ਲਾਹੌਰ 'ਚ ਬਣੀ ਸੀ ਮਿਰਜ਼ਾ ਗ਼ਾਲਿਬ 'ਤੇ ਪਹਿਲੀ ਪੰਜਾਬੀ ਫ਼ਿਲਮ, ਜਾਣੋ ਪਹਿਲੀ ਪੰਜਾਬੀ ਫ਼ਿਲਮ ਬਾਰੇ ਦਿਲਚਸਪ ਗੱਲਾਂ

ਸਭ ਤੋਂ ਪਹਿਲਾਂ ਬੋਲਣ ਵਾਲੀ ਹਿੰਦੀ ਫਿਲਮ ਸੀ ਆਲਮਾਰਾ ਤੇ ਇਸ ਦੇ ਨਾਲ ਹੀ ਬਣ ਰਹੀ ਸੀ ਪਹਿਲੀ ਪੰਜਾਬੀ ਫਿਲਮ ਇਸ਼ਕੇ ਪੰਜਾਬ । ਫਿਲਮ ਇੰਡਸਟਰੀ ਚ ਪੰਜਾਬੀ ਫਿਲਮਾਂ ਦਾ ਬਹੁਤ ਪੁਰਾਣਾ ਇਤਿਹਾਸ ਹੈ।

By  Entertainment Desk July 30th 2023 10:00 AM -- Updated: July 29th 2023 08:18 PM

First Punjabi Film:  ਮੌਜੂਦਾ ਸਮੇਂ 'ਚ ਪੰਜਾਬੀ ਫ਼ਿਲਮ ਇੰਡਸਟਰੀ ਦਿਨ-ਦਿਨ ਤਰੱਕੀ ਕਰ ਰਹੀ ਹੈ। ਪੰਜਾਬੀ ਫਿਲਮਾਂ ਦਾ ਆਪਣਾ ਇੱਕ ਸਮ੍ਰਿੱਧ ਇਤਿਹਾਸ ਰਿਹਾ ਹੈ ਪਰ ਲੋਕ ਇਸਨੂੰ ਸਾਂਭਣ ਲਈ ਬਹੁਤ ਬਾਅਦ ਵਿੱਚ ਅੱਗੇ ਆਏ। ਇਸ ਦੌਰਾਨ ਕਈ ਪ੍ਰਿੰਟ ਨਸ਼ਟ ਹੋ ਗਏ ਅਤੇ ਕਈ ਲਾਪਤਾ ਹੋ ਗਏ। ਆਜ਼ਾਦੀ ਦੇ ਸਮੇਂ ਪੰਜਾਬੀ ਸਿਨੇਮਾ ਦੀ ਕਈ ਕੀਮਤੀ ਜਾਣਕਾਰੀਆਂ ਗਾਇਬ ਹੋ ਗਈਆਂ ਸਨ, ਜਿਨ੍ਹਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਸੀ। ਅਸੀਂ ਇਸ ਲੇਖ ਵਿੱਚ ਪੰਜਾਬੀ ਸਿਨੇਮਾ ਅਤੇ ਬਾਲੀਵੁੱਡ ਦੇ ਉਸ ਦੌਰ ਬਾਰੇ ਗੱਲ ਕਰਨ ਜਾ ਰਹੇ ਹਾਂ ਜੱਦ ਦੋਵੇਂ ਵੱਖ ਨਹੀਂ ਸਨ। ਦੋਵੇਂ ਇੱਕੋ ਸਮੇ ਚ ਅੱਗੇ ਵੱਧ ਰਹੇ ਸਨ। 


ਦਾਦਾ ਸਾਹਿਬ ਫਾਲਕੇ ਨੇ 1913 ਵਿੱਚ ਪਹਿਲੀ ਮੂਕ ਫਿਲਮ ਰਾਜਾ ਹਰੀਸ਼ਚੰਦਰ ਬਣਾਈ ਤੇ ਭਾਰਤੀ ਫਿਲਮਾਂ ਦੀ ਸ਼ਾਨਦਾਰ ਸ਼ੁਰੂਆਤ ਹੋਈ । 1911 ਤੋਂ ਪਹਿਲਾਂ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਭਾਰਤ ਵਿੱਚ ਫਿਲਮਾਂ ਬਣਾਈਆਂ ਜਾਣਗੀਆਂ। ਪਰ ਦਾਦਾ ਸਾਹਿਬ ਫਾਲਕੇ ਨੇ ਕੈਮਰੇ ਤੋਂ ਕਈ ਵੀਡੀਓ ਬਣਾਉਣ ਤੋਂ ਬਾਅਦ ਅਧਿਕਾਰਤ ਤੌਰ 'ਤੇ ਰਾਜਾ ਹਰੀਸ਼ਚੰਦਰ ਨਾਮ ਦੀ ਇੱਕ ਫਿਲਮ ਬਣਾਈ।


