ਜਾਣੋ ਪੰਜਾਬੀ ਸੱਭਿਆਚਾਰ ‘ਚ ਸਾਉਣ ਮਹੀਨੇ ਦਾ ਮਹੱਤਵ

ਸਾਲ ਵਿੱਚ ਬਾਰਾਂ ਮਹੀਨੇ ਆਉਂਦੇ ਨੇ ਅਤੇ ਹਰ ਮਹੀਨੇ ਦਾ ਆਪਣਾ ਖ਼ਾਸ ਮਹੱਤਵ ਹੁੰਦਾ ਹੈ ।ਪੰਜਾਬੀ ਸੱਭਿਆਚਾਰ ‘ਚ ਸਾਉਣ ਮਹੀਨੇ ਦਾ ਖ਼ਾਸ ਮਹੱਤਵ ਹੈ । ਇਸ ਮਹੀਨੇ ਜੇਠ ਹਾੜ ਦੀਆਂ ਵਗਦੀਆਂ ਗਰਮ ਹਵਾਵਾਂ ਤੋਂ ਰਾਹਤ ਮਿਲਦੀ ਹੈ ਅਤੇ ਸਾਉਣ ਮਹੀਨੇ ਦੀਆਂ ਠੰਢੀਆਂ ਪੌਣਾਂ ਹਰ ਕਿਸੇ ਦੇ ਸੀਨੇ ਨੂੰ ਠਾਰ ਦਿੰਦੀਆਂ ਹਨ ।

By  Shaminder July 4th 2023 12:27 PM -- Updated: July 4th 2023 12:33 PM

ਸਾਲ ਵਿੱਚ ਬਾਰਾਂ ਮਹੀਨੇ ਆਉਂਦੇ ਨੇ ਅਤੇ ਹਰ ਮਹੀਨੇ ਦਾ ਆਪਣਾ ਖ਼ਾਸ ਮਹੱਤਵ ਹੁੰਦਾ ਹੈ ।ਪੰਜਾਬੀ ਸੱਭਿਆਚਾਰ ‘ਚ ਸਾਉਣ (Sawan 2023) ਮਹੀਨੇ ਦਾ ਖ਼ਾਸ ਮਹੱਤਵ ਹੈ । ਇਸ ਮਹੀਨੇ ਜੇਠ ਹਾੜ ਦੀਆਂ ਵਗਦੀਆਂ ਗਰਮ ਹਵਾਵਾਂ ਤੋਂ ਰਾਹਤ ਮਿਲਦੀ ਹੈ ਅਤੇ ਸਾਉਣ ਮਹੀਨੇ ਦੀਆਂ ਠੰਢੀਆਂ ਪੌਣਾਂ ਹਰ ਕਿਸੇ ਦੇ ਸੀਨੇ ਨੂੰ ਠਾਰ ਦਿੰਦੀਆਂ ਹਨ ।  ਇਸ ਮਹੀਨੇ ਨਵੀਆਂ ਵਿਆਂਦੜਾਂ ਆਪਣੇ ਪੇਕੇ ਘਰ ਆਉਂਦੀਆਂ ਹਨ ।


ਹੋਰ ਪੜ੍ਹੋ : ਕਰੀਨਾ ਕਪੂਰ ਪਰਿਵਾਰ ਦੇ ਨਾਲ ਲੰਡਨ ‘ਚ ਵੈਕੇਸ਼ਨ ‘ਤੇ ਗਈ, ਤਸਵੀਰਾਂ ਹੋ ਰਹੀਆਂ ਵਾਇਰਲ

ਪੰਜਾਬੀ ਸੱਭਿਆਚਾਰ ‘ਚ ਸਾਉਣ ਦਾ ਮਹੱਤਵ 

ਪੰਜਾਬੀ ਸੱਭਿਆਚਾਰ ‘ਚ ਸਾਉਣ ਮਹੀਨੇ ਦਾ ਬਹੁਤ ਮਹੱਤਵ ਹੁੰਦਾ ਹੈ । ਜੇਠ ਹਾੜ ਦੀਆਂ ਧੁੱਪਾਂ ਤੋਂ ਲੋਕਾਂ ਨੂੰ ਰਾਹਤ ਮਿਲਦੀ ਹੈ ਅਤੇ ਪੂਰੀ ਕਾਇਨਾਤ ਸਾਉਣ ਦੀਆਂ ਕਣੀਆਂ ਦੇ ਨਾਲ ਹਰੀ ਭਰੀ ਹੋ ਜਾਂਦੀ ਹੈ । ਰੁੱਖਾਂ ‘ਤੇ ਨਵੀਆਂ ਕਰੂੰਬਲਾਂ ਫੁੱਟਦੀਆਂ ਨੇ ਅਤੇ ਇਹ ਰੁੱਤ ਫਸਲਾਂ ਦੇ ਲਈ ਵੀ ਲਾਹੇਵੰਦ ਮੰਨੀ ਜਾਂਦੀ ਹੈ ।


