ਗਿੱਪੀ ਗਰੇਵਾਲ ਨੇ ਹਨੀ ਸਿੰਘ ਨਾਲ ਹੋਏ ਵਿਵਾਦ ਦੀ ਦੱਸੀ ਸੱਚਾਈ, ਵੀਡੀਓ ਸਾਂਝੀ ਕਰ ਫੈਨਜ਼ ਨੂੰ ਕੀਤੀ ਇਹ ਅਪੀਲ

ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਨੂੰ ਲੈ ਕੇ ਚਰਚਾ ਵਿੱਚ ਹਨ। ਗਿੱਪੀ ਗਰੇਵਾਲ ਨੇ ਆਪਣੇ ਇੱਕ ਇੰਟਰਵਿਊ ਦੇ ਦੌਰਾਨ ਹਨੀ ਸਿੰਘ ਦੇ ਮਸ਼ਹੂਰ ਗੀਤ ਅੰਗਰੇਜ਼ੀ ਬੀਟ ਨੂੰ ਲੈ ਕੇ ਗੱਲਬਾਤ ਕੀਤੀ ਜਿਸ ਤੋਂ ਬਾਅਦ ਵਿਵਾਦ ਛਿੜ ਗਿਆ ਤੇ ਹੁਣ ਗਾਇਕ ਨੇ ਇਸ ਸਬੰਧੀ ਵੀਡੀਓ ਸਾਂਝੀ ਕਰ ਸਫਾਈ ਦਿੱਤੀ ਹੈ।

By  Pushp Raj May 4th 2024 01:13 PM

Gippy Grewal on yo yo honey Singh song angreji beat: ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਨੂੰ ਲੈ ਕੇ ਚਰਚਾ ਵਿੱਚ ਹਨ। ਗਿੱਪੀ ਗਰੇਵਾਲ ਨੇ ਆਪਣੇ ਇੱਕ ਇੰਟਰਵਿਊ ਦੇ ਦੌਰਾਨ ਹਨੀ ਸਿੰਘ ਦੇ ਮਸ਼ਹੂਰ ਗੀਤ ਅੰਗਰੇਜ਼ੀ ਬੀਟ ਨੂੰ ਲੈ ਕੇ ਗੱਲਬਾਤ ਕੀਤੀ ਜਿਸ ਤੋਂ ਬਾਅਦ ਵਿਵਾਦ ਛਿੜ ਗਿਆ ਤੇ ਹੁਣ ਗਾਇਕ ਨੇ ਇਸ ਸਬੰਧੀ ਵੀਡੀਓ ਸਾਂਝੀ ਕਰ ਸਫਾਈ ਦਿੱਤੀ ਹੈ।  

ਹਾਲ ਹੀ ਵਿੱਚ ਗਿੱਪੀ ਗਰੇਵਾਲ ਆਪਣੀ ਫਿਲਮ ਦੀ ਪ੍ਰੋਮਸ਼ਨ ਕਰਨ ਲਈ ਇੱਕ ਪੋਸਟਕਾਡ ਵਿੱਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਹਨੀ ਸਿੰਘ ਦੇ ਇੱਕ ਗੀਤ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। 


ਇਸ ਦੌਰਾਨ ਗਿੱਪੀ ਗਰੇਵਾਲ ਨੇ ਹੋਸਟ ਨਾਲ ਗੀਤ ਅੰਗਰੇਜ਼ੀ ਬੀਟ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਗੀਤ ਅੰਗਰੇਜ਼ੀ ਬੀਟ ਆਇਆ ਤਾਂ ਲੋਕ ਕਹਿੰਦੇ ਸਨ ਤਾਂ ਉਹ ਹਨੀ ਸਿੰਘ ਦਾ ਗੀਤ ਹੈ। ਜੇਕਰ ਅੱਜ ਦਿਲਜੀਤ ਨੇ ਫਿਲਮ ਵਿੱਚ ਚਮਕੀਲਾ ਦੇ ਗੀਤ ਗਾਏ ਤਾਂ ਉਨ੍ਹਾਂ ਨੇ ਕ੍ਰੈਡਿਟ ਵੀ ਉਸ ਨੇ ਚਮਕੀਲਾ ਨੂੰ ਦਿੱਤੀ ਹੈ। 