ਇਹ ਸਿਨੇਮਾ ਦੀ ਸ਼ੁਰੂਆਤ ਸੀ। ਲਾਹੌਰ ਇੱਕ ਵੱਡੇ ਕੇਂਦਰ ਵਜੋਂ ਉੱਭਰ ਰਿਹਾ ਸੀ। ਪੰਜਾਬੀ ਲੋਕ ਇੰਡਸਟਰੀ ਵਿੱਚ ਬਹੁਤ ਸਰਗਰਮ ਸਨ। ਫਿਲਮਾਂ ਵਿੱਚ ਅਜੇ ਤੱਕ ਕੋਈ ਆਵਾਜ਼ ਨਹੀਂ ਸੀ। 14 ਮਾਰਚ 1931 ਨੂੰ ਪਹਿਲੀ ਬੋਲਦੀ ਫਿਲਮ ਆਲਮ ਆਰਾ ਰਿਲੀਜ਼ ਹੋਈ ਅਤੇ ਸਾਰਿਆਂ ਦੇ ਸਾਹਮਣੇ ਸਿਨੇਮਾ ਬੋਲ ਰਿਹਾ ਸੀ। ਇਥੋਂ ਹੀ ਪੰਜਾਬੀ ਸਿਨੇਮਾ ਵੀ ਹੋਂਦ ਵਿਚ ਆਉਣ ਲੱਗਾ। ਆਲਮਾਰਾ ਦੀ ਰਿਲੀਜ਼ ਤੋਂ ਇਕ ਸਾਲ ਬਾਅਦ 1932 ਵਿਚ ਪੰਜਾਬੀ ਭਾਸ਼ਾ ਦੀ ਪਹਿਲੀ ਫਿਲਮ ਇਸ਼ਕੇ ਪੰਜਾਬ ਬਣਨੀ ਸ਼ੁਰੂ ਹੋ ਗਈ ਸੀ। ਮਿਰਜ਼ਾ ਗ਼ਾਲਿਬ ਤੇ ਆਧਾਰਿਤ ਇਹ ਫ਼ਿਲਮ ਹਿਦਮਤਾ ਸਿਨੇਟੋਨ ਕੰਪਨੀ ਵੱਲੋਂ ਬਣਾਈ ਜਾ ਰਹੀ ਸੀ। ਇਸ ਵਿੱਚ ਭਾਈ ਦੇਸਾ ਮਿਰਜ਼ਾ ਗ਼ਾਲਿਬ ਦੇ ਕਿਰਦਾਰ ਵਿੱਚ ਸਨ। ਲਾਹੌਰ ਦੇ ਆਰਕਾਈਵ ਤੋਂ ਪਤਾ ਲੱਗਿਆ ਕਿ 1932 ਵਿਚ ਬਣਨੀ ਸ਼ੁਰੂ ਹੋਈ ਇਸ਼ਕੇ ਪੰਜਾਬ ਦੇ ਜ਼ਿਆਦਾਤਰ ਪਾਤਰ ਪੰਜਾਬੀ ਸਨ। 



