ਗਾਇਕ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ

ਗਾਇਕ ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਨੇ ਆਪਣੇ ਪਰਿਵਾਰ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਜੈ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

By  Shaminder December 18th 2023 10:12 AM -- Updated: December 18th 2023 10:15 AM

ਗਾਇਕ ਕੁਲਵਿੰਦਰ ਕੈਲੀ (Kulwinder Kally)ਤੇ ਗੁਰਲੇਜ ਅਖਤਰ ਨੇ ਆਪਣੇ ਪਰਿਵਾਰ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਜੈ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਪਰਿਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੁੰਦਾ ਦਿਖਾਈ ਦੇ ਰਿਹਾ ਹੈ ।ਇਸ ਤੋਂ ਪਹਿਲਾਂ ਇਹ ਜੋੜੀ ਧੀ ਹਰਗੁਣਵੀਰ ਕੌਰ ਨੂੰ ਮੱਥਾ ਟਿਕਾਉਣ ਦੇ ਲਈ ਪਹੁੰਚੀ ਸੀ ।ਵੀਡੀਓ ਦੀ ਬੈਕਗਰਾਊਂਡ ‘ਚ ਧਾਰਮਿਕ ਗੀਤ ਚੱਲ ਰਿਹਾ ਹੈ ।

ਹੋਰ ਪੜ੍ਹੋ :  ਮਨਜੀਤ ਸਿੰਘ ਸੰਘਾ ਦੇ ਕੋਲ ਹੈ ਨਿੱਜੀ ਜਹਾਜ਼, ਜਾਣੋ ਕਿਸ ਤਰ੍ਹਾਂ ਪੰਜਾਬ ਦੇ ਛੋਟੇ ਜਿਹੇ ਪਿੰਡ ਤੋਂ ਗਿਆ 20 ਸਾਲ ਦਾ ਨੌਜਵਾਨ ਜਰਮਨੀ ‘ਚ ਆਪਣਾ ਕਾਰੋਬਾਰ ਚਲਾ ਬਣਿਆ ਕਰੋੜਪਤੀ

ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਨੇ ਦਿੱਤੇ ਕਈ ਹਿੱਟ ਗੀਤ 

ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਹਨ । ਉਨ੍ਹਾਂ ਦਾ ਪੁੱਤਰ ਦਾਨਵੀਰ ਸਿੰਘ ਵੀ ਮਾਪਿਆਂ ਤੋਂ ਗਾਇਕੀ ਦੇ ਗੁਰ ਸਿੱਖ ਰਿਹਾ ਹੈ ।


ਕੁਝ ਸਮਾਂ ਪਹਿਲਾਂ ਦਾਨਵੀਰ ਦੀ ਆਵਾਜ਼ ‘ਚ ਸ਼ਬਦ ਵੀ ਰਿਲੀਜ਼ ਹੋਇਆ ਸੀ ।ਕੁਝ ਦਿਨ ਪਹਿਲਾਂ ਹੀ ਇਸ ਜੋੜੀ ਨੇ ਆਪਣੇ ਬੇਟੇ ਦਾਨਵੀਰ ਦਾ ਜਨਮ ਦਿਨ ਮਨਾਇਆ ਹੈ । ਜਿਸ ਦੀਆਂ ਤਸਵੀਰਾਂ ਵੀ ਜੋੜੀ ਦੇ ਵੱਲੋਂ ਸੋਸ਼ਲ ਮੀਡੀਆ ‘ਤੇ ਸਾਝੀਆਂ ਕੀਤੀਆਂ ਗਈਆਂ ਸਨ । 


ਕੁਝ ਸਮਾਂ ਪਹਿਲਾਂ ਨਵੇਂ ਘਰ ‘ਚ ਹੋਏ ਸ਼ਿਫਟ

ਇਹ ਗਾਇਕ ਜੋੜੀ ਕੁਝ ਸਮਾਂ ਪਹਿਲਾਂ ਹੀ ਨਵੇਂ ਘਰ ‘ਚ ਸ਼ਿਫਟ ਹੋਈ ਹੈ । ਇਸ ਮੌਕੇ ‘ਤੇ ਜੋੜੀ ਦੇ ਵੱਲੋਂ ਘਰ ‘ਚ ਅਖੰਡ ਪਾਠ ਸਾਹਿਬ ਰਖਵਾਇਆ ਗਿਆ ਸੀ । ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਪਹੁੰਚੇ ਸਨ । 

View this post on Instagram

A post shared by Gurlej Akhtar (@gurlejakhtarmusic)



Related Post