Chemotherapy ਤੋਂ ਬਾਅਦ Hina Khan ਨੇ ਕੀਤਾ ਆਪਣਾ ਹਿਲਾ ਸ਼ੂਟ, ਵੀਡੀਓ ਵੇਖੋ ਕੇ ਫੈਨਜ਼ ਨੇ ਕੀਤੀ ਅਦਾਕਾਰਾ ਦੀ ਹੌਸਲਾ ਅਫਜ਼ਾਈ
ਤੁਸੀਂ ਅਕਸਰ ਹੀ ਸੁਣਿਆ ਹੋਵੇਗਾ ਕਿ ਹੌਂਸਲੇ ਬੁਲੰਦ ਹੋਣ ਤਾਂ ਇਨਸਾਨ ਕੀ ਕੁਝ ਨਹੀਂ ਕਰ ਸਕਦਾ , ਅਜਿਹਾ ਹੀ ਕਰ ਦਿਖਾਇਆ ਹੈ ਮਸ਼ਹੂਰ ਟੀਵੀ ਅਦਾਕਾਰਾ ਹਿਨਾ ਖਾਨ ਨੇ। ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਨੇ ਹਾਲ ਹੀ ਵਿੱਚ ਆਪਣੀ Chemotherapy ਤੋਂ ਬਾਅਦ ਆਪਣਾ ਪਹਿਲਾ ਸ਼ੂਟ ਪੂਰਾ ਕੀਤਾ ਤੇ ਇਸ ਵਿੱਚ ਉਹ ਪੂਰੀ ਹਿੰਮਤ ਤੇ ਇਮਾਨਦਾਰੀ ਨਾਲ ਆਪਣੇ ਕੰਮ ਨੂੰ ਪੂਰਾ ਕਰਦੀ ਨਜ਼ਰ ਆਈ।
Heena Khan first shoot after Chemotherapy : ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਕੈਂਸਰ ਨਾਲ ਜੂਝ ਰਹੀ ਹੈ। ਇਸ ਵਿਚਾਲੇ ਹਿਨਾ ਖਾਨ ਨੇ ਕੀਮੋਥੈਰਪੀ ਤੋਂ ਬਾਅਦ ਆਪਣਾ ਪਹਿਲਾ ਸ਼ੂਟ ਕੀਤਾ ਹੈ। ਜਿਸ ਨੂੰ ਵੇਖ ਕੇ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ।
ਦੱਸ ਦਈਏ ਕਿ ਹਿਨਾ ਖਾਨ ਲਈ ਇਹ ਸਮਾਂ ਬਹੁਤ ਹੀ ਔਖਾ ਹੈ, ਪਰ ਇਸ ਵਿਚਾਲੇ ਉਹ ਅਜੇ ਵੀ ਆਪਣੇ ਹੌਸਲੇ ਤੇ ਖੁਸ਼ੀ ਨਾਲ ਕੈਂਸਰ ਦੀ ਜੰਗ ਲੜ ਰਹੀ ਹੈ। ਇਹ ਗੱਲ ਹਾਲ ਹੀ ਵਿੱਚ ਵੇਖਣ ਨੂੰ ਮਿਲੀ ਜਦੋਂ ਹਿਨਾ ਖਾਨ ਆਪਣੇ ਪਹਿਲੇ ਕੀਮੋਥੈਰਪੀ ਸੈਸ਼ਨ ਨੂੰ ਪੂਰਾ ਕਰਨ ਮਗਰੋਂ ਆਪਣੇ ਨਵੇਂ ਪ੍ਰੋਜੈਕਟ ਉੱਤੇ ਕੰਮ ਕਰਦੀ ਹੋਈ ਨਜ਼ਰ ਆਈ।
ਜੀ ਹਾਂ, ਹਿਨਾ ਖਾਨ ਨੇ ਹਾਲ ਹੀ ਵਿੱਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਹਿਨਾ ਖਾਨ ਨੂੰ ਮੇਅਕਪ ਕਰਵਾਉਂਦੇ ਤੇ ਕੀਮੋਥੈਰਪੀ ਸੈਸ਼ਨ ਤੋਂ ਬਾਅਦ ਆਪਣਾ ਪਹਿਲਾ ਸ਼ੂਟ ਕਰਦੇ ਹੋਏ ਵੇਖ ਸਕਦੇ ਹੋ।
ਇਸ ਵੀਡੀਓ ਦੇ ਵਿੱਚ ਹਿਨਾ ਖਾਨ ਇਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਮੇਰਾ ਪਹਿਲਾ ਕੀਮੋਥੈਰਪੀ ਸੈਸ਼ਨ ਹੋ ਗਿਆ ਤੇ ਹੁਣ ਕੀਮੋ ਤੋਂ ਬਾਅਦ ਮੈਂ ਆਪਣੇ ਕੰਮ ਉੱਤੇ ਪਰਤ ਆਈ ਹਾਂ। ਅਸੀਂ ਅੱਜ ਸ਼ੂਟ ਕਰਵਾਉਣ ਵਾਲੇ ਹਾਂ ਇਸ ਦੇ ਲਈ ਅਸੀਂ ਮੇਅਕਪ ਨਾਲ ਕੀਮੋ ਥੈਰੀਪੀ ਨਾਲ ਮੇਰੇ ਸਰੀਰ ਉੱਤੇ ਪਏ ਨਿਸ਼ਾਨ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
ਹਿਨਾ ਖਾਨ ਦੀ ਇਹ ਵੀਡੀਓ ਹਰ ਕਿਸੇ ਦਾ ਦਿਲ ਜਿੱਤ ਰਹੀ ਹੈ। ਫੈਨਜ਼ ਕਮੈਂਟ ਕਰਕੇ ਇਸ ਵੀਡੀਓ ਉੱਤੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਹਿਨਾ ਦੇ ਜਲਦ ਠੀਕ ਹੋਣ ਦੀ ਦੁਆ ਕਰਦੇ ਤੇ ਉਸ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ : TUHADE SITARE: ਜਾਣੋ 16 ਜੁਲਾਈ ਦਾ ਰਾਸ਼ੀਫਲ, ਕਿੰਝ ਰਹੇਗਾ ਤੁਹਾਡਾ ਦਿਨ ਤੇ ਕੀ ਕੁਝ ਹੋਵੇਗਾ ਖਾਸ
ਇੱਕ ਯੂਜ਼ਰ ਨੇ ਲਿਖਿਆ, 'ਔਖੇ ਸਮੇਂ ਵਿੱਚ ਹਿੰਮਤ ਹੀ ਕੰਮ ਆਉਂਦੀ ਹੈ। ਇਹ ਹਿਨਾ ਨੇ ਸਾਬਿਤ ਕਰ ਦਿੱਤਾ। ਸਾਨੂੰ ਉਮੀਂਦ ਹੈ ਕਿ ਉਹ ਜਲਦ ਹੀ ਇਸ ਬਿਮਾਰੀ ਨੂੰ ਵੀ ਹਰਾ ਦਵੇਗੀ।' ਇੱਕ ਹੋਰ ਫੈਨ ਨੇ ਲਿਖਿਆ, ' So good to see you stronger & mightier😍 🙌🏻🧿 God bless you❤️. ਤੁਸੀਂ ਜਲਦ ਹੀ ਠੀਕ ਹੋ ਜਾਵੋਗੇ।'