Gurbaaz Grewal: ਮੰਮੀ ਪਾਪਾ ਨਾਲ ਮਸਤੀ ਕਰਦਾ ਨਜ਼ਰ ਆਇਆ ਗੁਰਬਾਜ਼ ਗਰੇਵਾਲ, ਗੁਰਬਾਜ਼ ਦੀ ਕਿਊਟਨੈਸ ਨੇ ਜਿੱਤਿਆ ਫੈਨਜ਼ ਦਾ ਦਿਲ
ਗਿੱਪੀ ਗਰੇਵਾਲ ਵੱਲੋਂ ਛੋਟੇ ਪੁੱਤਰ ਗੁਰਬਾਜ਼ ਗਰੇਵਾਲ ਦੀ ਇੱਕ ਵੀਡੀਓ ਸਾਂਝੀ ਕੀਤੀ ਗਈ ਸੀ। ਗੁਰਬਾਜ਼ ਗਰੇਵਾਲ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਗੁਰਬਾਜ਼ ਗਰੇਵਾਲ ਨੂੰ ਪਿਤਾ ਗਿੱਪੀ ਗਰੇਵਾਲ ਤੇ ਮਾਂ ਰਵਨੀਤ ਗਰੇਵਾਲ ਨਾਲ ਮਸਤੀ ਕਰਦੇ ਤੇ ਖੇਡਦੇ ਹੋਏ ਵੇਖ ਸਕਦੇ ਹੋ।
Gurbaaz Grewal new video: ਮਸ਼ਹੂਰ ਪੰਜਾਬੀ ਗਾਇਕ ਗਿੱਪੀ ਗਰੇਵਾਲ ਖ਼ੁਦ ਜਿੰਨੇ ਮਸ਼ਹੂਰ ਹਨ, ਉਨ੍ਹੇ ਹੀ ਮਸ਼ਹੂਰ ਉਨ੍ਹਾਂ ਦੇ ਤਿੰਨੇ ਬੇਟੇ ਵੀ ਮਸ਼ਹੂਰ ਹਨ। ਗਿੱਪੀ ਗਰੇਵਾਲ ਇੱਕ ਪਰਫੈਕਟ ਅਦਾਕਾਰ ਹੋਣ ਦੇ ਨਾਲ-ਨਾਲ ਇੱਕ ਪਰਫੈਕਟ ਪਿਤਾ ਵੀ ਹਨ, ਜੋ ਕਿ ਉਨ੍ਹਾਂ ਵੱਲੋਂ ਪਰਿਵਾਰ ਤੇ ਬੱਚਿਆਂ ਨਾਲ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਤੇ ਵੀਡੀਓਜ਼ ਸਾਬਿਤ ਕਰਦਿਆਂ ਹਨ।

ਦੱਸ ਦਈਏ ਗਿੱਪੀ ਗਰੇਵਾਲ ਇੱਕ ਅਜਿਹੇ ਕਲਾਕਾਰ ਹਨ ਜੋ ਕਿ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ । ਗਿੱਪੀ ਗਰੇਵਾਲ ਅਕਸਰ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਦੇ ਅਪਡੇਟਸ ਸੋਸ਼ਲ ਮੀਡੀਆ 'ਤੇ ਸਾਂਝੇ ਕਰਦੇ ਰਹਿੰਦੇ ਹਨ।
ਹਾਲ ਹੀ ਵਿੱਚ ਗਿੱਪੀ ਗਰੇਵਾਲ ਵੱਲੋਂ ਛੋਟੇ ਪੁੱਤਰ ਗੁਰਬਾਜ਼ ਗਰੇਵਾਲ ਦੀ ਇੱਕ ਵੀਡੀਓ ਸਾਂਝੀ ਕੀਤੀ ਗਈ ਸੀ। ਗੁਰਬਾਜ਼ ਗਰੇਵਾਲ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਗੁਰਬਾਜ਼ ਗਰੇਵਾਲ ਨੂੰ ਪਿਤਾ ਗਿੱਪੀ ਗਰੇਵਾਲ ਤੇ ਮਾਂ ਰਵਨੀਤ ਗਰੇਵਾਲ ਨਾਲ ਮਸਤੀ ਕਰਦੇ ਤੇ ਖੇਡਦੇ ਹੋਏ ਵੇਖ ਸਕਦੇ ਹੋ।
ਫੈਨਜ਼ ਨੂੰ ਗੁਰਬਾਜ਼ ਗਰੇਵਾਲ ਦੀ ਇਹ ਵੀਡੀਓ ਬੇਹੱਦ ਪਸੰਦ ਆ ਰਹੀ ਹੈ। ਇਸ ਵੀਡੀਓ ਦੇ ਵਿੱਚ ਗੁਰਬਾਜ਼ ਦੀ ਕਿਊਟਨੈਸ ਵੇਖ ਕੇ ਫੈਨਜ਼ ਉਸ ਦੇ ਦੀਵਾਨੇ ਹੋ ਗਏ ਹਨ। ਗਿੱਪੀ ਗਰੇਵਾਲ ਅਕਸਰ ਹੀ ਆਪਣੇ ਤਿੰਨਾਂ ਬੇਟਿਆਂ ਦੇ ਨਾਲ ਮਸਤੀ ਕਰਦੇ ਤੇ ਰੀਲਸ ਬਣਾਉਂਦੇ ਹੋਏ ਨਜ਼ਰ ਆਉਂਦੇ ਹਨ।

ਗਿੱਪੀ ਗਰੇਵਾਲ ਦੇ ਵਰਕ ਫਰੰਟ ਬਾਰੇ ਗੱਲ ਕਰੀਏ ਤਾਂ ਉਹ ਜਲਦ ਹੀ ਆਪਣੀ ਨਵੀਂ ਫ਼ਿਲਮ ਕੈਰੀ ਆਨ ਜੱਟਾ-3 ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ ਵਿੱਚ ਪਹਿਲੀ ਵਾਰ ਸ਼ਿੰਦਾ ਗਰੇਵਾਲ ਪਿਤਾ ਗਿੱਪੀ ਗਰੇਵਾਲ ਨਾਲ ਸਕ੍ਰੀਨ ਸ਼ੇਅਰ ਕਰਦੇ ਵਿਖਾਈ ਦੇਣਗੇ।