ਸਹਿਜ ਅਰੋੜਾ ਤੇ ਗੁਰਪ੍ਰੀਤ ਦਾ ਨਵਾਂ ਵੀਡੀਓ ਆਇਆ ਸਾਹਮਣੇ, 43 ਡਿਗਰੀ ਤਾਪਮਾਨ ‘ਚ ਵੀਡੀਓ ਸ਼ੂਟ ਕਰਦੇ ਆਏ ਨਜ਼ਰ
ਸਹਿਜ ਅਰੋੜਾ ਤੇ ਗੁਰਪ੍ਰੀਤ ਕੌਰ ਜਲਦ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਇਹ ਜੋੜੀ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਇੱਕ ਵੀਡੀਓ ‘ਚ ਗੁਰਪ੍ਰੀਤ ਕੌਰ ਪਰਪਲ ਕਲਰ ਦੇ ਸੂਟ ‘ਚ ਦਿਖਾਈ ਦੇ ਰਹੀ ਹੈ।
ਸਹਿਜ ਅਰੋੜਾ (Sehaj Arora) ਤੇ ਗੁਰਪ੍ਰੀਤ ਕੌਰ ਜਲਦ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਇਹ ਜੋੜੀ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਇੱਕ ਵੀਡੀਓ ‘ਚ ਗੁਰਪ੍ਰੀਤ ਕੌਰ ਪਰਪਲ ਕਲਰ ਦੇ ਸੂਟ ‘ਚ ਦਿਖਾਈ ਦੇ ਰਹੀ ਹੈ। ਜਦੋਂਕਿ ਕੁਝ ਹੋਰ ਵੀਡੀਓ ਉਸ ਨੇ ਬੀਤੇ ਦਿਨ ਸਾਂਝੇ ਕੀਤੇ ਹਨ । ਜਿਸ ‘ਚ ਉਹ ਕਾਲੇ ਰੰਗ ਦੇ ਸੂਟ ‘ਚ ਨਜ਼ਰ ਆ ਰਹੀ ਹੈ। ਇਹ ਜੋੜੀ ਜੈਜ਼ੀ ਬੀ ਦੇ ਗੀਤ ਤੇ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰਦੀ ਹੋਈ ਦਿਖਾਈ ਦੇ ਰਹੀ ਹੈ।
ਹੋਰ ਪੜ੍ਹੋ : ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ ਨੇ ਲਈ ਨਵੀਂ ਕਾਰ, ਤਸਵੀਰ ਕੀਤੀ ਸਾਂਝੀ
ਦੱਸ ਦਈਏ ਕਿ ਕੁੱਲ੍ਹੜ ਪੀਜ਼ਾ ਜੋੜੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।
ਕੁੱੱਲ੍ਹੜ ਪੀਜ਼ਾ ਕਰਕੇ ਮਸ਼ਹੂਰ ਜੋੜੀ
ਇਹ ਜੋੜੀ ਕੁੱਲ੍ਹੜ ਪੀਜ਼ਾ ਕਰਕੇ ਪੂਰੇ ਪੰਜਾਬ ‘ਚ ਮਸ਼ਹੂਰ ਹੈ ਅਤੇ ਕਈ ਸੈਲੀਬ੍ਰੇਟੀਜ਼ ਵੀ ਇਸ ਜੋੜੀ ਦੀ ਦੁਕਾਨ ‘ਤੇ ਕੁੱਲ੍ਹੜ ਪੀਜ਼ਾ ਦਾ ਲੁਤਫ ਉਠਾਉਣ ਦੇ ਲਈ ਪਹੁੰਚੇ ਸਨ ।

ਕੁਝ ਦਿਨ ਪਹਿਲਾਂ ਇਹ ਜੋੜੀ ਦੁਬਈ ਵੀ ਪਹੁੰਚੀ ਸੀ ਜਿਸ ਦੀਆਂ ਤਸਵੀਰਾਂ ਵੀ ਇਸ ਜੋੜੀ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸਨ ।ਇਸ ਜੋੜੀ ਦੇ ਘਰ ਕੁਝ ਸਮਾਂ ਪਹਿਲਾਂ ਇੱਕ ਪੁੱਤਰ ਦਾ ਜਨਮ ਹੋਇਆ ਸੀ ਜਿਸ ਦੀਆਂ ਤਸਵੀਰਾਂ ਇਸ ਜੋੜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ । ਇਹ ਜੋੜੀ ਉਸ ਵੇਲੇ ਚਰਚਾ ‘ਚ ਆਈ ਸੀ ਜਦੋਂ ਲੋਕ ਵੱਡੀ ਗਿਣਤੀ ‘ਚ ਇਸ ਜੋੜੀ ਦੀ ਦੁਕਾਨ ‘ਤੇ ਕੁੱਲ੍ਹੜ ਪੀਜ਼ਾ ਦਾ ਲੁਤਫ ਉਠਾਉਣ ਦੇ ਲਈ ਪਹੁੰਚੇ ਸਨ ।