ਇਹ ਮਹੀਨਾ ਮਿਲਾਪ ਦਾ ਮਹੀਨਾ ਮੰਨਿਆਂ ਜਾਂਦਾ ਹੈ ।ਇਸ ਦਾ ਜ਼ਿਕਰ ਅਕਸਰ ਪੰਜਾਬ ਦੇ ਲੋਕ ਗੀਤਾਂ ਅਤੇ ਬੋਲੀਆਂ ‘ਚ ਵੀ ਆਉਂਦਾ ਹੈ । ਇਸ ਤੋਂ ਇਲਾਵਾ ਕਵੀਆਂ ਨੇ ਵੀ ਆਪਣੀਆਂ ਕਵਿਤਾਵਾਂ ਸਾਉਣ ਮਹੀਨੇ ਦੀ ਖੂਬਸੂਰਤੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੁਝ ਇਸ ਤਰ੍ਹਾਂ ਕੀਤੀ ਹੈ।

ਨਿੱਕੀ ਨਿੱਕੀ ਕਣੀ ਦਾ ਮੀਂਹ ਪਿਆ ਪੈਂਦਾ 

ਲੱਗੀਆਂ ਸਾਉਣ ਦੀਆਂ ਝੜੀਆਂ ਵੇ 

ਅੱਜ ਝੂਮਣ ਫਸਲਾਂ ਬੜੀਆਂ ਵੇ

ਅੱਜ ਝੂਮਣ ਫਸਲਾਂ ਬੜੀਆਂ ਵੇ 


ਕਿਉਂਕਿ ਸਾਉਣ ਮਹੀਨੇ ‘ਚ ਪੈਣ ਵਾਲੀਆਂ ਕਣੀਆਂ ਦੇ ਨਾਲ ਹਰ ਪਾਸੇ ਹਰਿਆਲੀ ਛਾ ਜਾਂਦੀ ਹੈ । ਲੋਕ ਗੀਤਾਂ ‘ਚ ਵੀ ਇਸ ਦੀ ਮਹੱਤਵ ਨੂੰ ਦਰਸਾਇਆ ਗਿਆ ਹੈ । 

ਸਾਉਣ ਮਹੀਨਾ ਕਿਣ-ਮਿਣ ਕਿਣ ਮਿਣ

ਝਾਂਜਰ ਵੱਜਦੀ ਛਣ-ਛਣ 

ਦਿਲ ਦੇ ਅੰਬਰੀਂ ਪੀਂਘਾਂ ਕਿਸ ਮੁਟਿਆਰ ਨੇ ਪਾਈਆਂ ਨੇ 

ਕੀਹਦੇ ਮਿੱਠੜੇ ਬੋਲ ਇਹ ਰੁੱਤਾਂ ਲੈ ਕੇ ਆਈਆਂ ਨੇ ।

ਘਰਾਂ ‘ਚ ਬਣਾਏ ਜਾਂਦੇ ਖ਼ਾਸ ਪਕਵਾਨ 

ਸਾਉਣ ਮਹੀਨੇ ਦਾ ਜ਼ਿਕਰ ਹੋਵੇ ਤੇ ਗੱਲ ਖਾਣਪੀਣ ਦੀ ਨਾ ਹੋਵੇ ।ਇਹ ਕਿਸ ਤਰ੍ਹਾਂ ਹੋ ਸਕਦਾ ਹੈ । ਸਾਉਣ ਦੇ ਮਹੀਨੇ ‘ਚ ਘਰਾਂ ‘ਚ ਕਈ ਪਕਵਾਨ ਬਣਾਏ ਜਾਂਦੇ ਹਨ । ਖ਼ਾਸ ਤੌਰ ‘ਤੇ ਖੀਰ ਅਤੇ ਪੂੜੇ ਬਣਾਏ ਜਾਂਦੇ ਹਨ । ਇਸ ਤਰ੍ਹਾਂ ਇਸ ਮਹੀਨੇ ਨੂੰ ਬੜੇ ਹੀ ਚਾਵਾਂ ਦੇ ਨਾਲ ਮਨਾਇਆ ਜਾਂਦਾ ਹੈ । 


ਸਾਉਣ ਖੀਰ ਨਾ ਖਾਧੀਆ 

ਤਾਂ ਕਿਉਂ ਜੰਮਿਆ ਅਪਰਾਧੀਆ

ਇਸ ਤਰ੍ਹਾਂ ਸਾਉਣ ਮਹੀਨੇ ‘ਚ ਘਰਾਂ ‘ਚ ਕਈ ਮਿੱਠੇ ਪਕਵਾਨ ਬਣਾਏ ਜਾਂਦੇ ਹਨ ।ਜੇ ਬੱਦਲ ਮੀਂਹ ਨਾ ਬਰਸਾਉਣ ਤਾਂ ਛੋਟੇ ਛੋਟੇ ਬੱਚੇ ਪਿੰਡਾਂ ‘ਚ ਟੋਲੀਆਂ ਬਣਾ ਕੇ ਗੁੱਡਾ ਗੁੱਡੀ ਨੂੰ ਸਾੜਦੇ ਹਨ ਅਤੇ ਗਾਉਂਦੇ ਹੋਏ ਰੱਬ ਅੱਗੇ ਮੀਂਹ ਦੇ ਲਈ ਅਰਜੋਈਆਂ ਕਰਦੇ ਹਨ ।

ਕਾਲੀਆਂ ਇੱਟਾਂ ਕਾਲੇ ਰੋੜ

ਮੀਂਹ ਵਰਸਾ ਦੇ ਜ਼ੋਰੋ ਜ਼ੋਰ 







Related Post