ ਹੋਈ ਨਜ਼ਰ ਆ ਰਹੀ ਹੈ ।ਗੀਤਾ ਬਸਰਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਮਹਾਨ ਗਾਇਕ ਰਾਹਤ ਫਤਿਹ ਅਲੀ ਖ਼ਾਨ ਨੂੰ ਸੁਣ ਕੇ ਸਾਲ ਦਾ ਅਖੀਰਲਾ ਦਿਨ ਸੈਲੀਬ੍ਰੇਟ ਕੀਤਾ । ਤਿੰਨ ਘੰਟੇ ਤੱਕ ਚੱਲੇ ਇਸ ਸ਼ੋਅ ‘ਚ ਖੂਬ ਇਨਜੁਆਏ ਕੀਤਾ । ਇਸ ਦੇ ਨਾਲ ਹੀ ਗੀਤਾ ਬਸਰਾ ਨੇ ਗਾਇਕ ਸੁਖਸ਼ਿੰਦਰ ਸ਼ਿੰਦਾ ਦੀ ਵੀ ਤਾਰੀਫ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਮਿਲ ਕੇ ਬਹੁਤ ਖੁਸ਼ ਹੋਈ ।
View this post on Instagram
/ptc-punjabi/media/post_attachments/4f5c8a6f4c2fd4eb2474135985ede90d6a9f268e14d49cb897b7920e76801e7d.webp)
ਗੀਤਾ ਬਸਰਾ ਦੀ ਨਿੱਜੀ ਜ਼ਿੰਦਗੀ
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਗੀਤਾ ਬਸਰਾ ਅਤੇ ਹਰਭਜਨ ਸਿੰਘ ਦੇ ਦੋ ਬੱਚੇ ਹਨ । ਇੱਕ ਧੀ ਅਤੇ ਇੱਕ ਪੁੱਤਰ । ਪੁੱਤਰ ਦਾ ਜਨਮ ਕੁਝ ਸਮਾਂ ਪਹਿਲਾਂ ਹੀ ਹੋਇਆ ਹੈ । ਗੀਤਾ ਬਸਰਾ ਕਈ ਟੀਵੀ ਸ਼ੋਅਸ ਦਾ ਹਿੱਸਾ ਰਹਿ ਚੁੱਕੀ ਹੈ ।ਪਰ ਹਰਭਜਨ ਸਿੰਘ ਦੇ ਨਾਲ ਵਿਆਹ ਤੋਂ ਬਾਅਦ ਅਦਾਕਾਰਾ ਨੇ ਮਨੋਰੰਜਨ ਜਗਤ ਤੋਂ ਦੂਰੀ ਬਣਾ ਲਈ ਸੀ । ਜਿਸ ਤੋਂ ਬਾਅਦ ਅਦਾਕਾਰਾ ਆਪਣੇ ਘਰ ਪਰਿਵਾਰ ‘ਚ ਰੁੱਝ ਗਈ ਸੀ ।ਪਰ ਹੁਣ ਉਹ ਆਪਣੀ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਮਨੋਰੰਜਨ ਜਗਤ ‘ਚ ਵੀ ਜਲਦ ਹੀ ਵਾਪਸੀ ਕਰਨ ਜਾ ਰਹੀ ਹੈ।
View this post on Instagram