ਗਿੱਪੀ ਗਰੇਵਾਲ ਕਹਿੰਦੇ ਹਨ ਕਿ ਮਾਨ ਲਵੋ ਕੋਈ ਵਿਅਕਤੀ ਇੱਕ ਗੀਤ ਲਗਾ ਕੇ ਕਈ ਥਾਵਾਂ ਉੱਤੇ ਪਰਫਾਰਮ ਕਰਦਾ ਹੈ ਤਾਂ ਉਸ ਵਿੱਚ ਬਾਲੀਵੁੱਡ ਦਾ ਦੋਸ਼ ਨਹੀਂ ਹੈ ਦਰਅਸਲ ਪਰਫਾਰਮ ਕਰਨ ਵਾਲੇ ਹੀ ਮੁਹਰੀ ਹੁੰਦਾ ਹੈ ਤੇ ਲੋਕ ਉਨ੍ਹਾਂ ਹੀ ਜਾਣਦੇ ਹਨ ਪਰ ਉਹ ਪੂਰੀ ਜਾਣਕਾਰੀ ਨਹੀਂ ਰੱਖਦੇ।  ਜੇਕਰ ਹਨੀ ਸਿੰਘ ਨੇ ਉਸ ਗੀਤ ਵਿੱਚ 6 ਲਾਈਨਾਂ ਗਾਇਆਂ ਹਨ ਤਾਂ ਮੈਂ ਉਸ ਗੀਤ ਦੇ ਵਿੱਚ 30 ਲਾਈਨਾਂ ਗਾਇਆਂ ਹਨ।  

ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਗਾਇਕ ਹਨੀ ਸਿੰਘ ਦੇ ਫੈਨਜ਼ ਗਿੱਪੀ ਗਰੇਵਾਲ ਦੇ ਖਿਲਾਫ ਹੋ ਗਏ। ਇਸ ਮਗਰੋਂ ਹੁਣ ਗਿੱਪੀ ਗਰੇਵਾਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ ਤੇ ਇਸ ਵਿੱਚ ਵਿਵਾਦ ਨੂੰ ਲੈ ਕੇ ਆਪਣੀ ਸਫਾਈ ਪੇਸ਼ ਕੀਤੀ ਹੈ। 

ਗਿੱਪੀ ਗਰੇਵਾਲ ਨੇ ਕਿਹਾ ਕਿ ਮੈਂ ਹਮੇਸ਼ਾ ਹੀ ਕਿਹਾ ਕਿ ਇੰਝ ਕਿਸੇ ਵੀ ਤਰ੍ਹਾਂ ਦੀ ਵੀਡੀਓ ਉੱਤੇ ਵਿਸ਼ਵਾਸ ਨਾਂ ਕਰਿਆ ਕਰੋਂ। ਉਹ ਵੀਡੀਓ ਕਿਸੇ ਸੋਸ਼ਲ ਮੀਡੀਆ ਯੂਜ਼ਰ ਵੱਲੋਂ ਅਧੂਰੀ ਕੱਟ ਕੇ ਹੀ ਸ਼ੇਅਰ ਕੀਤੀ ਹੈ। ਜਦੋਂ ਕਿ ਮੇਰੀ ਗੱਲ ਦਾ ਮਤਲਬ ਕੁਝ ਹੋਰ ਸੀ। 

