ਬਾਬਾ ਪ੍ਰੇਮਾਨੰਦ ਜੀ ਮਹਾਰਾਜ ਜੀ ਦੇ ਸਾਹਮਣੇ ਮਾਸਟਰ ਸਲੀਮ ਨੇ ਗਾਇਆ ‘ਸਾਹਮਣੇ ਹੋਵੇ ਯਾਰ ਤਾਂ ਨੱਚਣਾ ਪੈਂਦਾ ਏ’, ਵੈਰਾਗ ‘ਚ ਆਏ ਪ੍ਰੇਮਾਨੰਦ ਜੀ

ਪ੍ਰੇਮਾਨੰਦ ਗੋਵਿੰਦ ਸ਼ਰਨ ਜੀ ਮਹਾਰਾਜ ਦੇ ਸਾਹਮਣੇ ਮਾਸਟਰ ਸਲੀਮ ਨੇ ਗੀਤ ‘ਸਾਹਮਣੇ ਹੋਵੇ ਯਾਰ ਤਾਂ ਨੱਚਣਾ ਪੈਂਦਾ ਏ’ ਗਾਇਆ । ਜਿਸ ਨੂੰ ਸੁਣ ਕੇ ਮਹਾਰਾਜ ਪ੍ਰੇਮਾਨੰਦ ਜੀ ਵੈਰਾਗ ‘ਚ ਆ ਗਏ ਅਤੇ ਅੱਖਾਂ ਬੰਦ ਕਰਕੇ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀਆਂ ਅੱਖਾਂ ‘ਚੋਂ ਅੱਥਰੂ ਵਹਿ ਤੁਰਦੇ ਹਨ।

By  Shaminder October 20th 2023 11:42 AM

ਪ੍ਰੇਮਾਨੰਦ ਗੋਵਿੰਦ ਸ਼ਰਨ ਜੀ ਮਹਾਰਾਜ ਦੇ ਸਾਹਮਣੇ ਮਾਸਟਰ ਸਲੀਮ (Master Saleem) ਨੇ ਗੀਤ ‘ਸਾਹਮਣੇ ਹੋਵੇ ਯਾਰ ਤਾਂ ਨੱਚਣਾ ਪੈਂਦਾ ਏ’ ਗਾਇਆ । ਜਿਸ ਨੂੰ ਸੁਣ ਕੇ ਮਹਾਰਾਜ ਪ੍ਰੇਮਾਨੰਦ ਜੀ ਵੈਰਾਗ ‘ਚ ਆ ਗਏ ਅਤੇ ਅੱਖਾਂ ਬੰਦ ਕਰਕੇ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀਆਂ ਅੱਖਾਂ ‘ਚੋਂ ਅੱਥਰੂ ਵਹਿ ਤੁਰਦੇ ਹਨ। ਇਸ ਵੀਡੀਓ ‘ਤੇ ਲੋਕਾਂ ਦੇ ਵੀ ਖੂਬ ਰਿਐਕਸ਼ਨ ਆ ਰਹੇ ਹਨ ਅਤੇ ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । 


ਹੋਰ ਪੜ੍ਹੋ : 
ਕਿਸਾਨ ਵੀਰਾਂ ਨੂੰ ਐਮੀ ਵਿਰਕ ਨੇ ਖੇਤਾਂ ‘ਚ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਕੀਤੀ ਅਪੀਲ, ਵੀਡੀਓ ਹੋ ਰਿਹਾ ਵਾਇਰਲ

ਨਾਮ ਭਗਤੀ ‘ਤੇ ਜ਼ੋਰ ਦਿੰਦੇ ਹਨ ਪ੍ਰੇਮਾਨੰਦ ਜੀ ਮਹਾਰਾਜ 

ਪ੍ਰੇਮਾਨੰਦ ਜੀ ਮਹਾਰਾਜ ਅਕਸਰ ਆਪਣੇ ਕੋਲ ਆਉਣ ਵਾਲੇ ਸ਼ਰਧਾਲੂਆਂ ਨੂੰ ਨਾਮ ਜਪਣ ਦਾ ਸੰਦੇਸ਼ ਦਿੰਦੇ ਹਨ ਅਤੇ ਚੰਗੇ ਕਰਮ ਕਰਨ ਦਾ ਸੁਨੇਹਾ ਸੰਗਤ ਨੂੰ ਦਿੰਦੇ ਹਨ । ਅਕਸਰ ਲੋਕ ਉਨ੍ਹਾਂ ਦੇ ਕੋਲ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਹਨ ਅਤੇ ਇਨ੍ਹਾਂ ਮੁਸੀਬਤਾਂ ਤੋਂ ਛੁਟਕਾਰਾ ਪਾਉਣ ਦੇ ਲਈ ਉਪਾਅ ਦੱਸਣ ਲਈ ਕਹਿੰਦੇ ਹਨ ਤਾਂ ਉਹ ਇਹੀ ਉਪਦੇਸ਼ ਦਿੰਦੇ ਹਨ ਕਿ ਪ੍ਰਮਾਤਮਾ ਦਾ ਨਾਮ ਲਓ ਅਤੇ ਚੰਗੇ ਕਰਮ ਕਰੋ ।


ਮਾਸਟਰ ਸਲੀਮ ਵੀ ਉਨ੍ਹਾਂ ਦੀ ਕਥਾ ਦੇ ਦੌਰਾਨ ਪਰਫਾਰਮ ਕਰਨ ਗਏ ਸਨ ਅਤੇ ਬੁੱਲੇ੍ਹ ਸ਼ਾਹ ਦੀ ਕਾਫੀ ਸੁਣ ਕੇ ਬਾਬਾ ਪ੍ਰੇਮਾਨੰਦ ਜੀ ਮਹਾਰਾਜ ਵੀ ਭਗਤੀ ਵਿਭੋਰ ਹੋ ਗਏ ਅਤੇ ਉਸ ਪ੍ਰਮਾਤਮਾ ਦੀ ਯਾਦ ‘ਚ ਲੀਨ ਹੋ ਗਏ । 





Related Post