Gurcharan Pohli Birthday : ਕੀ ਤੁਸੀਂ ਵੀ ਜਾਣਦੇ ਹੋ ਗੁਰਚਰਨ ਸਿੰਘ ਪੋਹਲੀ ਨੂੰ, ਜਿਸ ਨੇ ਆਪਣੇ ਜ਼ਮਾਨੇ 'ਚ ਹਿੱਟ ਗੀਤਾਂ ਦੇ ਨਾਲ ਖਲਨਾਇਕੀ ਬਣ ਹਾਸਿਲ ਕੀਤੀ ਸੀ ਕਾਮਯਾਬੀ

ਗੁਰਚਰਨ ਪੋਹਲੀ ਪੰਜਾਬ ਦਾ ਇਕ ਅਜਿਹਾ ਕਲਾਕਾਰ ਹੈ, ਜਿਸ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਪੰਜਾਬੀ ਇੰਡਸਟਰੀ ਦੇ ਕੱਦ ਨੂੰ ਹੋਰ ਉੱਚਾ ਕਰ ਦਿੱਤਾ। ਗੁਰਚਰਨ ਪੋਹਲੀ ਨੂੰ ਪੰਜਾਬ ਦੇ ਪਹਿਲੇ ਮਲਟੀਟੈਲੇਂਟਿਡ ਕਲਾਕਾਰ ਵਜੋਂ ਵੀ ਜਾਣਿਆ ਜਾਂਦਾ ਹੈ। ਪੋਹਲੀ ਦਾ ਗੀਤ 'ਕੁੱਲ੍ਹੀ ਯਾਰ ਦੀ' ਬੇਹੱਦ ਮਸ਼ਹੂਰ ਹੋਇਆ ਸੀ।

By  Pushp Raj June 24th 2023 07:00 AM -- Updated: June 23rd 2023 05:08 PM

Gurcharan Pohli Birthday : ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਦੋਗਾਣਾ ਗਾਇਕੀ ਵਿੱਚ ਪੋਹਲੀ-ਪੰਮੀ ਉਹ ਮਕਬੂਲ ਜੋੜੀ ਸੀ ਜਿਸ ਦੇ ਅਖਾੜੇ ਸੁਣਨ ਲਈ ਲੋਕਾਂ ਦੀ ਭੀੜ ਮੱਲੋ ਮਲੀ ਇਕੱਠੀ ਹੋ ਜਾਂਦੀ ਸੀ । ਪੋਹਲੀ ਦਾ ਅਸਲ ਨਾਂ ਗੁਰਚਰਨ ਸਿੰਘ ਪੋਹਲੀ ਹੈ । ਪੰਮੀ ਦਾ ਨਾਂ ਪ੍ਰੋਮਿਲਾ ਪੰਮੀ ਹੈ । ਗਾਇਕੀ ਦੇ ਖੇਤਰ ਵਿੱਚ ਮਕਬੂਲ ਹੋਈ ਇਹ ਜੋੜੀ ਅਸਲ ਜ਼ਿੰਦਗੀ ਵੀ ਜੋੜੀ ਰਹੀ ਹੈ। 


ਗੁਰਚਰਨ ਪੋਹਲੀ ਰਚਰਨ ਪੋਹਲੀ ਪੰਜਾਬ ਦਾ ਇਕ ਅਜਿਹਾ ਕਲਾਕਾਰ ਹੈ, ਜਿਸ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਪੰਜਾਬੀ ਇੰਡਸਟਰੀ ਦੇ ਕੱਦ ਨੂੰ ਹੋਰ ਉੱਚਾ ਕਰ ਦਿੱਤਾ। ਗੁਰਚਰਨ ਪੋਹਲੀ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 24  ਜੂਨ, 1942ਨੂੰ ਮਿੰਟਗੁਮਰੀ ਪਾਕਿਸਤਾਨ ਪਿਤਾ ਬੂੜ ਸਿੰਘ ਦੇ ਘਰ ਹੋਇਆ। ਵੰਡ ਕਾਰਨ ਉਸ ਦਾ ਪਰਿਵਾਰ ਪਾਕਿਸਤਾਨ ਛੱਡ ਕੇ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ’ਚ ਤਲਵੰਡੀ ਭਾਈ ਨੇੜੇ ਪਿੰਡ ਕੋਟ ਕਰੋੜ ਕਲਾਂ ਆ ਕੇ ਵਸ ਗਿਆ।  947 ਦੀ ਵੰਡ ਤੋਂ ਬਾਅਦ ਪੋਹਲੀ ਪਰਿਵਾਰ ਸਣੇ ਭਾਰਤ ਆ ਗਏ 

