ਜਸਵਿੰਦਰ ਭੱਲਾ ਦੀ ਪਤਨੀ ਨੇ ਜਦੋਂ ਅਦਾਕਾਰ ਦੇ ਨਾਲ ਜਾਣ ਦੀ ਕੀਤੀ ਜ਼ਿੱਦ, ਅਦਾਕਾਰ ਨੇ ਕਿਹਾ ਆਪਾਂ ਨਜ਼ਰਾਂ ਲਵਾਉਣੀਆਂ
ਜਸਵਿੰਦਰ ਭੱਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹਰ ਤੀਜੀ ਫ਼ਿਲਮ ‘ਚ ਨਜ਼ਰ ਆਉਂਦੇ ਹਨ। ਉਨ੍ਹਾਂ ਦੀ ਕਾਮੇਡੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।
ਜਸਵਿੰਦਰ ਭੱਲਾ (Jaswinder Bhalla) ਨੇ ਆਾਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰ ਆਪਣੀ ਪਤਨੀ ਦੇ ਨਾਲ ਹਾਸਾ ਠੱਠਾ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜਸਵਿੰਦਰ ਭੱਲਾ ਆਪਣੀ ਪਤਨੀ ਦੇ ਨਾਲ ਇੱਕ ਫ਼ਿਲਮ ਦੇ ਡਾਇਲੌਗ ‘ਤੇ ਲਿਪਸਿੰਕ ਕਰਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।
_afdf645289b1de6e09a192c993f56f07_1280X720.webp)
ਹੋਰ ਪੜ੍ਹੋ :
ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜਸਵਿੰਦਰ ਭੱਲਾ ਤਿਆਰ ਹੋ ਕੇ ਕਿਤੇ ਜਾਣ ਦੇ ਲਈ ਨਿਕਲਣ ਲੱਗਦੇ ਹਨ ਤਾਂ ਉਨ੍ਹਾਂ ਦੀ ਪਤਨੀ ਪੁੱਛਦੀ ਹੈ ਕਿ ਹੁਣ ਕਿੱਥੇ ਚੱਲੇ ਹੋ । ਜਿਸ ‘ਤੇ ਅਦਾਕਾਰ ਕਹਿੰਦਾ ਹੈ ਕਿ ਜਦੋਂ ਬੰਦਾ ਕਿਤੇ ਜਾਣ ਲੱਗੇ ਤਾਂ ਉਸ ਨੂੰ ਪੁੱਛੀਦਾ ਨਹੀਂ।ਜਿਸ ‘ਤੇ ਉਨ੍ਹਾਂ ਦੀ ਪਤਨੀ ਕਹਿੰਦੀ ਹੈ ਕਿ ਉਹ ਵੀ ਨਾਲ ਜਾਏਗੀ ਤਾਂ ਜਸਵਿੰਦਰ ਭੱਲਾ ਕਹਿੰਦੇ ਹਨ ਕਿ ਤੇਰਾ ਉੱਥੇ ਕੀ ਕੰਮ ਹੈ ਤਾਂ ਉਨ੍ਹਾਂ ਦੀ ਪਤਨੀ ਕਹਿੰਦੀ ਹੈ ਕਿ ਕਿਉਂ ਮੈਂ ਜਾ ਨਹੀਂ ਸਕਦੀ।
_4cb7e05fc466ebf1539a5a097fbcc2c6_1280X720.webp)
ਜਿਸ ‘ਤੇ ਜਸਵਿੰਦਰ ਭੱਲਾ ਕਹਿੰਦੇ ਹਨ ਕਿ ਮੈਂ ਲੋਕਾਂ ਤੋਂ ਗੱਲਾਂ ਕਰਵਾਉਣੀਆਂ ਹਨ ਤਾਂ ਪਤਨੀ ਕਹਿੰਦੀ ਕਿ ਕਿਹੜੀਆਂ ਗੱਲਾਂ… । ਜਿਸ ‘ਤੇ ਅਦਾਕਾਰ ਕਹਿੰਦੇ ਹਨ ਕਿ ਆਪ ਤਾਂ ਏਨਾਂ ਸੋਹਣਾ ‘ਤੇ ਜਨਾਨੀ….ਇਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਕਹਿੰਦੀ ਹੈ ਕਿ, ਕੀ ਜਨਾਨੀ? ਜਿਸ ‘ਤੇ ਭੱਲਾ ਕਹਿੰਦਾ ਹਨ ਕਿ ਜਨਾਨੀ ਇਸ ਤੋਂ ਸੋਹਣੀ । ਆਪਾਂ ਨਜ਼ਰਾਂ ਲਵਾਉਣੀਆਂ ਲੋਕਾਂ ਤੋਂ…।

ਜਸਵਿੰਦਰ ਭੱਲਾ ਨੇ ਕਈ ਹਿੱਟ ਫ਼ਿਲਮਾਂ ‘ਚ ਕੀਤਾ ਕੰਮ
ਜਸਵਿੰਦਰ ਭੱਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹਰ ਤੀਜੀ ਫ਼ਿਲਮ ‘ਚ ਨਜ਼ਰ ਆਉਂਦੇ ਹਨ। ਉਨ੍ਹਾਂ ਦੀ ਕਾਮੇਡੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਰਹੇ ਹਨ । ਉਨ੍ਹਾਂ ਦਾ ਪੁੱਤਰ ਵੀ ਉਨ੍ਹਾਂ ਦੇ ਨਕਸ਼ੇ ਕਦਮ ‘ਤੇ ਚੱਲਦਾ ਹੋਇਆ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹੈ ।