ਕੁਲਵਿੰਦਰ ਬਿੱਲਾ ਖ਼ਤਰਨਾਕ ਚੈਲੇਂਜ ਕਰਦੇ ਆਏ ਨਜ਼ਰ, ਗਾਇਕ ਦਾ ਹੋਇਆ ਅਜਿਹਾ ਹਾਲ, ਵੇਖੋ ਵੀਡੀਓ

ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ ਅਕਸਰ ਆਪਣੀ ਚੰਗੀ ਗਾਇਕੀ ਤੇ ਅਦਾਕਾਰੀ ਲਈ ਜਾਣੇ ਜਾਂਦੇ ਹਨ। ਹਾਲ ਹੀ 'ਚ ਕੁਲਵਿੰਦਰ ਬਿੱਲਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਉਹ ਬਹੁਤ ਹੀ ਖ਼ਤਰਨਾਕ ਚੈਲੇਂਜ ਪੂਰਾ ਕਰਦੇ ਹੋਏ ਨਜ਼ਰ ਆ ਰਹੇ ਹਨ।

By  Pushp Raj May 14th 2024 02:55 PM

Kulwinder Billa viral video : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ ਅਕਸਰ ਆਪਣੀ ਚੰਗੀ ਗਾਇਕੀ ਤੇ ਅਦਾਕਾਰੀ ਲਈ ਜਾਣੇ ਜਾਂਦੇ ਹਨ। ਹਾਲ ਹੀ 'ਚ ਕੁਲਵਿੰਦਰ ਬਿੱਲਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਉਹ ਬਹੁਤ ਹੀ ਖ਼ਤਰਨਾਕ ਚੈਲੇਂਜ ਪੂਰਾ ਕਰਦੇ ਹੋਏ ਨਜ਼ਰ ਆ ਰਹੇ ਹਨ। 

ਦੱਸ ਦਈਏ ਕਿ ਕੁਲਵਿੰਦਰ ਬਿੱਲਾ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਸੋਸ਼ਲ ਮੀਡੀਆ ਉੱਤੇ ਗਾਇਕ ਦੀ ਲੱਖਾਂ ਦੀ ਫੈਨ ਫਾਲੋਇੰਗ ਹੈ। ਗਾਇਕ ਅਕਸਰ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਜੁੜੇ ਰਹਿੰਦੇ ਹਨ ਤੇ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਬਾਰੇ ਅਪਡੇਟਸ ਸਾਂਝੇ ਕਰਦੇ ਹਨ। 

View this post on Instagram

A post shared by Kulwinderbilla (@kulwinderbilla)


ਹਾਲ ਹੀ ਵਿੱਚ ਕੁਲਵਿੰਦਰ ਬਿੱਲਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਨਵੀਂ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਗਾਇਕ ਆਪਣੇ ਦੋਸਤਾਂ ਨਾਲ ਮਸਤੀ-ਮਸਤੀ ਵਿੱਚ ਖ਼ਤਰਨਾਕ ਚੈਲੇਂਜ ਨੂੰ ਪੂਰਾ ਕਰਦੇ ਨਜ਼ਰ ਆਏ ਜੋ ਕਿ ਉਨ੍ਹਾਂ ਨੂੰ ਮਹਿੰਗਾ ਪੈ ਗਿਆ। ਗਾਇਕ ਨੇ ਵੀਡੀਓ ਸਾਂਝੀ ਕਰਦਿਆਂ ਕੈਪਸ਼ਨ ਵਿੱਚ ਲਿਖਿਆ, 'Mirch (Chilli ) challenge 🌶️ ਹਾਸੀਆਂ ਖੇਡੀਆਂ😀।'


ਕੁਲਵਿੰਰ ਬਿੱਲਾ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੇ ਦੋਸਤਾਂ ਨਾਲ ਮਸਤੀ ਕਰ ਰਹੇ ਹਨ। ਇਸੇ ਦੌਰਾਨ ਗਾਇਕ ਆਪਣੇ ਇੱਕ ਦੋਸਤ ਨਾਲ ਸ਼ਰਤ ਲਗਾਉਂਦੇ ਹਨ ਕਿ ਜੇਕਰ ਉਹ ਪਲੇਟ ਵਿੱਚ ਰੱਖੀਆਂ ਸਾਰੀਆਂ ਮਿਰਚਾਂ ਖਾ ਲੈਣਗੇ ਤਾਂ ਉਨ੍ਹਾਂ ਦਾ ਕੌਸਲੀ ਟ੍ਰਿਪ ਦਾ ਸਾਰਾ ਖਰਚਾ ਉਨ੍ਹਾਂ ਦਾ ਦੋਸਤ ਚੱਕੇਗਾ। ਇਸ ਚੈਲੇਂਜ ਨੂੰ ਗਾਇਕ ਨੇ ਪੂਰਾ ਵੀ ਕੀਤਾ ਪਰ ਮਿਰਚਾਂ ਖਾਣ ਕਾਰਨ ਉਨ੍ਹਾਂ ਦੀ ਕੀ ਹਾਲਤ ਹੋਈ ਇਹ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ।

ਫੈਨਜ਼ ਗਾਇਕ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।ਵੱਡੀ ਗਿਣਤੀ ਵਿੱਚ ਫੈਨਜ਼ ਨੇ ਗਾਇਕ ਨੂੰ ਸਲਾਹ ਦਿੱਤੀ ਕਿ ਉਹ ਅਜਿਹੇ ਚੈਲੇਂਜ ਨਾਂ ਕਰਨ ਕਿਉਂਕਿ ਇਸ ਨਾਲ ਸਿਹਤ ਉੱਤੇ ਮਾੜਾ ਅਸਰ ਪੈ ਸਕਦਾ ਹੈ।

View this post on Instagram

A post shared by Kulwinderbilla (@kulwinderbilla)


ਹੋਰ ਪੜ੍ਹੋ : ਸਤਿੰਦਰ ਸਰਤਾਜ ਨੇ ਆਪਣੇ ਲਾਈਵ ਸ਼ੋਅ ਦੌਰਾਨ ਮਰਹੂਮ ਸ਼ਾਇਰ ਸੁਰਜੀਤ ਪਾਤਰ ਜੀ ਨੂੰ ਦਿੱਤੀ ਸ਼ਰਧਾਂਜਲੀ, ਵੇਖੋ ਵੀਡੀਓ 

ਕੁਲਵਿੰਦਰ ਬਿੱਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਚੰਗੇ ਗਾਇਕ ਹੋਣ ਦੇ ਨਾਲ-ਨਾਲ ਚੰਗੇ ਅਦਾਕਾਰ ਵੀ ਹਨ। ਕੁਲਵਿੰਦਰ ਬਿੱਲਾ ਨੇ ਕਈ ਪੰਜਾਬੀ ਫਿਲਮਾਂ ਜਿਵੇਂ ਕਿ ਕਲਾਕਾਰ, ਪ੍ਰਹੁਣਾ, ਨਿਸ਼ਾਨਾ, ਟੈਲੀਵਿਜ਼ਨ ਤੇ ਚੱਲ ਜਿੰਦੀਏ ਵਰਗੀ ਕਈ ਫਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਫੈਨਜ਼ ਦਾ ਦਿਲ ਜਿੱਤਿਆ ਹੈ ਤੇ ਉਹ ਲਗਾਤਾਰ ਪੰਜਾਬੀ ਇੰਡਸਟਰੀ ਵਿੱਚ ਸਰਮਗਮ ਹਨ। 

 

Related Post