ਸਕੂਲ ਸਮੇਂ ਤੋਂ ਹੀ ਉਸ ਨੂੰ ਗੀਤ ਗਾਉਣ, ਭੰਗੜੇ ਤੇ ਅਦਾਕਾਰੀ ਕਰਨ ਦਾ ਕਾਫ਼ੀ ਸ਼ੌਕ ਸੀ। ਉਹ 1960 ਤੋਂ ਲੈ ਕੇ 1980 ਦੇ ਦਹਾਕੇ ਦੇ ਅਖੀਰ ਤੱਕ ਪੰਜਾਬੀ ਫਿਲਮਾਂ ’ਚ ਬਹੁਤ ਸਰਗਰਮ ਸੀ। ਉਸ ਦਾ ਵਿਆਹ ਗਾਇਕਾ ਪ੍ਰੇਮਿਲਾ ਪੰਮੀ ਨਾਲ ਹੋਇਆ। ਉਸ ਨੇ ਜਿੱਥੇ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨ ਮੋਹਿਆ, ਉੱਥੇ ਹੀ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਉਸ ਨੇ ਅੱਜ ਵੀ ਲੋਕਾਂ ਦੇ ਦਿਲਾਂ ’ਚ ਆਪਣੀ ਅਨੋਖੀ ਥਾਂ ਬਣਾਈ ਹੋਈ ਹੈ।

ਪ੍ਰੇਮਿਲਾ ਪੰਮੀ ਨਾਲ ਗਾਏ ਕਈ ਸੁਪਰਹਿੱਟ ਗੀਤ

ਇਸ ਜੋੜੀ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ 'ਆਥਣ ਉੱਗਣ ਕਰੇਂ ਕਚੀਰਾ, ਲੜਦਾ ਉਠਦਾ ਬਹਿੰਦਾ , ਵੇ ਮੈਂ ਨਹੀਂ ਤੇਰੇ ਘਰ ਵੱਸਣਾ, ਵੇ ਤੂੰ ਨਿੱਤ ਦਾ ਸ਼ਰਾਬੀ ਰਹਿੰਦਾ।ਗੁਰਚਰਨ ਸਿੰਘ ਪੋਹਲੀ ਦਾ ਭਾਵੇਂ ਮਿਊਜ਼ਿਕ ਇੰਡਸਟਰੀ ਵਿੱਚ ਚੰਗਾਂ ਨਾ ਬਣ ਗਿਆ ਸੀ ਪਰ ਉਹ ਅਦਾਕਾਰੀ ਵਿੱਚ ਆਪਣੀ ਕਿਸਮਤ ਅਜਮਾਉਣਾ ਚਾਹੁੰਦਾ ਸੀ ਇਸ ਲਈ ਉਹ ਲੁਧਿਆਣਾ ਛੱਡ ਕੇ ਬੰਬਈ ਜਾ ਪਹੁੰਚਿਆ। ਬਾਲੀਵੁੱਡ ਵਿੱਚ ਗੁਰਚਰਨ ਸਿੰਘ ਪੋਹਲੀ ਨੇ  ਸੱਤ ਅੱਠ ਸਾਲ ਕੰਮ ਕੀਤਾ ।

ਗੁਰਚਰਨ ਸਿੰਘ ਪੋਹਲੀ  ਫਿਲਮੀ ਸਫ਼ਰ

ਗੁਰਚਰਨ ਪੋਹਲੀ ਦੇ ਫਿਲਮੀ ਸਫ਼ਰ ਦੀ ਸ਼ੁਰੂਆਤ 1969 ’ਚ ਬੂਟਾ ਸਿੰਘ ਸ਼ਾਦ ਦੀ ਫ਼ਿਲਮ ‘ਕੁੱਲੀ ਯਾਰ ਦੀ’ ਤੋਂ ਪਿੱਠਵਰਤੀ ਗਾਇਕ ਵਜੋਂ ਹੋਈ। ਉਸ ਨੂੰ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦਾ ਵੀ ਬਹੁਤ ਸ਼ੌਕ ਸੀ, ਇਸ ਲਈ ਉਹ ਆਪਣੀ ਕਿਸਮਤ ਅਜ਼ਮਾਉਣ ਲਈ ਬੰਬਈ ਚਲਿਆ ਗਿਆ। 

