‘ਗਾਈਸ ਵੀਰੇ’ ਦੇ ਨਾਂਅ ਨਾਲ ਮਸ਼ਹੂਰ ਮੀਨੂ ਸਰਾਂ ਨੇ ਮਨਾਇਆ ਪਤੀ ਦਾ ਜਨਮ ਦਿਨ, ਫੈਨਸ ਨੇ ਦਿੱਤੀ ਵਧਾਈ

ਸੋਸ਼ਲ ਮੀਡੀਆ ‘ਤੇ ਗਾਈਸ ਵੀਰੇ ਦੇ ਨਾਂਅ ਨਾਲ ਮਸ਼ਹੂਰ ਹੋਈ ਮੀਨੂ ਸਰਾਂ ਨੇ ਆਪਣੇ ਪਤੀ ਦੇ ਜਨਮ ਦਿਨ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਆਪਣੇ ਪਤੀ ਨੂੰ ਸਰਪ੍ਰਾਈਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।

By  Shaminder May 6th 2024 06:19 PM

 ਸੋਸ਼ਲ ਮੀਡੀਆ ‘ਤੇ ਗਾਈਸ ਵੀਰੇ ਦੇ ਨਾਂਅ ਨਾਲ ਮਸ਼ਹੂਰ ਹੋਈ ਮੀਨੂ ਸਰਾਂ (Meenu Sran)ਨੇ ਆਪਣੇ ਪਤੀ ਦੇ ਜਨਮ ਦਿਨ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਆਪਣੇ ਪਤੀ ਨੂੰ ਸਰਪ੍ਰਾਈਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ ਉਸ ਦੇ ਪਤੀ ਦਾ ਜਨਮ ਦਿਨ ਸੀ । ਜਿਸ ਬਾਰੇ ਉਸ ਦੇ ਪਤੀ ਨੂੰ ਯਾਦ ਨਹੀਂ ਸੀ । ਜਿਸ ਤੋਂ ਬਾਅਦ ਮੀਨੂ ਸਰਾਂ ਨੇ ਆਪਣੇ ਪਤੀ ਦੇ ਲਈ ਕੇਕ ਦਾ ਪ੍ਰਬੰਧ ਕੀਤਾ । ਇਸ ਦਾ ਵੀਡੀਓ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮੀਨੂ ਸਰਾਂ ਆਪਣੇ ਪਤੀ ਦੇ ਨਾਲ ਉਸ ਦਾ ਜਨਮ ਦਿਨ ਮਨਾ ਰਹੀ ਹੈ।

 ਹੋਰ ਪੜ੍ਹੋ : ਅੱਖਾਂ ਦੇ ਸਾਹਮਣੇ ਉੱਜੜ ਗਿਆ ਸੀ ਫਲਾਇੰਗ ਸਿੱਖ ਮਿਲਖਾ ਸਿੰਘ ਦਾ ਪਰਿਵਾਰ, ਖੁਦ ਦੇ ਹੌਸਲੇ ਦੇ ਨਾਲ ਬਦਲੀ ਕਿਸਮਤ, ਕਸੌਲੀ ‘ਚ ਸਥਿਤ ਹੈ ਉਨ੍ਹਾਂ ਦਾ ਜੱਦੀ ਘਰ

ਦੁੱਖਾਂ ਨਾਲ ਭਰੀ ਮੀਨੂ ਦੀ ਜ਼ਿੰਦਗੀ 

ਮੀਨੂ ਸਰਾਂ ਦੀ ਜ਼ਿੰਦਗੀ ਦੁੱਖਾਂ ਦੇ ਨਾਲ ਭਰੀ ਹੋਈ ਹੈ। ਪਹਿਲਾਂ ਉਸ ਦਾ ਵਿਆਹ ਹੋਇਆ ਤਾਂ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਸਹੁਰਾ ਪਰਿਵਾਰ ਨੇ ਉਸ ਨੂੰ ਆਪਣੇ ਘਰੋਂ ਕੱਢ ਦਿੱਤਾ ਸੀ । ਜਿਸ ਤੋਂ ਬਾਅਦ ਮਾਪਿਆਂ ਨੇ ਦੂਜਾ ਵਿਆਹ ਕੀਤਾ ਤਾਂ ਉਸ ਨੇ ਵੀ ਉਸ ਦੇ ਨਾਲ ਧੋਖਾ ਕੀਤਾ ਅਤੇ ਵਿਚੋਲੇ ਨੇ ਮੁੰਡੇ ਦੀ ਜ਼ਮੀਨ ਜਾਇਦਾਦ ਹੋਣ ਦੀ ਗੱਲ ਕਹੀ ਸੀ ।

View this post on Instagram

A post shared by Manpreet Kaur (@meenu_sran89)



ਜੋ ਕਿ ਬਿਲਕੁਲ ਝੂਠੀ ਨਿਕਲੀ ।ਪਰ ਮੀਨੂ ਨੇ ਇਸ ਨੂੰ ਆਪਣੀ ਕਿਸਮਤ ਮੰਨ ਕੇ ਸਵੀਕਾਰ ਕਰ ਲਿਆ ਅਤੇ ਦਿਨ ਰਾਤ ਪ੍ਰਮਾਤਮਾ ਨੂੰ ਯਾਦ ਕੀਤਾ ਅਤੇ ਪਤੀ ਨੂੰ ਸੁਧਾਰਿਆ । ਜਿਸ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ ‘ਤੇ ਐਂਟਰੀ ਕੀਤੀ ਤੇ ਉਸ ਦੀ ਇੱਕ ਵੀਡੀਓ ‘ਤੇ ਮਿਲੀਅਨ ਵਿਊਜ਼ ਆਏ । ਜਿਸ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ ‘ਤੇ ਲਗਾਤਾਰ ਵੀਡੀਓ ਪਾਉਣੇ ਸ਼ੁਰੂ ਕਰ ਦਿੱਤੇ । ਹੁਣ ਉਸ ਦੇ ਦਿਨ ਫਿਰਨੇ ਸ਼ੁਰੂ ਹੋ ਗਏ ਹਨ ਅਤੇ ਉਸ ਤੋਂ ਆਪਣੇ ਪ੍ਰੋਡਕਟ ਦੀ ਪ੍ਰਮੋਸ਼ਨ ਵੀ ਕਰਵਾ ਰਹੇ ਹਨ। 

View this post on Instagram

A post shared by Manpreet Kaur (@meenu_sran89)





 

Related Post