ਗਿੱਪੀ ਗਰੇਵਾਲ ਅੱਗੇ ਕਹਿੰਦੇ ਨੇ ਕਿ ਮੈਂ ਹਮੇਸ਼ਾ ਹੀ ਕਿਹਾ ਹੈ ਕਿ ਮੇਰੀ ਹਨੀ ਮੈਨੂੰ ਹਨੀਂ ਸਿੰਘ ਤੋਂ ਕੋਈ ਪ੍ਰੋਬਲਮ ਨਹੀਂ ਹੈ। ਹਨੀ ਮੇਰਾ ਭਰਾ ਹੈ ਤੇ ਉਸ ਨੇ ਹਮੇਸ਼ਾ ਹੀ ਮੈਨੂੰ ਇਸ ਗੀਤ ਦੇ ਲਈ ਕ੍ਰੈਡਿਟ ਦਿੱਤਾ ਹੈ।ਇਸ ਦੇ ਨਾਲ ਹੀ ਗਿੱਪੀ ਨੇ ਦੱਸਿਆ ਕਿ ਜਦੋਂ ਕੋਈ ਡਿਟੇਲ ਨਾਲ ਇਸ ਗੀਤ ਬਾਰੇ ਜਾਣ ਸਕੇਗਾ ਇਹ ਸਾਡਾ ਦੋਹਾਂ ਦਾ ਬਹੁਤ ਹੀ ਸੋਹਣਾ ਗੀਤ ਹੈ। ਮੈਂ ਮਹਿਜ਼ ਬਾਲੀਵੁੱਡ ਬਾਰੇ ਗੱਲਬਾਤ ਕਰ ਰਿਹਾ ਸੀ ਕਿ ਕਈ ਬਾਲੀਵੁੱਡ ਆਰਟਿਸਟ ਪੰਜਾਬੀ ਗੀਤਾਂ ਉੱਤੇ ਪਰਫਾਰਮ ਕਰਦੇ ਨੇ ਪਰ ਉਹ ਅਸਲ ਕਲਾਕਾਰ ਨੂੰ ਕ੍ਰੈਡਿਟ ਨਹੀਂ ਦਿੰਦੇ, ਕਿਰਪਾ ਕਰਕੇ ਕਿਸੇ ਵੀ ਗੱਲ ਦੀ ਅਧੂਰੀ ਵੀਡੀਓ ਨੂੰ ਅਪਲੋਡ ਨਾਂ ਕਰਿਆ ਕਰੋ ਤੇ ਕਲਾਕਾਰ ਭਰਾਵਾਂ ਵਿਚਾਲੇ ਆਪਸੀ ਵੈਰ ਨਾਂ ਪਵਾਓ।

View this post on Instagram

A post shared by Film Companion (@filmcompanion)


ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਹਨੀ ਸਿੰਘ ਦੇ ਮਸ਼ਹੂਰ ਗੀਤ 'ਅੰਗਰੇਜ਼ੀ ਬੀਟ' ਬਾਰੇ ਕੀਤਾ ਵੱਡਾ ਖੁਲਾਸਾ, ਜਾਣੋ ਕੀ ਕਿਹਾ

ਵੱਡੀ ਗਿਣਤੀ ਵਿੱਚ ਲੋਕ ਗਿੱਪੀ ਗਰੇਵਾਲ ਦਾ ਸਮਰਥਨ ਕਰ ਰਹੇ ਹਨ। ਕਈ ਫੈਨਜ਼ ਨੇ ਗਿੱਪੀ ਗਰੇਵਾਲ ਨੂੰ ਸਲਾਹ ਦਿੰਦੇ ਨਜ਼ਰ ਆਏ ਕਿ ਉਹ ਜਲਦ ਹੀ ਹਨੀ ਸਿੰਘ ਨਾਲ ਅੰਗਰੇਜ਼ੀ ਬੀਟ ਗੀਤ ਦਾ ਦੂਜਾ ਪਾਰਟ ਰਿਲੀਜ਼ ਕਰਨ। ਦੱਸ ਦਈਏ ਕਿ ਗਿੱਪੀ ਗਰੇਵਾਲ ਦੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' 10 ਮਈ ਨੂੰ ਰਿਲੀਜ਼ ਹੋਣ ਵਾਲੀ ਹੈ ਤੇ ਇਸ ਵਿੱਚ ਗਿੱਪੀ ਗਰੇਵਾਲ ਆਪਣੇ ਬੇਟੇ ਸ਼ਿੰਦਾ ਗਰੇਵਾਲ ਨਾਲ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਫੈਨਜ਼ ਪਿਉ-ਪੁੱਤ ਇਸ ਖੂਬਸੂਰਤ ਜੋੜੀ ਨੂੰ ਇੱਕਠੇ ਸਕ੍ਰੀਨ  ਉੱਤੇ ਦੇਖਣ ਲਈ ਕਾਫੀ ਉਤਸ਼ਾਹਿਤ ਹਨ। 


Related Post