ਇਸ ਦੌਰਾਨ ਉਸ ਨੇ 1994 ’ਚ ਆਪਣੀ ਪਹਿਲੀ ਬਾਲੀਵੁੱਡ ਫ਼ਿਲਮ ‘ਕੋਰਾ ਬਦਨ’ ’ਚ ਅਦਾਕਾਰੀ ਕੀਤੀ। ਇਸ ਤੋਂ ਬਾਅਦ ਉਸ ਨੇ ਹੋਰ ਕਈ ਬਾਲੀਵੁੱਡ ਫਿਲਮਾਂ ਜਿਵੇਂ ‘ਚੱਟਾਨ ਸਿੰਘ’, ‘ਪਾਪ ਔਰ ਪੁੰਨ’, ‘ਸ਼ਰਾਫ਼ਤ ਛੋੜ ਦੀ ਮੈਨੇ’, ‘ਹਵਸ’, ‘ਦਿਲ ਔਰ ਪੱਥਰ’, ‘ਸੰਨਿਆਸੀ’ ਤੇ ‘ਹਮਰਾਹੀ’ ਆਦਿ ਫਿਲਮਾਂ ’ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਚੰਗਾ ਨਾਂ ਕਮਾ ਲਿਆ।

ਸੱਤ-ਅੱਠ ਸਾਲ ਬਾਲੀਵੁੱਡ ਦੀਆਂ ਫਿਲਮਾਂ ਕਰਨ ਤੋਂ ਬਾਅਦ ਉਹ ਪੰਜਾਬ ਵਾਪਸ ਆ ਗਏ । ਇਸ ਤੋਂ ਬਾਅਦ ਉਸ ਨੇ ਇਕ ਵਾਰ ਫਿਰ ਗਾਇਕੀ ਦੇ ਖੇਤਰ ’ਚ ਪੈਰ ਰੱਖਿਆ। ਇਸ ਦੌਰਾਨ ਉਹ ਪੰਜਾਬ ਦੀ ਧਰਤੀ ਉੱਤੇ ਕਈ ਅਖਾੜੇ ਤਾਂ ਲਾ ਰਿਹਾ ਸੀ ਪਰ ਉਸ ਦੇ ਦਿਲ ’ਚ ਹਾਲੇ ਵੀ ਫਿਲਮਾਂ ’ਚ ਕੰਮ ਕਰਨ ਦਾ ਸੁਪਨਾ ਸੀ। ਫਿਰ ਉਸ ਨੇ 1981 ’ਚ ਵਰਿੰਦਰ, ਕੁਲਦੀਪ ਮਾਣਕ, ਦੇਵ ਥਰੀਕੇ ਵਾਲਾ, ਮਿਹਰ ਮਿੱਤਲ ਵਰਗੇ ਕਲਾਕਾਰਾਂ ਨਾਲ ਮਿਲ ਕੇ ‘ਬਲਬੀਰੋ ਭਾਬੀ’ ਨਾਂ ਦੀ ਫ਼ਿਲਮ ਬਣਾਈ, ਜਿਸ ’ਚ ਗੁਰਚਰਨ ਉਸ ਵੱਲੋਂ ਨਿਭਾਏ ਗਏ ਘੂਕਰ ਦੇ ਰੋਲ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਤੇ ਫ਼ਿਲਮ ਸੁਪਰਹਿੱਟ ਰਹੀ। ਇਸ ਤੋਂ ਬਾਅਦ ਉਸ ਨੇ 1983 ’ਚ ‘ਰੂਪ ਸ਼ੌਕੀਨਨ ਦਾ’, 1984 ’ਚ ‘ਯਾਰੀ ਜੱਟ ਦੀ’ , 1986 ’ਚ ‘ਕੀ ਬਣੂ ਦੁਨੀਆ ਦਾ’, 1987 ’ਚ ‘ਪਟੋਲਾ’ ਤੇ 1988 ’ਚ ‘ਜੱਟ ਸੂਰਮੇ’ ਫ਼ਿਲਮ ’ਚ ਕੰਮ ਕੀਤਾ। ਇਨ੍ਹਾਂ ਫਿਲਮਾਂ ’ਚ ਨਿਭਾਏ ਕਿਰਦਾਰਾਂ ਕਰਕੇ ਉਹ ਖਲਨਾਇਕ ਦੇ ਤੌਰ ’ਤੇ ਦਰਸ਼ਕਾਂ ਦੀ ਪਹਿਲੀ ਪਸੰਦ ਬਣ ਗਿਆ ਸੀ।


ਹੋਰ ਪੜ੍ਹੋ: Titanic Submarine: ਪਾਇਲਟ ਦੀ ਪਤਨੀ ਲਈ ਮਨਹੂਸ ਸਾਬਿਤ ਹੋਇਆ ਟਾਈਟੈਨਿਕ, ਕਰੂਜ਼ 'ਤੇ ਦਾਦਾ-ਦਾਦੀ ਦੀ ਮੌਤ ਤੋਂ ਬਾਅਦ ਟਾਈਟਨ ਪਣਡੁੱਬੀ ਹਾਦਸੇ 'ਚ ਹੋਈ ਪਤੀ ਦੀ ਮੌਤ  

