ਪਹਿਲੀ ਵਾਰ ਰੱਖ ਰਹੇ ਹੋ ਕਰਵਾ ਚੌਥ ਦਾ ਵਰਤ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਖਿਆਲ

ਕਰਵਾ ਚੌਥ ਦਾ ਵਰਤ ਇਸ ਵਾਰ ਇੱਕ ਨਵੰਬਰ ਨੂੰ ਸੁਹਾਗਣਾਂ ਰੱਖਣ ਜਾ ਰਹੀਆਂ ਹਨ । ਇਹ ਵਰਤ ਸੁਹਾਗਣਾਂ ਦੇ ਲਈ ਖ਼ਾਸ ਹੁੰਦਾ ਹੈ । ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਕਰਵਾ ਚੌਥ ਦਾ ਵਰਤ ਰੱਖਦੀਆਂ ਹਨ ।

By  Shaminder October 30th 2023 04:04 PM

ਕਰਵਾ ਚੌਥ (Karva Chauth 2023) ਦਾ ਵਰਤ ਇਸ ਵਾਰ ਇੱਕ ਨਵੰਬਰ ਨੂੰ ਸੁਹਾਗਣਾਂ ਰੱਖਣ ਜਾ ਰਹੀਆਂ ਹਨ । ਇਹ ਵਰਤ ਸੁਹਾਗਣਾਂ ਦੇ ਲਈ ਖ਼ਾਸ ਹੁੰਦਾ ਹੈ । ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਕਰਵਾ ਚੌਥ ਦਾ ਵਰਤ ਰੱਖਦੀਆਂ ਹਨ ।ਸਾਰਾ ਦਿਨ ਔਰਤਾਂ ਬਿਨਾਂ ਕੁਝ ਖਾਧੇ ਪੀਤੇ ਆਪਣੇ ਪਤੀ ਦੇ ਲਈ ਨਿਰਜਲ ਵਰਤ ਰੱਖਦੀਆਂ ਹਨ ।ਸ਼ਾਮ ਨੂੰ ਕਥਾ ਸੁਣਨ ਤੋਂ ਬਾਅਦ ਅਤੇ ਚੰਨ ਨੂੰ ਅਰਘ ਦੇਣ ਤੋਂ ਬਾਅਦ ਸੁਹਾਗਣਾਂ ਆਪਣਾ ਵਰਤ ਖੋਲ੍ਹਦੀਆਂ ਹਨ । ਪਰ ਜੇ ਤੁਸੀਂ ਵੀ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖਣ ਜਾ ਰਹੇ ਹੋ ਤਾਂ ਤੁਹਾਨੂੰ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ । 

ਹੋਰ ਪੜ੍ਹੋ :  ਅਫਸਾਨਾ ਖ਼ਾਨ ਅਤੇ ਰਾਖੀ ਸਾਵੰਤ ਨੇ ਗੀਤ ਦੇ ਸ਼ੂਟ ਦੌਰਾਨ ਕੀਤੀ ਖੂਬ ਮਸਤੀ, ਅਫਸਾਨਾ ਦੇ ਗੀਤ ‘ਤੇ ਡਾਂਸ ਕਰਦੀ ਨਜ਼ਰ ਆਈ ਰਾਖੀ

 ਸਰਗੀ ਖਾਣ ਦਾ ਸਹੀ ਸਮਾਂ 

ਜੇ ਤੁਸੀਂ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖ ਰਹੇ ਹੋi ੲਹ ਜਾਣ ਲਓ ਕਿ ਇਹ ਵਰਤ ਸੂਰਜ ਨਿਕਲਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਲਈ ਸਵੇਰੇ ਤੜਕੇ ਉੱਠ ਕੇ ਆਪਣੇ ਵੱਡੇ ਵਡੇਰਿਆਂ ਦਾ ਆਸ਼ੀਰਵਾਦ ਲੈਣ ਚਾਹੀਦਾ ਹੈ ਅਤੇ ਬਾਅਦ ‘ਚ ਸਰਗੀ ਖਾ ਕੇ ਵਰਤ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ।


ਸੋਲਾਂ ਸ਼ਿੰਗਾਰ ਕਰੋ 

ਪਹਿਲੀ ਵਾਰ ਰੱਖਿਆ ਜਾਣ ਵਾਲਾ ਕਰਵਾ ਚੌਥ ਦਾ ਵਰਤ ਬਹੁਤ ਹੀ ਖ਼ਾਸ ਹੁੰਦਾ ਹੈ ।ਇਸ ਦਿਨ ਸੋਲਾਂ ਸ਼ਿੰਗਾਰਾ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਤੇ ਹੱਥਾਂ ‘ਚ ਮਹਿੰਦੀ, ਚੂੜੀਆਂ, ਸਿੰਦੂਰ ਜ਼ਰੂਰ ਲਗਾਉਣਾ ਚਾਹੀਦਾ ਹੈ । ਅਜਿਹਾ ਕਰਨਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ । 


ਲਾਲ ਰੰਗ ਦੇ ਕੱਪੜੇ ਪਹਿਨੋ 

ਇਸ ਦਿਨ ਸੁਹਾਗਣਾਂ ਨੂੰ ਲਾਲ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਇਸ ਗੱਲ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਕਦੇ ਕਾਲੇ ਰੰਗ ਦੇ ਕੱਪੜੇ ਨਾ ਪਾਓ ।ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਹੀ ਲਾਲ ਜਾਂ ਗੁਲਾਬੀ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ ।  


ਵਰਤ ਦੀ ਕਥਾ ਜ਼ਰੂਰ ਸੁਣੋ 

ਕਰਵਾ ਚੌਥ ਵਾਲੇ ਦਿਨ ‘ਕਰਵਾ ਚੌਥ ਵਰਤ ਕਥਾ’ ਸੁਣਨਾ ਬਹੁਤ ਜ਼ਰੂਰੀ ਹੁੰਦਾ ਹੈ । ਜੇ ਤੁਸੀਂ ਪਹਿਲੀ ਵਾਰ ਵਰਤ ਰੱਖ ਰਹੇ ਹੋ ਤਾਂ ਸਹੀ ਦਿਸ਼ਾ ‘ਚ ਬੈਠ ਕੇ ਵਰਤ ਦੀ ਕਥਾ ਸੁਣਨੀ ਚਾਹੀਦੀ ਹੈ । 

 


Related Post