ਫ਼ਿਲਮ ਪ੍ਰਮੋਸ਼ਨ ਦੌਰਾਨ ਚੋਰੀ ਹੋਇਆ ਜਸਵਿੰਦਰ ਭੱਲਾ ਦਾ ਫੋਨ , ਕਿਹਾ-ਮੇਰਾ ਡਾਟਾ ਮੋੜ ਦੇਵੋ ਬੇਸ਼ੱਕ ਫੋਨ ਰੱਖ ਲੈਣਾ

ਹਾਸ ਕਲਾਕਾਰ ਜਸਵਿੰਦਰ ਭੱਲਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਫਿਲਮ ਪ੍ਰਮੋਸ਼ਨ ਦੌਰਾਨ ਜਸਵਿੰਦਰ ਭੱਲਾ ਦਾ ਫੋਨ ਚੋਰੀ ਹੋ ਗਿਆ। ਜਸਵਿੰਦਰ ਭੱਲੇ ਨੇ ਕਿਹਾ ਕਿ ਉਹ ਫਿਲਮ ਦੀ ਪ੍ਰਮੋਸ਼ਨ ਲਈ ਜਲੰਧਰ ਗਏ ਸਨ। ਉਥੇ ਬਹੁਤ ਸਾਰੇ ਲੋਕ ਆਏ ਸਨ। ਲੋਕਾਂ ਦਾ ਪਿਆਰ ਮਿਲ ਰਿਹਾ ਸੀ।

By  Pushp Raj September 17th 2023 04:49 PM

 Jaswinder Bhalla: ਹਾਸ ਕਲਾਕਾਰ ਜਸਵਿੰਦਰ ਭੱਲਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਫਿਲਮ ਪ੍ਰਮੋਸ਼ਨ ਦੌਰਾਨ ਜਸਵਿੰਦਰ ਭੱਲਾ ਦਾ ਫੋਨ ਚੋਰੀ ਹੋ ਗਿਆ। ਜਸਵਿੰਦਰ ਭੱਲੇ ਨੇ ਕਿਹਾ ਕਿ ਉਹ ਫਿਲਮ ਦੀ ਪ੍ਰਮੋਸ਼ਨ ਲਈ ਜਲੰਧਰ ਗਏ ਸਨ। ਉਥੇ ਬਹੁਤ ਸਾਰੇ ਲੋਕ ਆਏ ਸਨ। ਲੋਕਾਂ ਦਾ ਪਿਆਰ ਮਿਲ ਰਿਹਾ ਸੀ।


ਇਸੇ ਦੌਰਾਨ ਕਿਸੇ ਹੁਨਰਮੰਦ ਬੰਦੇ ਨੇ ਮੇਰਾ ਫੋਨ ਕੱਢ ਲਿਆ। ਬੇਸ਼ੱਕ ਉਹ ਮੇਰਾ ਫੋਨ ਰੱਖ ਲਵੇ ਪਰ ਮੇਰਾ ਫੋਨ ਵਿਚਲਾ ਡਾਟਾ ਮੋੜ ਦੇਵੇ ਕਿਉਂਕਿ ਮੇਰੇ ਫੋਨ ਵਿਚ ਬਹੁਤ ਸਾਰੀਆਂ ਪੁਰਾਣੀਆਂ ਤਸਵੀਰਾਂ ਹਨ ਤੇ ਕੁਝ ਜ਼ਰੂਰੀ ਕਾਗਜ਼ਾਤ ਹਨ।

ਉਨ੍ਹਾਂ ਕਿਹਾ ਕਿ ਫੋਨ ਚੋਰੀ ਕਰਨ ਵਾਲੇ ਦੀ ਨਿਪੁੰਨ ਕਲਾ ਲਈ ਬਣਦਾ ਇਨਾਮ ਵੀ ਦਿਤਾ ਜਾਵੇਗਾ ਕਿਉਂਕਿ ਮੈਂ ਹੁਨਰਮੰਦ ਤੇ ਨਿਪੁੰਨ ਵਿਅਕਤੀਆਂ ਦੀ ਕਦਰ ਕਰਦਾ ਹਾਂ।

 ਹੋਰ ਪੜ੍ਹੋ: Nipah virus : ਕੇਰਲਾ 'ਚ ਸਾਹਮਣੇ ਆਏ ਨਿਪਾਹ ਵਾਇਰਸ ਦੇ ਕਈ ਕੇਸ; 5 ਕੇਸ ਕੰਨਫ਼ਰਮ, ਹੁਣ ਤੱਕ 2 ਲੋਕਾਂ ਦੀ ਹੋਈ ਮੌਤ

ਜਸਵਿੰਦਰ ਭੱਲਾ ਇਹ ਅੰਦਾਜ਼ ਫੈਨਜ਼ ਨੂੰ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਜਸਵਿੰਦਰ ਭੱਲਾ ਦੀ ਐਕਟਿੰਗ ਨੂੰ ਕਾਫੀ ਪਸੰਦ ਕਰਦੇ ਹਨ। ਜਸਵਿੰਦ ਭੱਲਾ ਨੂੰ ਫੈਨਜ਼ ਫਿਲਮਾਂ 'ਚ ਕਾਫੀ ਪਸੰਦ ਕਰ ਸਕਦੇ ਹਨ ਤੇ ਖ਼ਾਸ ਕਰ ਉਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। 


Related Post