ਜੈਨੀ ਜੌਹਲ ਦੀ ਭੈਣ ਦਾ ਹੋਇਆ ਵਿਆਹ, ਗਾਇਕਾ ਨੇ ਵੀਡੀਓ ਸਾਂਝਾ ਕਰੇ ਭੈਣ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਦਿੱਤੀ ਵਧਾਈ
ਗਾਇਕਾ ਜੈਨੀ ਜੌਹਲ (Jenny Johal) ਦੀ ਭੈਣ ਦਾ ਵਿਆਹ (Sister Wedding) ਹੋ ਗਿਆ ਹੈ । ਜਿਸ ਦਾ ਇੱਕ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਆਪਣੀ ਭੈਣ ਦੇ ਨਾਲ ਬੈਠੀ ਹੋਈ ਹੈ ਅਤੇ ਤਸਵੀਰਾਂ ਖਿਚਵਾ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਮੇਰੀ ਪਿਆਰੀ ਭੈਣ ਸੁਖਮਣ ਦਾ ਵਿਆਹ, ਵਾਹਿਗੁਰੂ ਮੇਰੀ ਭੈਣ ਦੀ ਆਉਣ ਵਾਲੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਦੇਣ।ਬਹੁਤ ਸਾਰਾ ਪਿਆਰ ਅਤੇ ਦੁਆਵਾਂ’ । ਜਿਉਂ ਹੀ ਜੈਨੀ ਜੌਹਲ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ।
/ptc-punjabi/media/post_attachments/7LcC0oQf23knVDyvO0Yy.jpg)
ਹੋਰ ਪੜ੍ਹੋ : ਗਾਇਕ ਏਪੀ ਢਿੱਲੋਂ ਨੂੰ ਮੁਸਲਿਮ ਪਹਿਰਾਵਾ ਪਾਉਣਾ ਪਿਆ ਮਹਿੰਗਾ, ਲੋਕਾਂ ਨੇ ਇੰਝ ਕੀਤਾ ਟ੍ਰੋਲ
ਜੈਨੀ ਜੌਹਲ ਦਾ ਵਰਕ ਫ੍ਰੰਟ
ਜੈਨੀ ਜੌਹਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।ਕੁਝ ਸਮਾਂ ਪਹਿਲਾਂ ਜੈਨੀ ਜੌਹਲ ਉਸ ਵੇਲੇ ਚਰਚਾ ‘ਚ ਆਈ ਸੀ, ਜਦੋਂ ਉਸ ਨੇ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰਦਾ ਗੀਤ ‘ਲੈਟਰ ਟੂ ਸੀਐੱਮ’ ਰਿਲੀਜ਼ ਕੀਤਾ ਸੀ ।
/ptc-punjabi/media/media_files/7tj7Q53hoLVvR06S6QrA.jpg)
ਪਰ ਉਸ ਦਾ ਇਹ ਗੀਤ ਯੂ-ਟਿਊਬ ਤੋਂ ਡਿਲੀਟ ਕਰਵਾ ਦਿੱਤਾ ਗਿਆ ਸੀ।ਇਸ ਤੋਂ ਇਲਾਵਾ ਉਨ੍ਹਾਂ ਨੇ ਬਲਕਾਰ ਸਿੱਧੂ ਦੇ ਨਾਲ ਮਾਝੇ ਦੀਏ ਮੋਮਬੱਤੀਏ ਵੀ ਗਾਇਆ ਸੀ ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ । ਇਸ ਤੋਂ ਇਲਾਵਾ ਗੋਲਡ ਵਰਗੀ, ਨਖਰਾ, ਮਸਤਾਨੀ, ਝਾਂਜਰਾਂ ਸਣੇ ਕਈ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ।
View this post on Instagram