ਜਸਬੀਰ ਜੱਸੀ ਨੇ ਪੰਜਾਬ ਰੋਡਵੇਜ਼ ਦੀ ਬੱਸ ‘ਚ ਕੀਤਾ ਸਫ਼ਰ, ਬੱਸ ਡਰਾਈਵਰ ਅਤੇ ਕਡੰਕਟਰ ਦਾ ਕੀਤਾ ਧੰਨਵਾਦ

ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ‘ਚ ਗਾਇਕ ਪੰਜਾਬ ਰੋਡਵੇਜ਼ ਦੀ ਇੱਕ ਬੱਸ ‘ਚ ਸਫ਼ਰ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਜਸਬੀਰ ਜੱਸੀ ਨੇ ਬੱਸ ਡਰਾਈਵਰ ਅਤੇ ਕੰਡਕਟਰ ਦਾ ਸ਼ੁਕਰੀਆ ਅਦਾ ਵੀ ਕੀਤਾ ਹੈ ।

By  Shaminder September 29th 2023 04:30 PM

ਜਸਬੀਰ ਜੱਸੀ (Jasbir jassi) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ‘ਚ ਗਾਇਕ ਪੰਜਾਬ ਰੋਡਵੇਜ਼ ਦੀ ਇੱਕ ਬੱਸ ‘ਚ ਸਫ਼ਰ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਜਸਬੀਰ ਜੱਸੀ ਨੇ ਬੱਸ ਡਰਾਈਵਰ ਅਤੇ ਕੰਡਕਟਰ ਦਾ ਸ਼ੁਕਰੀਆ ਅਦਾ ਵੀ ਕੀਤਾ ਹੈ ।ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਸ਼ੋਅ ਤੋਂ ਬਾਅਦ ਰੋਡਵੇਜ਼ ਦੀ ਬੱਸ ਦੇ ਵੀਰਾਂ ਦਾ ਧੰਨਵਾਦ, ਜਿਹੜੇ ਬਾਹਰ ਤੱਕ ਛੱਡ ਕੇ ਗਏ।


ਹੋਰ ਪੜ੍ਹੋ :  ਯੂਟਿਊਬਰ ਅਰਮਾਨ ਮਲਿਕ ਦੇ ਬੇਟੇ ਜ਼ੈਦ ਦੀ ਸਿਹਤ ਹੋਈ ਖਰਾਬ, ਪਤਨੀ ਦਾ ਰੋ-ਰੋ ਬੁਰਾ ਹਾਲ

ਲੋਕਾਂ ਨੂੰ ਭਗਤ ਸਿੰਘ ਦੀ ਵਿਚਾਰ ਧਾਰਾ ਦੇ ਦਰਸ਼ਨ ਜ਼ਰੂਰ ਕਰਨ ਦਿਓ ਸਰ ਜੀ’। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । 


ਜਸਬੀਰ ਜੱਸੀ ਦਾ ਵਰਕ ਫ੍ਰੰਟ 

ਜਸਬੀਰ ਜੱਸੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ ।


ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਦਿਲ ਲੈ ਗਈ ਕੁੜੀ ਗੁਜਰਾਤ ਦੀ’, ‘ਚੰਨੋ ਦਾ ਜਵਾਨੀ ਵਿੱਚ ਪੈਰ ਪੈ ਗਿਆ’, ‘ਹੀਰ’, ‘ਕੁੜੀ ਜ਼ਹਿਰ ਦੀ ਪੁੜੀ’ ਸਣੇ ਕਈ ਹਿੱਟ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । 

View this post on Instagram

A post shared by Jassi (@jassijasbir)


 




  


Related Post