ਸਿਆਟਲ ‘ਚ ਪੁਸ਼ਪਾ ਮਾਂ ਦੇ ਕੋਲ ਪਹੁੰਚੀ ਅਦਾਕਾਰਾ ਕਿਮੀ ਵਰਮਾ, ਵੀਡੀਓ ਫੈਨਸ ਦੇ ਨਾਲ ਕੀਤਾ ਸਾਂਝਾ

ਪੁਸ਼ਪਾ ਮਾਤਾ ਜੋ ਸਮਾਜ ਦੀ ਸੇਵਾ ਦੇ ਲਈ ਜਾਣੇ ਜਾਂਦੇ ਹਨ । ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਕਿਮੀ ਵਰਮਾ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਪੁਸ਼ਪਾ ਮਾਂ ਦੇ ਘਰ ‘ਚ ਮਸ਼ਹੂਰ ਅਦਾਕਾਰਾ ਕਿਮੀ ਵਰਮਾ ਪਹੁੰਚੀ ਹੈ।

By  Shaminder August 1st 2024 06:00 PM

ਪੁਸ਼ਪਾ ਮਾਤਾ (Pushpa Mata) ਜੋ ਸਮਾਜ ਦੀ ਸੇਵਾ ਦੇ ਲਈ ਜਾਣੇ ਜਾਂਦੇ ਹਨ । ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਕਿਮੀ ਵਰਮਾ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਪੁਸ਼ਪਾ ਮਾਂ ਦੇ ਘਰ ‘ਚ ਮਸ਼ਹੂਰ ਅਦਾਕਾਰਾ ਕਿਮੀ ਵਰਮਾ ਪਹੁੰਚੀ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਪੁਸ਼ਪਾ ਮਾਂ ਨੇ ਕਿਮੀ ਵਰਮਾ ਦੇ ਲਈ ਕਈ ਕਰੇਲਿਆਂ ਦੀ ਸਬਜ਼ੀ ਤੇ ਅੰਬਾਂ ਦੀ ਚਟਨੀ ਬਣਾਈ ਹੈ। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।

  ਹੋਰ ਪੜ੍ਹੋ :  ਸਿੱਪੀ ਗਿੱਲ ਆਪਣੇ ਬੇਟੇ ਦੇ ਨਾਲ ਖੇਤਾਂ ‘ਚ ਮਸਤੀ ਕਰਦੇ ਦਿਖੇ, ਵੇਖੋ ਵੀਡੀਓ

ਕਿਮੀ ਵਰਮਾ ਦਾ ਵਰਕ ਫ੍ਰੰਟ 

ਕਿਮੀ ਵਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਹੁਤ ਹੀ ਛੋਟੀ ਉਮਰ ‘ਚ ਪੰਜਾਬੀ ਇੰਡਸਟਰੀ ‘ਚ ਕਦਮ ਰੱਖਿਆ ਸੀ । ਜਿਸ ਵੇਲੇ ਉਨ੍ਹਾਂ ਨੇ ਨਸੀਬੋ ਫ਼ਿਲਮ ਕੀਤੀ ਸੀ । ਉਸ ਸਮੇਂ ਉਨ੍ਹਾਂ ਨੇ ਦਸਵੀਂ ਦੇ ਪੇਪਰ ਦਿੱਤੇ ਸਨ । ਦਰਅਸਲ ਕਿਮੀ ਵਰਮਾ ਦੇ ਪਿਤਾ ਜੀ ਦੀ ਫੋਟੋਗ੍ਰਾਫੀ ਦੀ ਦੁਕਾਨ ਸੀ ।


ਜਿਸ ‘ਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਫ਼ਿਲਮ ਡਾਇਰੈਕਟਰ ਮਨਮੋਹਨ ਸਿੰਘ ਦੀ ਨਜ਼ਰ ਕਿਮੀ ਵਰਮਾ ‘ਤੇ ਪਈ ਅਤੇ ਉਨ੍ਹਾਂ ਨੇ ਕਿਮੀ ਨੂੰ ਆਪਣੀ ਫ਼ਿਲਮ ਦੇ ਲਈ ਚੁਣ ਲਿਆ । ਇਸ ਤਰ੍ਹਾਂ ਅਦਾਕਾਰਾ ਦੀ ਪੰਜਾਬੀ ਇੰਡਸਟਰੀ ‘ਚ ਐਂਟਰੀ ਹੋਈ । 

View this post on Instagram

A post shared by Pushpa R toor (@pushpa_seattle)




Related Post