ਜੋਤੀ ਨੂਰਾਂ ਨੇ ਅਫਸਾਨਾ ਖ਼ਾਨ ਦੇ ਬਰਥਡੇ ਨੂੰ ਬਣਾਇਆ ਖ਼ਾਸ, ਗਾਇਕਾ ਨੂੰ ਦਿੱਤਾ ਸਰਪ੍ਰਾਈਜ਼
ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਗਾਇਕਾ ਜੋਤੀ ਨੂਰਾਂ ਅਫਸਾਨਾ ਖ਼ਾਨ ਦੇ ਲਈ ਕੇਕ ਅਤੇ ਗਿਫਟ ਲੈ ਕੇ ਆਉਂਦੀ ਹੈ ਅਤੇ ਅਫਸਾਨਾ ਵੀ ਇਹ ਸਰਪ੍ਰਾਈਜ਼ ਵੇਖ ਕੇ ਖੁਸ਼ ਨਜ਼ਰ ਆਉਂਦੀ ਹੈ ।
ਅਫਸਾਨਾ ਖ਼ਾਨ (Afsana Khan)ਦਾ ਬੀਤੇ ਦਿਨ ਜਨਮਦਿਨ ਸੀ । ਇਸ ਮੌਕੇ ‘ਤੇ ਗਾਇਕਾ ਨੇ ਆਪਣੇ ਸਹੁਰਾ ਪਰਿਵਾਰ ਦੇ ਨਾਲ ਬਰਥਡੇ ਸੈਲੀਬ੍ਰੇਟ ਕੀਤਾ । ਜਿਸ ਦੇ ਕਈ ਵੀਡੀਓਜ਼ ਵੀ ਸਾਹਮਣੇ ਆਏ ਸਨ । ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਗਾਇਕਾ ਜੋਤੀ ਨੂਰਾਂ ਅਫਸਾਨਾ ਖ਼ਾਨ ਦੇ ਲਈ ਕੇਕ ਅਤੇ ਗਿਫਟ ਲੈ ਕੇ ਆਉਂਦੀ ਹੈ ਅਤੇ ਅਫਸਾਨਾ ਵੀ ਇਹ ਸਰਪ੍ਰਾਈਜ਼ ਵੇਖ ਕੇ ਖੁਸ਼ ਨਜ਼ਰ ਆਉਂਦੀ ਹੈ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਭਾਵੁਕ ਪੋਸਟ ਕੀਤੀ ਸਾਂਝੀ, ਕਿਹਾ ‘ਪੱਗ ਉਤਾਰ ਸਿਰੋਂ,ਬਾਪੂ ਇਨਸਾਫ਼ ਮੰਗਦਾ’
ਵੀਡੀਓ ‘ਚ ਅਫਸਾਨਾ ਖ਼ਾਨ ਦੀ ਮਾਂ ਅਤੇ ਭੈਣਾਂ ਵੀ ਨਜ਼ਰ ਆ ਰਹੀਆਂ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ਨੂੰ ਅਫਸਾਨਾ ਖ਼ਾਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਜਿਸ ਨੂੰ ਸਾਂਝਾ ਕਰਦੇ ਹੋਏ ਅਫਸਾਨਾ ਖ਼ਾਨ ਨੇ ਜੋਤੀ ਨੂਰਾਂ ਦਾ ਸ਼ੁਕਰੀਆ ਅਦਾ ਕੀਤਾ ਹੈ ।

ਅਫਸਾਨਾ ਖ਼ਾਨ ਨੇ ਦਿੱਤੇ ਕਈ ਹਿੱਟ ਗੀਤ
ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ, ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ।
-(1080-×-1080px)-(1280-×-720px)-(1280-×-720px)_efda82259756cc1a60f3bec9ef51a06b_1280X720.webp)
ਜੋ ਉਨ੍ਹਾਂ ਦੇ ਕਰੀਅਰ ‘ਚ ਮੀਲਾ ਦਾ ਪੱਥਰ ਸਾਬਿਤ ਹੋਏ ਹਨ ।ਇਨ੍ਹਾਂ ਗੀਤਾਂ ‘ਚ ‘ਧੱਕਾ’, ‘ਤਿੱਤਲੀਆਂ’, ‘ਮੁੰਡੇ ਚੰਡੀਗੜ੍ਹ ਸ਼ਹਿਰ ਦੇ’ ਸਣੇ ਕਈ ਗੀਤ ਸ਼ਾਮਿਲ ਹਨ ।