ਪੰਜਾਬੀ  ਇੰਡਸਟਰੀ ਨੂੰ ਮਿਲਿਆ ਸ਼ਾਨਦਾਰ ਖਲਨਾਇਕ

ਪੰਜਾਬੀ ਫਿਲਮਾਂ ’ਚ ਜੇ ਨਾਂਹ-ਪੱਖੀ ਕਿਰਦਾਰਾਂ ਦੀ ਗੱਲ ਕੀਤੀ ਜਾਵੇ ਤਾਂ ‘ਬਲਬੀਰੋ ਭਾਬੀ’ ਫ਼ਿਲਮ ਦਾ ਘੁੱਕਰ ਪਹਿਲੇ ਸਥਾਨ ’ਤੇ ਆਉਂਦਾ ਹੈ। ਫ਼ਿਲਮ ’ਚ ਗੁਰਚਰਨ ਪੋਹਲੀ ਦੀ ਲੁੱਕ, ਚੱਲਣ ਤੇ ਬੋਲਣ ਦੇ ਤਰੀਕੇ ਤੇ ਅਦਾਕਾਰੀ ਨੇ ਫ਼ਿਲਮ ਨੂੰ ਚਾਰ ਚੰਨ ਲਾ ਦਿੱਤੇ। ਵਰਿੰਦਰ, ਮਿਹਰ ਮਿੱਤਲ ਵਰਗੇ ਦਿੱਗਜ ਕਲਾਕਾਰਾਂ ਦੇ ਫ਼ਿਲਮ ’ਚ ਹੋਣ ਦੇ ਬਾਵਜੂਦ ਉਸ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਅਜਿਹੀ ਥਾਂ ਹਾਸਲ ਕੀਤੀ, ਜੋ ਅੱਜ ਵੀ ਕੋਈ ਹਾਸਲ ਨਹੀਂ ਕਰ ਸਕਿਆ। ‘ਬਲਬੀਰੋ ਭਾਬੀ’ ਤੋਂ ਇਲਾਵਾ ‘ਰੂਪ ਸ਼ੌਕੀਨਨ ਦਾ’ ’ਚ ਜ਼ੋਰਾ, ‘ਪਟੋਲਾ’ ’ਚ ਮੰਗਲ ਸਿੰਘ, ‘ਯਾਰੀ ਜੱਟ ਦੀ’ ’ਚ ਦੀਪਾ ਦੇ ਕਿਰਦਾਰ ਨੇ ਉਸ ਨੂੰ ਪੰਜਾਬੀ ਫ਼ਿਲਮ ਇੰਡਸਟਰੀ ’ਚ ਅਜਿਹੇ ਖਲਨਾਇਕ ਦਾ ਸਥਾਨ ਦਿੱਤਾ,ਜੋ ਫ਼ਿਲਮ ਦੀ ਸਫਲਤਾ ’ਚ ਮੁੱਖ ਭੂਮਿਕਾ ਨਿਭਾਉਂਦਾ ਸੀ । ਉੱਚੇ ਕੱਦ-ਕਾਠ, ਮਜ਼ਬੂਤ ਸਰੀਰ ਤੇ ਵਜ਼ਨਦਾਰ ਆਵਾਜ਼ ਕਾਰਨ ਉਸ ਨੇ ਨਾਂਹ-ਪੱਖੀ ਕਿਰਦਾਰ ਕਾਫ਼ੀ ਚੰਗੇ ਢੰਗ ਨਾਲ ਨਿਭਾਏ । ਉਸ ਦੇ ਕਈ ਡਾਇਲਾਗ ਅੱਜ ਵੀ ਦਰਸ਼ਕਾਂ ਨੂੰ ਜ਼ੁਬਾਨੀ ਯਾਦ ਹਨ

ਪੰਜਾਬ ਵਿੱਚ ਜਦੋਂ ਕਾਲਾ ਦੌਰ ਚੱਲਿਆ ਤਾਂ ਇਸ ਦਾ ਅਸਰ ਪੰਜਾਬ ਦੇ ਕਈ ਗਾਇਕਾਂ ਤੇ ਵੀ ਹੋਇਆ । ਇਸ ਕਾਲੇ ਦੌਰ ਦੇ ਕਾਲੇ ਸਾਏ ਤੋਂ ਬਚਨ ਲਈ ਹੋਰਨਾਂ ਕਲਾਕਾਰਾਂ ਵਾਂਗ ਗੁਰਚਰਨ ਪੋਹਲੀ ਵੀ ਪਰਿਵਾਰ ਸਮੇਤ ਅਮਰੀਕਾ ਸੈਟ ਹੋ ਗਿਆ।


Related Post