ਉਸ ਸਮੇਂ ਦੇਸ਼ ਵਿੱਚ ਭਾਸ਼ਾ ਨੂੰ ਲੈ ਕੇ ਵਿਵਾਦ ਸੀ, ਹਿੰਦੀ ਉਰਦੂ ਅਤੇ ਤਾਮਿਲ ਬੋਲਣ ਵਾਲੇ ਆਪਣੀਆਂ ਦਲੀਲਾਂ ਪੇਸ਼ ਕਰ ਰਹੇ ਸਨ, ਇਸ ਲਈ ਸਿਨੇਮਾ ਕਿਵੇਂ ਅਛੂਤ ਰਹਿ ਸਕਦਾ ਸੀ? ਗਾਂਧੀ ਜੀ ਨੇ ਵੀ ਇਕ ਦੇਸ਼ ਇਕ ਭਾਸ਼ਾ 'ਤੇ ਆਪਣਾ ਸਟੈਂਡ ਦਿੱਤਾ ਸੀ। ਖੈਰ, ਸਿਨੇਮਾ ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ ਅਤੇ ਪਹਿਲੀ ਬੋਲਦੀ ਫਿਲਮ ਤੋਂ ਬਾਅਦ ਪਹਿਲੀ ਪੰਜਾਬੀ ਫਿਲਮ ਵੀ ਦੋ ਸਾਲਾਂ ਚ ਰਿਲੀਜ਼ ਹੋਈ, ਇਹ 29 ਮਾਰਚ 1935 ਨੂੰ ਰਿਲੀਜ਼ ਹੋਈ।

ਉਸ ਸਮੇਂ ਦੇ ਪੰਜਾਬ ਅਤੇ ਭਾਰਤ ਦੇ ਕਈ ਹਿੱਸਿਆਂ ਵਿਚ ਇਸ ਨੂੰ ਰਿਲੀਜ਼ ਕੀਤਾ ਗਿਆ ਸੀ । ਇਸ ਦੇ ਪ੍ਰਿੰਟ ਹੁਣ ਉਪਲਬਧ ਨਹੀਂ ਹਨ। ਪਰ ਇਸ ਫਿਲਮ ਨੂੰ ਪਹਿਲੀ ਪੰਜਾਬੀ ਫਿਲਮ ਹੋਣ ਦਾ ਮਾਣ ਹਾਸਲ ਹੈ। 1936 ਵਿੱਚ, ਇਸ਼ਕ-ਏ-ਪੰਜਾਬ ਦੀ ਰਿਲੀਜ਼ ਤੋਂ ਇੱਕ ਸਾਲ ਬਾਅਦ, ਪਹਿਲੀ ਰੰਗੀਨ ਫਿਲਮ ਮੋਤੀ ਗਿਧਾਨੀ ਨੇ ਰਿਲੀਜ਼ ਕੀਤੀ ਸੀ। ਜਿਸ ਦਾ ਨਾਂ ਸੀ 'ਕਿਸ਼ਨ ਕਨ੍ਹਈਆ ।


ਹੋਰ ਪੜ੍ਹੋ:  'Medal' OTT Release: ਜੈ ਰੰਧਾਵਾ ਤੇ ਬਾਣੀ ਸੰਧੂ ਦੀ ਫ਼ਿਲਮ 'ਮੈਡਲ' OTT Platform 'ਤੇ ਹੋਈ ਰਿਲੀਜ਼, ਜਾਣੋ ਕਦੋਂ ਤੇ ਕਿੱਥੇ ਦੇਖ ਸਕੋਗੇ

ਹਾਲਾਂਕਿ, 1960 ਵਿੱਚ ਬਣੀ 'ਚੌਧਰੀ ਕਰਨਾਲ ਸਿੰਘ' ਰਾਹੀਂ ਪੰਜਾਬੀ ਇੰਡਸਟਰੀ ਨੂੰ ਮਾਨਤਾ ਮਿਲੀ। ਕਿਉਂਕਿ ਇਸ ਫਿਲਮ ਨੂੰ ਪਹਿਲਾ ਰਾਸ਼ਟਰੀ ਪੁਰਸਕਾਰ ਮਿਲਿਆ ਸੀ। ਇਹ ਫਿਲਮਾਂ ਦਾ ਪ੍ਰਯੋਗਾਤਮਕ ਦੌਰ ਸੀ। ਫਿਲਮਾਂ ਬਣ ਰਹੀਆਂ ਸਨ, ਉਨ੍ਹਾਂ ਦੇ ਉਦਯੋਗ ਵਿੱਚ ਕੋਈ ਵੰਡ ਨਹੀਂ ਸੀ। ਪਰ ਫਿਰ ਵੀ ਇਸ਼ਕੇ ਪੰਜਾਬ ਨੂੰ ਪਹਿਲੀ ਪੰਜਾਬੀ ਫਿਲਮ ਦਾ ਮਾਣ ਦਿੱਤਾ ਜਾ ਸਕਦਾ ਹੈ।

Related Post