ਨਿਮਰਤ ਖਹਿਰਾ ਦੀ ਪੁਰਾਣੀ ਵੀਡੀਓ ਆਈ ਸਾਹਮਣੇ, ਵੇਖੋ 21 ਸਾਲਾਂ ਦੀ ਉਮਰ 'ਚ ਇਸ ਤਰ੍ਹਾਂ ਦੀ ਦਿਖਦੀ ਸੀ ਗਾਇਕਾ

ਮਸ਼ਹੂਰ ਪੰਜਾਬੀ ਗਾਇਕਾ ਨਿਮਰਤ ਖਹਿਰਾ ਆਪਣੀ ਸੁਰੀਲੀ ਆਵਾਜ਼ ਤੇ ਫੈਸ਼ਨ ਸੈਂਸ ਲਈ ਮਸ਼ਹੂਰ ਹੈ। ਹਾਲ ਹੀ ਵਿੱਚ ਨਿਮਰਤ ਖਹਿਰਾ ਦੀ ਇੱਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ, ਉਸ ਸਮੇਂ ਉਹ ਮਹਿਜ਼ 21 ਸਾਲਾਂ ਦੀ ਸੀ। ਆਓ ਦੇਖਦੇ ਹਾਂ ਕਿ ਉਸ ਸਮੇਂ ਗਾਇਕਾ ਕਿਹੋ ਜਿਹੀ ਨਜ਼ਰ ਆਉਂਦੀ ਸੀ।

By  Pushp Raj May 21st 2024 12:28 PM

Nimrat Khaira old video : ਮਸ਼ਹੂਰ ਪੰਜਾਬੀ ਗਾਇਕਾ ਨਿਮਰਤ ਖਹਿਰਾ ਆਪਣੀ ਸੁਰੀਲੀ ਆਵਾਜ਼ ਤੇ ਫੈਸ਼ਨ ਸੈਂਸ ਲਈ ਮਸ਼ਹੂਰ ਹੈ। ਹਾਲ ਹੀ ਵਿੱਚ ਨਿਮਰਤ ਖਹਿਰਾ ਦੀ ਇੱਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ, ਉਸ ਸਮੇਂ ਉਹ ਮਹਿਜ਼ 21 ਸਾਲਾਂ ਦੀ ਸੀ। 

ਨਿਮਰਤ ਖਹਿਰਾ ਹਮੇਸ਼ਾ ਹੀ ਆਪਣੇ ਫੈਨਜ਼ ਨੂੰ ਆਪਣੇ  ਵੱਖ-ਵੱਖ ਅੰਦਾਜ਼ ਦੇ ਗੀਤਾਂ ਨਾਲ ਖੁਸ਼ ਕਰ ਦਿੰਦੀ ਹੈ। ਗਾਇਕਾ ਦੇ ਗੀਤ ਬੇਹੱਦ ਅਰਥ ਪੂਰਨ ਤੇ ਪੰਜਾਬੀ ਸੱਭਿਆਚਾਰ ਦੀ ਝਲਕ ਨੂੰ ਦਰਸਾਉਂਦੇ ਹਨ।

View this post on Instagram

A post shared by NIMRAT KHAIRA (@nimratkhairaofficial)


 ਦੱਸ ਦਈਏ ਕਿ ਨਿਮਰਤ ਖਹਿਰਾ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਅਪਡੇਟਸ ਨੂੰ ਸਾਂਝਾ ਕਰਦੀ ਰਹਿੰਦੀ ਹੈ। 

ਹਾਲ ਹੀ ਵਿੱਚ ਨਿਮਰਤ ਖਹਿਰਾ ਦੀ ਇੱਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਨਿਮਰਤ ਖਹਿਰਾ ਨੇ ਖ਼ੁਦ ਇਸ ਵੀਡੀਓ ਨੂੰ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ।

ਗਾਇਕਾ ਨੇ ਆਪਣੀ ਇੰਸਟਾ ਪੋਸਟ ਵਿੱਚ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਦੱਸਿਆ ਕਿ ਉਸ ਦੀ ਇਹ ਵੀਡੀਓ 10 ਸਾਲ ਪੁਰਾਣੀ ਹੈ। ਨਿਮਰਤ ਖਹਿਰਾ ਨੇ ਆਪਣੀ ਪੋਸਟ ਨੂੰ ਕੈਪਸ਼ਨ ਦਿੱਤਾ, '10 saal pehlan ➡️ MAGICAL (Next album) '

ਗਾਇਕਾ ਦੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨਿਮਰਤ ਜੀਨਸ ਤੇ ਟੀ- ਸ਼ਰਟ ਪਹਿਨੇ ਹੋਏ ਨਜ਼ਰ ਆ ਰਹੀ ਹੈ। ਇਸ ਵਿੱਚ ਉਹ ਇੱਕ ਕੁਰਸੀ ਉੱਤੇ ਬੈਠ ਕੇ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ਉਸ ਸਮੇਂ ਦੀ ਹੈ ਜਦੋਂ ਨਿਮਰਤ ਮਹਿਜ਼ 21 ਸਾਲਾਂ ਦੀ ਸੀ। 

ਗਾਇਕਾ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਫੈਨਜ਼ ਨਿਮਰਤ ਖਹਿਰਾ ਦੀ ਗਾਇਕੀ ਦੀ ਤਾਰੀਫ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਤੁਹਾਡੀ ਸੁਰੀਲੀ ਆਵਾਜ਼ ਮਨ ਨੂੰ ਸਕੂਨ ਪਹੁੰਚਾਉਂਦੀ ਹੈ। ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ, 'ਤੁਾਹਡੇ ਇੰਗਲਿਸ਼ ਗੀਤ ਵੀ ਕਾਫੀ ਚੰਗੇ ਹਨ।'

View this post on Instagram

A post shared by NIMRAT KHAIRA (@nimratkhairaofficial)


ਹੋਰ ਪੜ੍ਹੋ : World Bee Day 2024: ਜਾਣੋ 20 ਮਈ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਮਧੂ ਮੱਖੀ ਦਿਵਸ ਤੇ ਇਸ ਦਿਨ ਦਾ ਮਹੱਤਵ

ਨਿਮਰਤ ਖਹਿਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗਾਇਕਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਨਿਮਰਤ ਖਹਿਰਾ ਨੇ ਗਾਇਕੀ ਦੇ ਨਾਲ-ਨਾਲ ਬੀਤੇ ਸਾਲ ਫਿਲਮ 'ਜੋੜੀ' ਵਿੱਚ ਦਿਲਜੀਤ ਦੋਸਾਂਝ ਦੇ ਨਾਲ ਕੰਮ ਕੀਤਾ ਸੀ ਦਰਸ਼ਕਾਂ ਵੱਲੋਂ ਇਸ ਫਿਲਮ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ। 


Related Post