ਕੌਰ ਬੀ (Kaur B) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਫੈਨਸ ਦੇ ਨਾਲ ਅਕਸਰ ਆਪਣੇ ਪ੍ਰੋਜੈਕਟ ਦੇ ਬਾਰੇ ਜਾਣਕਾਰੀ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਚ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕਾ ਆਪਣੇ ਤਾਇਆ ਜੀ ਦੇ ਨਾਲ ਨਜ਼ਰ ਆ ਰਹੀ ਹੈ। ਗਾਇਕਾ ਆਪਣੇ ਤਾਇਆ ਜੀ ਦੀ ਗੋਦ ‘ਚ ਆਪਣਾ ਸਿਰ ਰੱਖ ਕੇ ਸੁੱਤੀ ਹੋਈ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਬਹੁਤ ਸਾਥ ਦਿੱਤਾ ਮੇਰੇ ਮਾਪਿਆਂ ਨੇ ਉਸ ਸਮੇਂ ਜਦੋਂ ਕੁਝ ਵੀ ਨਹੀਂ ਸੀ।ਰੱਬ ਲੰਮੀਆਂ ਉਮਰਾਂ ਕਰੇ ਸਭ ਦੇ ਪਰਿਵਾਰ ਦੀਆਂ’ । ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।
/ptc-punjabi/media/media_files/sh2Gh3ANSTrEmLHpYAA0.jpg)
ਹੋਰ ਪੜ੍ਹੋ : ਫਰਹਾਨ ਅਖਤਰ ਦਾ ਅੱਜ ਹੈ ਜਨਮ ਦਿਨ, ਮਾਂ ਸ਼ਬਾਨਾ ਆਜ਼ਮੀ ਨੇ ਦਿੱਤੀ ਵਧਾਈ
ਮਹਿੰਦੀ ਫਲਾਂਟ ਕਰਦੀ ਆਈ ਨਜ਼ਰ
ਇਸ ਤੋਂ ਪਹਿਲਾਂ ਗਾਇਕਾ ਆਪਣੀ ਮਹਿੰਦੀ ਨੂੰ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਬੀਤੇ ਦਿਨ ਗਾਇਕਾ (Punjabi Singer)ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਸੀ।ਜਿਸ ਤੋਂ ਬਾਅਦ ਗਾਇਕਾ ਨੇ ਆਪਣੇ ਤਾਇਆ ਜੀ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।
/ptc-punjabi/media/media_files/lHFCggdPM2xjnkYqlUuJ.jpg)
ਕੌਰ ਬੀ ਦਾ ਵਰਕ ਫ੍ਰੰਟ
ਕੌਰ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਮਿੱਤਰਾਂ ਦੇ ਬੂਟ, ਬਜਟ, ਪੀਜ਼ਾ ਹੱਟ, ਫੁਲਕਾਰੀ ਸਣੇ ਕਈ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।ਜੈਜ਼ੀ ਬੀ ਜਿਨ੍ਹਾਂ ਨੇ ਕਦੇ ਵੀ ਕਿਸੇ ਦੇ ਨਾਲ ਡਿਊਟ ਸੌਂਗ ਨਹੀਂ ਕੀਤਾ,ਪਰ ਕੌਰ ਬੀ ਅਜਿਹੀ ਗਾਇਕਾ ਹਨ ਜਿਨ੍ਹਾਂ ਦੇ ਨਾਲ ਉਨ੍ਹਾਂ ਨੇ ਗੀਤ ‘ਮਿੱਤਰਾਂ ਦੇ ਬੂਟ’ ਗਾਇਆ ਅਤੇ ਇਹ ਗੀਤ ਸੁਪਰਹਿੱਟ ਰਿਹਾ ।ਕੌਰ ਬੀ ਨੂੰ ਪੰਜਾਬੀ ਇੰਡਸਟਰੀ ‘ਚ ਬੰਟੀ ਬੈਂਸ ਲੈ ਕੇ ਆਏ ਸਨ ਅਤੇ ਉਨ੍ਹਾਂ ਨੇ ਹੀ ਕੌਰ ਬੀ ਨੂੰ ਇਹ ਨਾਂਅ ਦਿੱਤਾ ਸੀ ।
View this post on Instagram
ਜਦੋਂਕਿ ਗਾਇਕਾ ਦਾ ਅਸਲ ਨਾਂਅ ਬਲਜਿੰਦਰ ਕੌਰ ਹੈ। ਉਨ੍ਹਾਂ ਦਾ ਸਬੰਧ ਪਟਿਆਲਾ ਦੇ ਪਿੰਡ ਨਵਾਂ ਗਾਓਂ ਦੇ ਨਾਲ ਹੈ।ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੀ ਕੌਰ ਬੀ ਸੁਰਿੰਦਰ ਕੌਰ, ਮੁਹੰਮਦ ਰਫ਼ੀ, ਪ੍ਰਕਾਸ਼ ਕੌਰ ਸਣੇ ਕਈ ਪੁਰਾਣੇ ਗਾਇਕਾਂ ਦੇ ਗੀਤ ਸੁਣਨਾ ਪਸੰਦ ਕਰਦੀ ਹੈ ਅਤੇ ਇਨ੍ਹਾਂ ਗਾਇਕਾਂ ਦੇ ਗੀਤ ਸੁਣ-ਸੁਣ ਕੇ ਹੀ ਉਸ ਨੇ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ ਹਨ।
View this post on Instagram