ਹਰਭਜਨ ਮਾਨ ਅਤੇ ਰਣਜੀਤ ਬਾਵਾ ਸ੍ਰੀ ਫਤਿਹਗੜ੍ਹ ਸਾਹਿਬ ‘ਚ ਹੋਏ ਨਤਮਸਤਕ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਯਾਦ
ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਹਰ ਕੋਈ ਯਾਦ ਕਰ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਸਰਹਿੰਦ ‘ਚ ਸਥਿਤ ਗੁਰਦੁਆਰਾ ਸਾਹਿਬ ‘ਚ ਨਤਮਸਤਕ ਹੋ ਕੇ ਗੁਰੁ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੀਆਂ ਹਨ । ਗਾਇਕ ਹਰਭਜਨ ਮਾਨ (Harbhajan Mann) ਵੀ ਬੀਤੇ ਦਿਨ ਸ੍ਰੀ ਫਤਿਹਗੜ੍ਹ ਸਾਹਿਬ ‘ਚ ਪਹੁੰਚੇ । ਜਿੱਥੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕ ਕੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕੀਤਾ । ਉਨ੍ਹਾਂ ਨੇ ਇੱਕ ਭਾਵੁਕ ਨੋਟ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਉਨ੍ਹਾਂ ਨੇ ਲਿਖਿਆ ‘ਬਾਦਸ਼ਾਹ ਦਰਵੇਸ਼ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਫ਼ਰਜ਼ੰਦ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ ਸਮੇਤ ਮਾਤਾ ਗੁਜ਼ਰੀ ਜੀ ਦੀ ਅਦੁੱਤੀ ਸ਼ਹਾਦਤ ਨੂੰਸੀਸ ਝੁਕਾ ਕੇ ਪ੍ਰਣਾਮ ਕਰਦੇ ਹਾਂ’।
/ptc-punjabi/media/media_files/Nuv2WHjmG9xT0e8J0XfU.jpg)
ਹੋਰ ਪੜ੍ਹੋ : ਮਨਕਿਰਤ ਔਲਖ ਗੁਰਦੁਆਰਾ ਸਾਹਿਬ ‘ਚ ਬਰਤਨਾਂ ਦੀ ਸੇਵਾ ਕਰਦੇ ਆਏ ਨਜ਼ਰ, ਵੀਡੀਓ ਆਇਆ ਸਾਹਮਣੇ
ਰਣਜੀਤ ਬਾਵਾ ਵੀ ਗੁਰਦੁਆਰਾ ਸਾਹਿਬ ‘ਚ ਹੋਏ ਨਤਮਸਤਕ
ਇਸ ਤੋਂ ਇਲਾਵਾ ਗਾਇਕ ਰਣਜੀਤ ਬਾਵਾ ਵੀ ਗੁਰਦੁਆਰਾ ਸਾਹਿਬ ‘ਚ ਨਤਮਸਤਕ ਹੋਏ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਅੱਛਾ ਗੁਰੂ ਪਰਵਦਿਗਾਰੁ ਸੀ , ਤਾਂ ਵੀ ਵਾਰ ਦਿੱਤਾ ਪਰਿਵਾਰ ਸੀ’ । ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਹਰ ਕੋਈ ਇਸ ਧਰਤੀ ਨੂੰ ਨਤਮਸਤਕ ਹੋ ਰਿਹਾ ਹੈ ।
View this post on Instagram
/ptc-punjabi/media/post_attachments/SYoIXJW6sBqP5MRNfsIp.webp)
ਰਣਜੀਤ ਬਾਵਾ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਬੀਤੇ ਦਿਨੀਂ ਧਾਰਮਿਕ ਗੀਤ ‘ਗੁਰੂ ਪਰਵਦਿਗਾਰੁ’ ਵੀ ਰਿਲੀਜ਼ ਕੀਤਾ ਹੈ ।ਜਿਸ ‘ਚ ਉਨ੍ਹਾਂ ਨੇ ਸਰਬੰਸਦਾਨੀ ਗੁਰੁ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਕੁਰਬਾਨੀ ਨੂੰ ਦਰਸਾਇਆ ਹੈ ।
/ptc-punjabi/media/post_attachments/kWg86DGq2zJDRBewvyDg.webp)
ਰਣਜੀਤ ਬਾਵਾ ਦਾ ਵਰਕ ਫ੍ਰੰਟ
ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਿਸਮਤ ਅਜ਼ਮਾਈ ਅਤੇ ਕਈ ਫ਼ਿਲਮਾਂ ‘ਚ ਨਜ਼ਰ ਆਏ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ । ਜਿਸ ‘ਚ ਤਾਰਾ ਮੀਰਾ, ਭਲਵਾਨ ਸਿੰਘ, ਮਿਸਟਰ ਐਂਡ ਮਿਸੇਜ਼ ੪੨੦ ਤੇ ਹਾਲ ਹੀ ‘ਚ ਆਈ ਲੈਂਬਰ ਗਿੰਨੀ ਫ਼ਿਲਮ ਵੀ ਸ਼ਾਮਿਲ ਹੈ ।
View this post on Instagram