ਗਿੱਪੀ ਗਰੇਵਾਲ ਸੰਜੇ ਦੱਤ ਦੇ ਨਾਲ ਲੈ ਕੇ ਆ ਰਹੇ ਨੇ ਫ਼ਿਲਮ, ਸੰਜੇ ਦੱਤ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਕਿਹਾ ‘ਤੁਹਾਡੇ ਨਾਲ ਕੰਮ ਕਰਕੇ ਖੁਸ਼ੀ ਹੋਵੇਗੀ’

ਗਿੱਪੀ ਗਰੇਵਾਲ ਹੁਣ ਸੰਜੇ ਦੱਤ ਦੇ ਨਾਲ ਫ਼ਿਲਮ ‘ਸ਼ੇਰਾਂ ਦੀ ਕੌਮ ਪੰਜਾਬੀ’ ਲੈ ਕੇ ਆ ਰਹੇ ਹਨ ।ਗਿੱਪੀ ਗਰੇਵਾਲ ਨੇ ਸੰਜੇ ਦੱਤ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਇਸ ਫ਼ਿਲਮ ਦਾ ਐਲਾਨ ਕੀਤਾ ਹੈ ।

By  Shaminder July 31st 2023 05:48 PM -- Updated: July 31st 2023 05:50 PM

ਗਿੱਪੀ ਗਰੇਵਾਲ (Gippy Grewal)ਹੁਣ ਸੰਜੇ ਦੱਤ (Sanjay Dutt) ਦੇ ਨਾਲ ਫ਼ਿਲਮ ‘ਸ਼ੇਰਾਂ ਦੀ ਕੌਮ ਪੰਜਾਬੀ’ ਲੈ ਕੇ ਆ ਰਹੇ ਹਨ ।ਗਿੱਪੀ ਗਰੇਵਾਲ ਨੇ ਸੰਜੇ ਦੱਤ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਇਸ ਫ਼ਿਲਮ ਦਾ ਐਲਾਨ ਕੀਤਾ ਹੈ । ਗਿੱਪੀ ਨੇ ਸੰਜੇ ਦੱਤ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ‘ਪੰਜਾਬ ‘ਚ ਸੁਆਗਤ ਸੰਜੇ ਦੱਤ ਭਾਜੀ ।


ਹੋਰ ਪੜ੍ਹੋ : ਪੰਜਾਬ ‘ਚ ਜਨਮੇ ਮੁਹੰਮਦ ਰਫੀ ਦੀ ਅੱਜ ਹੈ ਬਰਸੀ, ਇੱਕ ਫਕੀਰ ਨੂੰ ਗਾਉਂਦਾ ਵੇਖ ਜਾਗਿਆ ਸੀ ਗਾਉਣ ਦਾ ਸ਼ੌਂਕ

ਤੁਹਾਡੇ ਨਾਲ ਕੰਮ ਕਰਕੇ ਖੁਸ਼ੀ ਹੋਵੇਗੀ ,’ਸ਼ੇਰਾਂ ਦੀ ਕੌਮ ਪੰਜਾਬੀ’ ।ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਿਲਮ ਦੇ ਨਾਮ ਦਾ ਖੁਲਾਸਾ ਵੀ ਕੀਤਾ ਹੈ । 


ਗਿੱਪੀ ਗਰੇਵਾਲ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਹਾਲ ਹੀ ‘ਚ ਆਈ ‘ਕੈਰੀ ਆਨ ਜੱਟਾ-3’ ਫ਼ਿਲਮ ਵੀ ਸ਼ਾਮਿਲ ਹੈ । ਇਸ ਫ਼ਿਲਮ ਨੇ ਕਰੋੜਾਂ ਦਾ ਬਿਜਨੇਸ ਕੀਤਾ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ‘ਅਰਦਾਸ’, ‘ਅਰਦਾਸ ਕਰਾਂ’, ‘ਮਾਂ’ ਸਣੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਲਦ ਹੀ ਉਹ ਆਪਣੇ ਬੇਟੇ ਦੇ ਨਾਲ ਇੱਕ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ । ਜਿਸ ‘ਚ ਉਨ੍ਹਾਂ ਦੇ ਨਾਲ ਹਿਨਾ ਖ਼ਾਨ ਵੀ ਨਜ਼ਰ ਆਉਣਗੇ । 


ਗਿੱਪੀ ਗਰੇਵਾਲ ਨੇ ਬਤੌਰ ਗਾਇਕ ਕੀਤੀ ਸੀ ਕਰੀਅਰ ਦੀ ਸ਼ੁਰੂਆਤ 

ਗਿੱਪੀ ਗਰੇਵਾਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਿਆ । 

View this post on Instagram

A post shared by 𝗚𝗶𝗽𝗽𝘆 𝗚𝗿𝗲𝘄𝗮𝗹 (@gippygrewal)




Related Post