ਸੰਜੇ ਦੱਤ, ਗੁਰਦਾਸ ਮਾਨ,ਸੋਨੂੰ ਸੂਦ ਮਨਜੀਤ ਮਾਨ ਸਣੇ ਕਈ ਸਿਤਾਰੇ ਪਹੁੰਚੇ ਫ਼ਿਲਮ ‘ਮੌਜਾਂ ਹੀ ਮੌਜਾਂ’ ਦੇ ਪ੍ਰੀਮੀਅਰ ‘ਤੇ

ਫ਼ਿਲਮ ‘ਮੌਜਾਂ ਹੀ ਮੌਜਾਂ’ ਕੱਲ੍ਹ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਉਸ ਤੋਂ ਪਹਿਲਾਂ ਫ਼ਿਲਮ ਦਾ ਪ੍ਰੀਮੀਅਰ ਰੱਖਿਆ ਗਿਆ । ਜਿਸ ‘ਚ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੇ ਨਾਲ ਨਾਲ ਬਾਲੀਵੁੱਡ ਇੰਡਸਟਰੀ ਦੇ ਵੀ ਕਈ ਸਿਤਾਰੇ ਪਹੁੰਚੇ । ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।

By  Shaminder October 19th 2023 12:19 PM -- Updated: October 19th 2023 12:28 PM

ਫ਼ਿਲਮ ‘ਮੌਜਾਂ ਹੀ ਮੌਜਾਂ’ (Majujan Hi Majujan) ਕੱਲ੍ਹ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਉਸ ਤੋਂ ਪਹਿਲਾਂ ਫ਼ਿਲਮ ਦਾ ਪ੍ਰੀਮੀਅਰ ਰੱਖਿਆ ਗਿਆ । ਜਿਸ ‘ਚ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੇ ਨਾਲ ਨਾਲ ਬਾਲੀਵੁੱਡ ਇੰਡਸਟਰੀ ਦੇ ਵੀ ਕਈ ਸਿਤਾਰੇ ਪਹੁੰਚੇ । ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਿੱਪੀ ਗਰੇਵਾਲ (Gippy Grewal)ਦੇ ਨਾਲ ਨਾਲ ਬਿੰਨੂ ਢਿੱਲੋਂ, ਸਮੀਪ ਕੰਗ, ਗੁਰਦਾਸ ਮਾਨ, ਮਨਜੀਤ ਮਾਨ ਸਣੇ ਬਾਲੀਵੁੱਡ ਸਿਤਾਰੇ ਸੰਜੇ ਦੱਤ,ਸੋਨੂੰ ਸੂਦ ਸਣੇ ਹੋਰ ਕਈ ਸਿਤਾਰੇ ਨਜ਼ਰ ਆਏ ।

ਹੋਰ ਪੜ੍ਹੋ :  ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਹੋਏ ਭਾਵੁਕ ,ਕਿਹਾ ‘ਮੇਰੀ ਪਤਨੀ ਅਤੇ ਬੱਚਿਆਂ ਨੇ ਕੀ ਵਿਗਾੜਿਆ ਹੈ…’

ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਦੀ ਖੂਬ ਪ੍ਰਮੋਸ਼ਨ ਕਰ ਰਹੇ ਹਨ । ਇਸ ਦੌਰਾਨ ਸਭ ਨੇ ਮਸਤੀ ਵੀ ਕੀਤੀ । 

View this post on Instagram

A post shared by 𝗚𝗶𝗽𝗽𝘆 𝗚𝗿𝗲𝘄𝗮𝗹 (@gippygrewal)




ਗਿੱਪੀ ਗਰੇਵਾਲ ਦਾ ਵਰਕ ਫ੍ਰੰਟ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਕਈ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ  ਕਰ ਚੁੱਕੇ ਹਨ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਕੈਰੀ ਆਨ ਜੱਟਾ-੩’ ਰਿਲੀਜ਼ ਹੋਈ ਹੈ । ਜਿਸ ਨੇ ਬਾਕਸ ਆਫ਼ਿਸ ‘ਤੇ ਕਰੋੜਾਂ ਦਾ ਬਿਜਨੇਸ ਕੀਤਾ ਹੈ । ਸੰਜੇ ਦੱਤ ਦੇ ਨਾਲ ਵੀ ਗਿੱਪੀ ਗਰੇਵਾਲ ਜਲਦ ਹੀ ਫ਼ਿਲਮ ‘ਸ਼ੇਰਾਂ ਦੀ ਕੌਮ ਪੰਜਾਬੀ’ ਲੈ ਕੇ ਆ ਰਹੇ ਹਨ ।


ਇਸ ਤੋਨ ਇਲਾਵਾ ਉਹ ਹੋਰ ਵੀ ਕਈ ਪ੍ਰੋਜੈਕਟ ਤੇ ਕੰਮ ਕਰ ਰਹੇ ਹਨ । ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਗਿੱਪੀ ਗਰੇਵਾਲ ਨਿੱਤ ਨਵੀਆਂ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆ ਰਹੇ ਹਨ । 

View this post on Instagram

A post shared by 𝗚𝗶𝗽𝗽𝘆 𝗚𝗿𝗲𝘄𝗮𝗹 (@gippygrewal)



    


  

Related Post